IMG-LOGO
ਹੋਮ ਪੰਜਾਬ: ਫਿਰੋਜ਼ਪੁਰ ‘ਚ ਫੂਡ ਇੰਸਪੈਕਟਰ ਦੀ ਵਾਪਸੀ ਲਈ ਅਨੋਖਾ ਧਰਨਾ, ਸਮਾਜਸੇਵੀਆਂ...

ਫਿਰੋਜ਼ਪੁਰ ‘ਚ ਫੂਡ ਇੰਸਪੈਕਟਰ ਦੀ ਵਾਪਸੀ ਲਈ ਅਨੋਖਾ ਧਰਨਾ, ਸਮਾਜਸੇਵੀਆਂ ਤੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਕੀਤਾ ਜਾਮ

Admin User - Oct 08, 2026 05:17 PM
IMG

ਫਿਰੋਜ਼ਪੁਰ ਵਿੱਚ ਫੂਡ ਇੰਸਪੈਕਟਰ ਅਭਿਨਵ ਖੋਸਲਾ ਦੀ ਮੁੜ ਤਾਇਨਾਤੀ ਅਤੇ ਬਹਾਲੀ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਤੇ ਸਮਾਜਸੇਵੀਆਂ ਵੱਲੋਂ ਵਿਲੱਖਣ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸੱਤ ਨੰਬਰ ਚੁੰਗੀ ਨੇੜੇ ਧਰਨਾ ਲਗਾ ਕੇ ਨੈਸ਼ਨਲ ਹਾਈਵੇ ‘ਤੇ ਆਵਾਜਾਈ ਰੋਕ ਦਿੱਤੀ।

ਇਸ ਧਰਨੇ ਦੀ ਖਾਸ ਗੱਲ ਇਹ ਰਹੀ ਕਿ ਪ੍ਰਦਰਸ਼ਨ ਕਿਸੇ ਅਧਿਕਾਰੀ ਦੇ ਵਿਰੋਧ ਵਿੱਚ ਨਹੀਂ, ਬਲਕਿ ਇੱਕ ਅਧਿਕਾਰੀ ਨੂੰ ਮੁੜ ਡਿਊਟੀ ‘ਤੇ ਲਿਆਉਣ ਦੀ ਮੰਗ ਨੂੰ ਲੈ ਕੇ ਕੀਤਾ ਗਿਆ। ਅਭਿਨਵ ਖੋਸਲਾ ਫਿਰੋਜ਼ਪੁਰ ਵਿੱਚ ਫੂਡ ਇੰਸਪੈਕਟਰ ਵਜੋਂ ਤਾਇਨਾਤ ਰਹਿੰਦਿਆਂ ਮਿਲਾਵਟਖੋਰੀ ਖ਼ਿਲਾਫ਼ ਕਈ ਕਾਰਵਾਈਆਂ ਕਰ ਚੁੱਕੇ ਹਨ। ਉਨ੍ਹਾਂ ਵੱਲੋਂ ਦੁਕਾਨਾਂ ਤੋਂ ਸੈਂਪਲ ਲੈਣ ਦੇ ਨਾਲ-ਨਾਲ ਬਾਹਰਲੇ ਸੂਬਿਆਂ ਅਤੇ ਸ਼ਹਿਰਾਂ ਤੋਂ ਆਉਣ ਵਾਲੀਆਂ ਮਿਠਾਈਆਂ ਦੀ ਵੀ ਜਾਂਚ ਕੀਤੀ ਜਾਂਦੀ ਰਹੀ।

ਮਿਲਾਵਟਖੋਰੀ ਖ਼ਿਲਾਫ਼ ਸਰਗਰਮ ਕਾਰਵਾਈਆਂ ਕਾਰਨ ਅਭਿਨਵ ਖੋਸਲਾ ਨੂੰ ਲੋਕਾਂ ਵਿੱਚ ‘ਸਿੰਘਮ’ ਦੇ ਨਾਂ ਨਾਲ ਵੀ ਜਾਣਿਆ ਜਾਣ ਲੱਗਾ ਸੀ। ਬਾਅਦ ਵਿੱਚ ਉਨ੍ਹਾਂ ਦਾ ਫਿਰੋਜ਼ਪੁਰ ਤੋਂ ਤਰਨਤਾਰਨ ਤਬਾਦਲਾ ਕਰ ਦਿੱਤਾ ਗਿਆ ਅਤੇ ਵਿਭਾਗੀ ਕਾਰਵਾਈ ਤਹਿਤ ਉਨ੍ਹਾਂ ਨੂੰ ਮੁਅੱਤਲ ਵੀ ਕੀਤਾ ਗਿਆ।

ਇਸ ਕਾਰਵਾਈ ਦੇ ਵਿਰੋਧ ਵਿੱਚ ਕਿਸਾਨ ਆਗੂਆਂ ਅਤੇ ਸਮਾਜਸੇਵੀਆਂ ਨੇ ਧਰਨਾ ਦੇ ਕੇ ਸਰਕਾਰ ਤੋਂ ਖੋਸਲਾ ਨੂੰ ਮੁੜ ਫਿਰੋਜ਼ਪੁਰ ਵਿੱਚ ਤਾਇਨਾਤ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਮਿਲਾਵਟਖੋਰੀ ਵਿਰੁੱਧ ਸਖ਼ਤ ਕਾਰਵਾਈ ਕਰਨ ਵਾਲੇ ਅਧਿਕਾਰੀ ਦੀ ਸੇਵਾਵਾਂ ਨੂੰ ਮੁੜ ਫਿਰੋਜ਼ਪੁਰ ਵਿੱਚ ਲਿਆਉਣਾ ਲੋਕ ਹਿੱਤ ਵਿੱਚ ਹੋਵੇਗਾ।

ਕਿਸਾਨ ਆਗੂ ਅਵਤਾਰ ਸਿੰਘ ਮਹਿਮਾ ਅਤੇ ਅਦਾਕਾਰ ਤੇ ਸਮਾਜਸੇਵੀ ਆਗੂ ਗੁਰਨਾਮ ਗਾਮਾ ਨੇ ਕਿਹਾ ਕਿ ਉਨ੍ਹਾਂ ਦਾ ਸੰਘਰਸ਼ ਮਿਲਾਵਟਖੋਰੀ ਦੇ ਖ਼ਿਲਾਫ਼ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਭਿਨਵ ਖੋਸਲਾ ਨੂੰ ਮੁੜ ਫਿਰੋਜ਼ਪੁਰ ਤਾਇਨਾਤ ਕਰਕੇ ਮਿਲਾਵਟਖੋਰੀ ਖ਼ਿਲਾਫ਼ ਮੁਹਿੰਮ ਹੋਰ ਮਜ਼ਬੂਤ ਕੀਤੀ ਜਾਵੇ। ਧਰਨੇ ਕਾਰਨ ਫਾਜ਼ਿਲਕਾ, ਅਬੋਹਰ, ਸ੍ਰੀਗੰਗਾਨਗਰ, ਜਲੰਧਰ, ਲੁਧਿਆਣਾ, ਅੰਮ੍ਰਿਤਸਰ ਅਤੇ ਚੰਡੀਗੜ੍ਹ ਵੱਲ ਜਾਣ ਵਾਲੀ ਆਵਾਜਾਈ ਪ੍ਰਭਾਵਿਤ ਹੋਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.