IMG-LOGO
ਹੋਮ ਪੰਜਾਬ: ਭਾਰਤ ਪਾਕਿ ਸਰਹੱਦ 'ਤੇ ਮੌਜੂਦਾ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਪੜ੍ਹੋ...

ਭਾਰਤ ਪਾਕਿ ਸਰਹੱਦ 'ਤੇ ਮੌਜੂਦਾ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਪੜ੍ਹੋ DGP ਸਹੋਤਾ ਨੇ ਐੱਸ.ਐੱਸ.ਪੀਜ਼ ਨੂੰ ਕੀ ਦਿੱਤੇ ਨਿਰਦੇਸ਼ ?

Admin User - Sep 30, 2021 07:44 PM
IMG

ਚੰਡੀਗੜ੍ਹ, 30 ਸਤੰਬਰ  :-  ਮੌਜੂਦਾ ਸੁਰੱਖਿਆ ਹਾਲਾਤਾਂ ਦੇ ਮੱਦੇਨਜ਼ਰ ਕਾਰਜਕਾਰੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਅੱਜ ਸਾਰੇ ਸਰਹੱਦੀ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਰਾਤ 9 ਵਜੇ ਤੋਂ ਸਵੇਰੇ 4 ਵਜੇ ਤੱਕ ਨਾਈਟ ਡੌਮੀਨੇਸ਼ਨ ਆਪਰੇਸ਼ਨ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਸਰਹੱਦੀ ਜ਼ਿਲ੍ਹਿਆਂ ਵਿੱਚ ਪਠਾਨਕੋਟ, ਗੁਰਦਾਸਪੁਰ, ਬਟਾਲਾ, ਅੰਮ੍ਰਿਤਸਰ ਦਿਹਾਤੀ, ਤਰਨ ਤਾਰਨ, ਫਿਰੋਜ਼ਪੁਰ ਅਤੇ ਫਾਜ਼ਿਲਕਾ ਸ਼ਾਮਲ ਹਨ।

ਡੀਜੀਪੀ ਨੇ ਸਰਹੱਦੀ ਜ਼ਿਲ੍ਹਿਆਂ ਦੇ ਐਸਐਸਪੀਜ਼ ਨੂੰ ਇਹ ਵੀ ਹਦਾਇਤ ਕੀਤੀ ਕਿ ਉਹ ਆਪਣੇ ਜ਼ਿਲ੍ਹਿਆਂ ਨੂੰ ਸੈਕਟਰਾਂ ਵਿੱਚ ਵੰਡਣ ਅਤੇ ਹਰ ਸੈਕਟਰ ਲਈ ਗਜ਼ਟਿਡ ਅਧਿਕਾਰੀ ਤਾਇਨਾਤ ਕੀਤਾ ਜਾਵੇ, ਜੋ ਨਿੱਜੀ ਤੌਰ `ਤੇ ਨਾਈਟ ਡੌਮੀਨੇਸ਼ਨ ਆਪਰੇਸ਼ਨ ਦੌਰਾਨ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਐਸਐਸਪੀਜ਼ ਗਜ਼ਟਿਡ ਅਧਿਕਾਰੀਆਂ ਦੇ ਡਿਊਟੀ ਰੋਸਟਰ ਨੂੰ ਦੇਖਣਗੇ ਅਤੇ ਨਾਈਟ ਡੌਮੀਨੇਸ਼ਨ ਆਪਰੇਸ਼ਨਾਂ ਦੀ ਨਿਗਰਾਨੀ ਲਈ ਉਨ੍ਹਾਂ ਦੀ ਡਿਊਟੀ ਲਗਾਉਣਗੇ।

