IMG-LOGO
ਹੋਮ ਪੰਜਾਬ: 🔴 Breaking # ਇਹ ਜੋ "ਲੁਕਣ-ਮੀਚੀ ਦਾ ਖੇਲ੍ਹ" ਚੱਲ ਰਿਹਾ,...

🔴 Breaking # ਇਹ ਜੋ "ਲੁਕਣ-ਮੀਚੀ ਦਾ ਖੇਲ੍ਹ" ਚੱਲ ਰਿਹਾ, ਅਦਾਲਤ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ, ਹਾਈਕੋਰਟ ਨੇ DA ਮਾਮਲੇ 'ਚ ਜਤਾਈ ਸਖ਼ਤ ਨਾਰਾਜ਼ਗੀ

Admin User - Oct 05, 2026 02:39 PM
IMG

ਚੰਡੀਗੜ੍ਹ - ਮੁਲਾਜ਼ਮਾਂ ਦੇ ਮਹਿੰਗਾਈ ਭੱਤੇ (DA) ਦੇ ਬਕਾਏ ਨਾਲ ਜੁੜੇ ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਰਵੱਈਏ 'ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ। ਮਾਮਲੇ ਦੀ ਸੁਣਵਾਈ ਦੌਰਾਨ ਪੰਜਾਬ ਦੇ ਮੁੱਖ ਸਕੱਤਰ (ਚੀਫ਼ ਸੈਕਟਰੀ) ਨਿੱਜੀ ਤੌਰ 'ਤੇ ਅਦਾਲਤ ਵਿੱਚ ਅੱਜ ਪੇਸ਼ ਹੋਏ।

ਸੁਣਵਾਈ ਦੌਰਾਨ ਅਦਾਲਤ ਨੇ ਸਖ਼ਤ ਟਿੱਪਣੀ ਕਰਦਿਆਂ ਕਿਹਾ ਕਿ DA ਦੇ ਮਾਮਲੇ 'ਤੇ ਸਰਕਾਰ ਨੂੰ ਵਾਰ-ਵਾਰ ਸਮਾਂ ਦਿੱਤਾ ਗਿਆ ਸੀ। ਸਰਕਾਰ ਕੋਲ ਸੁਪਰੀਮ ਕੋਰਟ ਜਾਣ ਦਾ ਪੂਰਾ ਹੱਕ ਸੀ, ਪਰ ਉਸ ਦਿਸ਼ਾ ਵਿੱਚ ਕੋਈ ਠੋਸ ਕਦਮ ਨਹੀਂ ਚੁੱਕਿਆ ਗਿਆ। ਹਾਈ ਕੋਰਟ ਨੇ ਤਲਖ਼ ਲਹਿਜ਼ੇ ਵਿੱਚ ਆਖਿਆ ਕਿ ਇਹ ਜੋ "ਲੁਕਣ-ਮੀਚੀ ਦਾ ਖੇਲ੍ਹ" ਚੱਲ ਰਿਹਾ ਹੈ, ਉਹ ਅਦਾਲਤ ਵਿੱਚ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

ਅਦਾਲਤ ਨੇ ਹਾਈ ਕੋਰਟ ਦੀ ਰਜਿਸਟਰੀ ਨੂੰ ਹੁਕਮ ਦਿੱਤਾ ਹੈ ਕਿ ਉਹ ਕੱਲ੍ਹ ਤੱਕ ਸੁਪਰੀਮ ਕੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਦਾਇਰ ਕੀਤੀ ਗਈ ਅਪੀਲ ਦੀ ਸਟੇਟਸ ਰਿਪੋਰਟ ਫਾਈਲ ਕਰੇ। ਇਸ ਦੇ ਨਾਲ ਹੀ ਚੀਫ਼ ਸੈਕਟਰੀ ਨੂੰ ਕੱਲ੍ਹ ਸਵੇਰੇ 10 ਵਜੇ ਦੁਬਾਰਾ ਅਦਾਲਤ ਵਿੱਚ ਨਿੱਜੀ ਤੌਰ 'ਤੇ ਹਾਜ਼ਰ ਹੋਣ ਦੇ ਹੁਕਮ ਜਾਰੀ ਕੀਤੇ ਗਏ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.