ਤਾਜਾ ਖਬਰਾਂ
ਜਾਣਕਾਰੀ ਮੁਤਾਬਕ ਆੜ੍ਹਤੀਏ ਨੇ ਖੰਨਾ ਸਥਿਤ HDFC ਬੈਂਕ ਤੋਂ 15 ਲੱਖ ਰੁਪਏ ਕਢਵਾਏ ਸਨ। ਇਹ ਰਕਮ ਝੋਨੇ ਦੀ ਖਰੀਦ ਦੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਫਸਲ ਦੀ ਅਦਾਇਗੀ ਕਰਨ ਲਈ ਕਢਵਾਈ ਗਈ ਸੀ। ਬੈਂਕ ਤੋਂ ਬਾਹਰ ਆ ਕੇ ਜਿਵੇਂ ਹੀ ਉਹ ਆਪਣੀ ਹੁੰਡਈ ਵੈਨਿਊ ਵਿੱਚ ਬੈਠਿਆ, ਦੋ ਲੁਟੇਰਿਆਂ ਨੇ ਉਸ ਨੂੰ ਘੇਰ ਲਿਆ।
ਪੀੜਤ ਦੇ ਬਿਆਨਾਂ ਅਨੁਸਾਰ ਲੁਟੇਰਿਆਂ ਨੇ ਉਸ ਦੇ ਮੱਥੇ ’ਤੇ ਪਿਸਤੌਲ ਤਾਣ ਕੇ ਗੋਲੀ ਮਾਰਨ ਦੀ ਧਮਕੀ ਦਿੱਤੀ ਅਤੇ ਉਸ ਕੋਲ ਮੌਜੂਦ 15 ਲੱਖ ਰੁਪਏ ਖੋਹ ਲਏ। ਇਸ ਤੋਂ ਬਾਅਦ ਮੁਲਜ਼ਮ ਉਸ ਨੂੰ ਕਾਰ ਤੋਂ ਬਾਹਰ ਕੱਢ ਕੇ ਉਸ ਦੀ ਹੁੰਡਈ ਵੈਨਿਊ ਲੈ ਕੇ ਮੰਡੀ ਗੋਬਿੰਦਗੜ੍ਹ ਵੱਲ ਫਰਾਰ ਹੋ ਗਏ।
ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਇਲਾਕੇ ਵਿੱਚ ਨਾਕਾਬੰਦੀ ਕਰ ਦਿੱਤੀ। ਬਾਹਰੀ ਰਸਤਿਆਂ ’ਤੇ ਵੀ ਪੁਲਿਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸਿਟੀ ਥਾਣਾ-1 ਅਤੇ CIA ਸਟਾਫ ਦੀਆਂ ਟੀਮਾਂ ਮੁਲਜ਼ਮਾਂ ਦੀ ਭਾਲ ਵਿੱਚ ਜੁਟੀਆਂ ਹੋਈਆਂ ਹਨ।
ਪੁਲਿਸ ਮੁਤਾਬਕ ਪੀੜਤ ਅਮਲੋਹ ਦੇ ਪਿੰਡ ਭੱਦਲਠੂਹਾ ਵਿੱਚ ਆੜ੍ਹਤੀਏ ਦਾ ਕਾਰੋਬਾਰ ਕਰਦਾ ਹੈ ਅਤੇ ਕਾਰੋਬਾਰੀ ਲੈਣ-ਦੇਣ ਲਈ ਖੰਨਾ ਆਉਂਦਾ-ਜਾਂਦਾ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਜੇ ਤੱਕ ਲੁਟੇਰਿਆਂ ਦੀ ਪਛਾਣ ਨਹੀਂ ਹੋ ਸਕੀ।
Get all latest content delivered to your email a few times a month.