ਡੀਜੀਪੀ ਸਹੋਤਾ ਨੇ ਕਿਹਾ ਕਿ ਸੈਕੰਡ ਲਾਈਨ ਆਫ਼ ਡਿਫੈਂਸ   ਅਤੇ ਹੋਰ ਸੰਵੇਦਨਸ਼ੀਲ ਸਥਾਨਾਂ `ਤੇ ਰਾਤ ਨੂੰ ਸਾਰੇ ਨਾਕੇ ਇੱਕ ਗੈਰ-ਗਜ਼ਟਿਡ ਅਧਿਕਾਰੀ ਦੀ ਨਿਗਰਾਨੀ ਹੇਠ ਲਗਾਏ ਜਾਣਗੇ ਜਦੋਂ ਕਿ ਵਾਹਨਾਂ ਦੀ ਜਾਂਚ ਲਈ ਸਹਾਇਕ ਸੜਕਾਂ `ਤੇ ਵਾਧੂ ਨਾਕੇ ਵੀ ਲਗਾਏ ਜਾਣ। ਡੀਜੀਪੀ ਨੇ ਨਿਰਦੇਸ਼ ਦਿੱਤੇ, "ਅੰਤਰ-ਰਾਜੀ ਨਾਕਿਆਂ ਖਾਸ ਕਰਕੇ ਜੰਮੂ-ਕਸ਼ਮੀਰ ਸਰਹੱਦ `ਤੇ ਲਗਾਏ ਜਾਣ ਵਾਲੇ ਨਾਕਿਆਂ ਨੂੰ ਵੀ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਅਤੇ ਜੰਮੂ-ਕਸ਼ਮੀਰ ਤੋਂ ਆਉਣ ਵਾਲੇ ਸਾਰੇ ਵਾਹਨਾਂ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਜਾਣੀ ਚਾਹੀਦੀ ਹੈ।"

ਜ਼ਿਕਰਯੋਗ ਹੈ ਕਿ ਐਸਐਸਪੀਜ਼ ਨੂੰ ਨਾਕਿਆਂ ਅਤੇ ਗਸ਼ਤ ਨੂੰ ਦਰਸਾਉਂਦੀ ਹਫਤਾਵਾਰੀ ਤੈਨਾਤੀ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ ਜਿਸ ਨੂੰ ਰੇਂਜ ਆਈਜੀਪੀ ਦੁਆਰਾ ਪ੍ਰਵਾਨਗੀ ਦਿੱਤੀ ਜਾਵੇਗੀ। ਅਜਿਹੀਆਂ ਹਫਤਾਵਾਰੀ ਯੋਜਨਾਵਾਂ ਮੌਜੂਦਾ ਅੰਦਰੂਨੀ ਸੁਰੱਖਿਆ ਦੀ ਸਥਿਤੀ ਦੇ ਅਧਾਰ `ਤੇ ਹੋਣਗੀਆਂ।

ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੇ ਐਸਐਸਪੀਜ਼ ਨੂੰ ਕਿਹਾ ਕਿ ਉਹ ਸੰਵੇਦਨਸ਼ੀਲ ਖੇਤਰਾਂ ਵਿੱਚ ਡਰੋਨਾਂ ਅਤੇ ਸ਼ੱਕੀ ਵਿਅਕਤੀਆਂ ਦੀ ਹਲਚਲ `ਤੇ ਵਿਸ਼ੇਸ਼ ਧਿਆਨ ਰੱਖਣ। ਉਨ੍ਹਾਂ ਐਸਐਸਪੀਜ਼ ਨੂੰ ਸਾਰੇ ਕੰਟਰੋਲ ਰੂਮਾਂ ਨੂੰ ਸਰਗਰਮ ਕਰਨ ਤੋਂ ਇਲਾਵਾ ਸੰਵੇਦਨਸ਼ੀਲ ਥਾਵਾਂ ਦੀ ਕਵਰੇਜ ਲਈ ਸਾਰੇ ਪੀਸੀਆਰ/ਆਰਆਰਪੀਐਸ ਵਾਹਨਾਂ ਅਤੇ ਬੁਲੇਟ ਪਰੂਫ ਸਮੱਗਰੀ ਦੀ ਵਰਤੋਂ ਕਰਨ ਦੇ ਆਦੇਸ਼ ਦਿੱਤੇ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.