IMG-LOGO
ਹੋਮ ਪੰਜਾਬ: ਪੰਜਾਬ ਪੱਧਰੀ ਲੰਮੇ ਕੇਸ ਤੇ ਦਸਤਾਰ ਮੁਕਾਬਲੇ 2 ਮਾਰਚ ਨੂੰ,...

ਪੰਜਾਬ ਪੱਧਰੀ ਲੰਮੇ ਕੇਸ ਤੇ ਦਸਤਾਰ ਮੁਕਾਬਲੇ 2 ਮਾਰਚ ਨੂੰ, ਜੇਤੂ ਬੱਚਿਆਂ ਨੂੰ ਹਜ਼ਾਰਾਂ ਦੇ ਨਗਦ ਇਨਾਮ ਤੇ ਯਾਦਗਾਰੀ ਸਨਮਾਨ ਚਿੰਨ੍ਹ ਕੀਤਾ ਜਾਵੇਗਾ ਸਨਮਾਨਿਤ:- ਸ.ਮਨਦੀਪ...

Admin User - Feb 28, 2023 07:46 PM
IMG

ਸੰਦੌੜ 28 ਫਰਵਰੀ (ਭੁਪਿੰਦਰ ਗਿੱਲ)- ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਈਸ਼ਰ ਪ੍ਰਕਾਸ਼ ਰਾੜਾ ਸਾਹਿਬ ਬੇਗੋਵਾਲ ਨੇੜੇ ਕੁੱਪ ਕਲਾਂ ਵਿਖੇ ਸੰਤਾਂ ਮਹਾਪੁਰਸ਼ਾਂ ਦੀ ਸਾਲਾਨਾ ਯਾਦ ਨੂੰ ਸਮਰਪਿਤ ਜੋੜ ਮੇਲੇ ਮੌਕੇ ਈਸਵਰ ਹਰੀ ਚੈਰੀਟੇਬਲ ਟਰੱਸਟ ਤੇ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਵੱਲੋਂ ਸ੍ਰੀ ਮਾਨ ਸੰਤ ਬਾਬਾ ਭਗਵਾਨ ਸਿੰਘ ਜੀ ਦੀ ਸਰਪ੍ਰਸਤੀ ਹੇਠ ਬੱਚਿਆਂ ਤੇ ਨੌਜਵਾਨਾਂ ਨੂੰ ਬਾਣੀ ਬਾਣੇ ਨਾਲ ਜੋੜਨ ਲਈ ਤੇ ਦਸਤਾਰ ਪ੍ਰਤੀ ਉਤਸ਼ਾਹਿਤ ਕਰਨ ਲਈ ਪੰਜਾਬ ਪੱਧਰੀ ਲੰਮੇ ਕੇਸ ਤੇ ਦਸਤਾਰ ਮੁਕਾਬਲੇ ਕਰਵਾਏ ਜਾ ਰਹੇ ਹਨ ਜਿਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਸ.ਮਨਦੀਪ ਸਿੰਘ ਖੁਰਦ ਤੇ ਚੇਅਰਮੈਨ ਜਰਨੈਲ ਸਿੰਘ ਨੱਥੋਹੇੜੀ ਦੱਸਿਆ ਕਿ ਪੰਜਾਬ ਪੱਧਰੀ ਲੰਮੇ ਕੇਸ ਤੇ ਦਸਤਾਰ ਮੁਕਾਬਲਿਆਂ ਵਿੱਚ ਪੰਜਾਬ ਭਰ ਤੋਂ ਕੋਈ ਵੀ ਬੱਚਾ ਭਾਗ ਲੈ ਸਕਦਾ ਹੈ ਉਨਾ ਕਿਹਾ ਕਿ ਦਸਤਾਰ ਮੁਕਾਬਲੇ ਨੂੰ ਦੋ ਵਰਗਾਂ ਵਿੱਚ ਵੰਡਿਆ ਗਿਆ ਹੈ ਜੂਨੀਅਰ ਵਰਗ ਵਿੱਚ 10 ਤੋਂ 15 ਤੱਕ ਦੇ ਬੱਚੇ ਭਾਗ ਲੈ ਸਕਦੇ ਹਨ ਜਿਸ ਦੇ ਜੈਤੂਆਂ ਨੂੰ 3100,2100,1100 ਦੇ ਨਗਦ ਇਨਾਮ ਤੇ ਯਾਦਗਾਰੀ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ ਨਾਲ ਹੀ ਦਸਤਾਰ ਮੁਕਾਬਲੇ ਵਿੱਚ ਸੀਨੀਅਰ ਵਰਗ ਵਿੱਚ 16 ਤੋਂ 21 ਸਾਲ ਦੇ ਬੱਚੇ ਭਾਗ ਲੈਣਗੇ ਤੇ ਇਸ ਵਰਗ ਦੇ ਜੈਤੂਆਂ ਨੂੰ 5100,3100,2100 ਦੇ ਨਗਦ ਇਨਾਮ ਤੇ ਯਾਦਗਾਰੀ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ।ਉਨਾਂ ਕਿਹਾ ਕਿ 10 ਤੋਂ 15 ਸਾਲ ਤੱਕ ਦੇ ਲੜਕੇ ਤੇ ਲੜਕੀਆਂ ਦੇ ਲੰਮੇ ਕੇਸ ਮੁਕਾਬਲੇ ਵੀ ਕਰਵਾਏ ਜਾਣਗੇ ਜਿਸ ਦੇ ਜੈਤੂ ਬੱਚਿਆਂ ਨੂੰ 2100,1500,1000 ਦੇ ਨਗਦ ਇਨਾਮ ਤੇ ਯਾਦਗਾਰੀ ਸਨਮਾਨ ਚਿੰਨ੍ਹ ਨਾਲ ਸਨਮਾਨਿਤ ਕੀਤਾ ਜਾਵੇਗਾ।ਨਾਲ ਹੀ ਭਾਗ ਲੈਣ ਵਾਲੇ ਸਾਰੇ ਬੱਚਿਆਂ ਨੂੰ ਸੰਸਥਾਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਵੇਗਾ। ਉਨਾਂ ਅਪੀਲ ਕੀਤੀ ਕਿ ਪੂਰੇ ਪੰਜਾਬ ਵਿੱਚ ਦਸਤਾਰ ਨੂੰ ਪਿਆਰ ਕਰਨ ਵਾਲੇ ਨੋਜਵਾਨ ਵੱਧ ਤੋਂ ਵੱਧ ਇਨਾਂ ਮੁਕਾਬਲਿਆਂ ਵਿੱਚ ਹਿੱਸਾ ਲੈਣ।ਇਸ ਮੌਕੇ ਕੁਲਵੰਤ ਸਿੰਘ ਯੂ ਕੇ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਪ੍ਰਚਾਰਕ ਭਾਈ ਪੁਸ਼ਪਿੰਦਰ ਸਿੰਘ ਰਵੀ ਅਮਰਗੜ੍ਹ, ਸੁੱਖਾ ਸਿੰਘ ਬਾਠਾਂ,ਗੁਰਵੀਰ ਸਿੰਘ ਗਿੱਲ, ਦਵਿੰਦਰ ਸਿੰਘ ਸ਼ੇਰਪੁਰ, ਹਰਪ੍ਰੀਤ ਸਿੰਘ ਦੁੱਲਮਾਂ ਧਰਮਪ੍ਰੀਤ ਸਿੰਘ ਦੁੱਲਮਾ ਸੁਖਦੀਪ ਸਿੰਘ ਦੁਲਮਾ, ਅਰਸਜੋਤ ਸਿੰਘ ਬੱਲ, ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

ਕੈਪਸਨ:- ਦਸਤਾਰ ਮੁਕਾਬਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਮੁੱਖ ਸੇਵਾਦਾਰ ਸ.ਮਨਦੀਪ ਸਿੰਘ ਖੁਰਦ ਤੇ ਚੇਅਰਮੈਨ ਜਰਨੈਲ ਸਿੰਘ ਨੱਥੋਹੇੜੀ

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.