IMG-LOGO
ਹੋਮ ਪੰਜਾਬ, ਅੰਤਰਰਾਸ਼ਟਰੀ, ਟੋਰਾਂਟੋ 'ਚ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦਾ ਧਮਾਕੇਦਾਰ ਆਗਾਜ਼,...

ਟੋਰਾਂਟੋ 'ਚ ਸਿੱਧੂ ਮੂਸੇਵਾਲਾ ਦੇ ਹੋਲੋਗ੍ਰਾਮ ਸ਼ੋਅ ਦਾ ਧਮਾਕੇਦਾਰ ਆਗਾਜ਼, ਹਾਊਸਫੁੱਲ ਰਿਹਾ ਪਹਿਲਾ ਸ਼ੋਅ

Admin User - Oct 10, 2026 10:53 AM
IMG

ਪੰਜਾਬੀ ਸੰਗੀਤ ਜਗਤ ਨੂੰ ਵਿਸ਼ਵ ਪੱਧਰ 'ਤੇ ਵੱਖਰੀ ਪਛਾਣ ਦੇਣ ਵਾਲੇ ਦਿਵਾਲਗਤ ਗਾਇਕ ਸਿੱਧੂ ਮੂਸੇਵਾਲਾ ਦੀ ਯਾਦ ਨੂੰ ਤਾਜ਼ਾ ਕਰਦਿਆਂ ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿਖੇ ਉਨ੍ਹਾਂ ਦੇ ਪਹਿਲੇ ਹੋਲੋਗ੍ਰਾਮ ਸ਼ੋਅ ਦੀ ਸ਼ੁਰੂਆਤ ਹੋ ਚੁੱਕੀ ਹੈ। ਇਸ ਇਤਿਹਾਸਕ ਸ਼ੋਅ ਦੌਰਾਨ ਹਾਲ ਦਰਸ਼ਕਾਂ ਨਾਲ ਪੂਰੀ ਤਰ੍ਹਾਂ ਖਚਾਖਚ ਭਰਿਆ ਰਿਹਾ ਅਤੇ ਪੈਰ ਰੱਖਣ ਤੱਕ ਦੀ ਥਾਂ ਨਹੀਂ ਸੀ। ਇਸ ਨਿਵੇਕਲੀ ਤਕਨੀਕ ਰਾਹੀਂ ਸਟੇਜ 'ਤੇ ਸਿੱਧੂ ਦੀ ਮੌਜੂਦਗੀ ਨੂੰ ਮੁੜ ਸਿਰਜਿਆ ਗਿਆ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਭਾਵੁਕ ਹੋ ਗਏ। ਇਹ ਮਹਿਜ਼ ਇੱਕ ਸੰਗੀਤਕ ਸਮਾਗਮ ਨਹੀਂ ਸੀ, ਸਗੋਂ ਉਸ ਕਲਾਕਾਰ ਦੀ ਗਾਥਾ ਸੀ ਜਿਸ ਦੇ ਬੋਲਾਂ ਨੇ ਪੰਜਾਬ ਦੀਆਂ ਗਲੀਆਂ ਤੋਂ ਲੈ ਕੇ ਅਮਰੀਕਾ ਅਤੇ ਕੈਨੇਡਾ ਤੱਕ ਆਪਣੀ ਅਲੱਗ ਧਾਕ ਜਮਾਈ।


ਸ਼ੋਅ ਮੌਕੇ ਮੌਜੂਦ ਪ੍ਰਸ਼ੰਸਕਾਂ ਮੁਤਾਬਕ ਸਿੱਧੂ ਦੇ ਗੀਤ ਸਿਰਫ਼ ਸੁਣਨ ਤੱਕ ਸੀਮਤ ਨਹੀਂ ਰਹੇ, ਸਗੋਂ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣ ਗਏ ਹਨ। ਉਸ ਦੀ ਆਵਾਜ਼ ਦਾ ਦਮ ਅਤੇ ਸ਼ਖਸੀਅਤ ਦਾ ਅੰਦਾਜ਼ ਅੱਜ ਵੀ ਸਰੋਤਿਆਂ ਦੇ ਦਿਲਾਂ ਵਿੱਚ ਜ਼ਿੰਦਾ ਹੈ। ਭਾਵੇਂ ਸਿੱਧੂ ਨੂੰ ਦੁਨੀਆ ਤੋਂ ਵਿਛੜਿਆਂ ਕਾਫ਼ੀ ਸਮਾਂ ਬੀਤ ਚੁੱਕਾ ਹੈ, ਪਰ ਉਸ ਦਾ ਨਾਂ ਮੁੜ ਤੋਂ ਗਲੋਬਲ ਪੱਧਰ 'ਤੇ ਗੂੰਜ ਰਿਹਾ ਹੈ।


ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਖੁਲਾਸਾ ਕੀਤਾ ਕਿ ਇਹ ਤਕਨੀਕੀ ਵਿਚਾਰ ਖ਼ੁਦ ਸਿੱਧੂ ਨੇ ਆਪਣੀ ਜ਼ਿੰਦਗੀ ਦੌਰਾਨ ਸੋਚਿਆ ਸੀ। ਉਹ ਚਾਹੁੰਦਾ ਸੀ ਕਿ ਸਰੀਰਕ ਤੌਰ 'ਤੇ ਮੌਜੂਦ ਨਾ ਹੋਣ ਦੇ ਬਾਵਜੂਦ ਉਹ ਵੱਡੇ ਪੱਧਰ 'ਤੇ ਆਪਣੇ ਦਰਸ਼ਕਾਂ ਨਾਲ ਜੁੜਿਆ ਰਹੇ। ਅੱਜ ਉਹੀ ਸੋਚ ਉਸ ਦੀ ਅਣਮੁੱਲੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਮੁੱਖ ਮਾਧਿਅਮ ਬਣ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.