IMG-LOGO
ਹੋਮ ਰਾਸ਼ਟਰੀ, ਖੇਡਾਂ, ਏਸ਼ੀਅਨ ਗੇਮਜ਼ 2026: ਸ਼ੂਟਿੰਗ ਰੇਂਜ 'ਚ ਚਮਕਿਆ ਭਾਰਤ, 10 ਮੀਟਰ...

ਏਸ਼ੀਅਨ ਗੇਮਜ਼ 2026: ਸ਼ੂਟਿੰਗ ਰੇਂਜ 'ਚ ਚਮਕਿਆ ਭਾਰਤ, 10 ਮੀਟਰ ਏਅਰ ਪਿਸਟਲ 'ਚ ਜਿੱਤਿਆ ਸੋਨਾ

Admin User - Sep 25, 2026 10:24 AM
IMG

ਆਈਚੀ-ਨਾਗੋਆ ਏਸ਼ੀਆਈ ਖੇਡਾਂ ਦੇ ਛੇਵੇਂ ਦਿਨ ਭਾਰਤੀ ਖਿਡਾਰੀਆਂ ਨੇ ਆਪਣੀ ਬਹਿਤਰੀਨ ਖੇਡ ਦੇ ਦਮ 'ਤੇ ਦੇਸ਼ ਦਾ ਨਾਂ ਮੁੜ ਰੋਸ਼ਨ ਕੀਤਾ ਹੈ। ਮਹਿਲਾ ਕ੍ਰਿਕਟ ਟੀਮ ਦੀ ਇਤਿਹਾਸਕ ਜਿੱਤ ਤੋਂ ਬਾਅਦ, ਭਾਰਤ ਦੀ ਝੋਲੀ 'ਚ ਹੁਣ ਦੂਜਾ ਸੋਨ ਤਗ਼ਮਾ ਵੀ ਆ ਗਿਆ ਹੈ। ਇਹ ਵੱਡੀ ਸਫ਼ਲਤਾ ਪਿਸਟਲ ਸ਼ੂਟਿੰਗ ਦੇ ਆਖ਼ਰੀ ਮੁਕਾਬਲੇ ਵਿੱਚ ਹਾਸਲ ਹੋਈ, ਜਿੱਥੇ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਨਿਸ਼ਾਨੇਬਾਜ਼ ਕਲਜੀਤ ਅਤੇ ਸੁਰੂਚੀ ਇੰਦਰ ਸਿੰਘ ਦੀ ਜੋੜੀ ਨੇ ਸ਼ਾਨਦਾਰ ਨਿਸ਼ਾਨੇਬਾਜ਼ੀ ਕਰਦਿਆਂ ਗੋਲਡ ਮੈਡਲ ਆਪਣੇ ਨਾਂ ਕੀਤਾ।


ਸ਼ੂਟਿੰਗ ਰੇਂਜ ਤੋਂ ਭਾਰਤ ਲਈ ਇੱਕ ਹੋਰ ਖ਼ੁਸ਼ਖ਼ਬਰੀ ਆਈ, ਜਿੱਥੇ ਰਾਈਫਲ ਥ੍ਰੀ ਪੁਜ਼ੀਸ਼ਨ ਦੇ ਟੀਮ ਈਵੈਂਟ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਸਟੀਕ ਨਿਸ਼ਾਨਾ ਸਾਧਦੇ ਹੋਏ ਦੇਸ਼ ਲਈ ਚਾਂਦੀ ਦਾ ਤਗ਼ਮਾ (ਸਿਲਵਰ ਮੈਡਲ) ਪੱਕਾ ਕੀਤਾ। ਪਿਸਟਲ ਸ਼ੂਟਿੰਗ ਸ਼੍ਰੇਣੀ ਵਿੱਚ ਇਨ੍ਹਾਂ ਖੇਡਾਂ ਦੌਰਾਨ ਭਾਰਤ ਦਾ ਇਹ ਪਹਿਲਾ ਅਤੇ ਬੇਹੱਦ ਖ਼ਾਸ ਤਗ਼ਮਾ ਹੈ।


ਛੇਵੇਂ ਦਿਨ ਦੀ ਸ਼ੁਰੂਆਤ ਭਾਰਤ ਲਈ ਖ਼ੇਡ ਮੈਦਾਨ 'ਚ ਬੇਹੱਦ ਧਮਾਕੇਦਾਰ ਰਹੀ। ਟੇਬਲ ਟੈਨਿਸ ਮਿਕਸਡ ਡਬਲਜ਼ ਦੇ ਨਾਲ-ਨਾਲ ਸਕੁਐਸ਼ ਮਿਕਸਡ ਡਬਲਜ਼ ਦੇ ਮੁਕਾਬਲਿਆਂ ਵਿੱਚ ਵੀ ਭਾਰਤੀ ਜੋੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫ਼ਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਦੇ ਨਾਲ ਹੀ ਦੇਸ਼ ਲਈ ਦੋ ਹੋਰ ਤਗ਼ਮੇ ਪੱਕੇ ਹੋ ਗਏ ਹਨ। ਹਾਲਾਂਕਿ ਇਨ੍ਹਾਂ ਦੋਵਾਂ ਈਵੈਂਟਾਂ 'ਚ ਮੈਡਲ ਦਾ ਰੰਗ ਆਗਾਮੀ ਮੈਚਾਂ ਤੋਂ ਬਾਅਦ ਤੈਅ ਹੋਵੇਗਾ, ਪਰ ਸ਼ੂਟਿੰਗ 'ਚ ਮਿਲੇ ਸੋਨੇ ਅਤੇ ਚਾਂਦੀ ਦੇ ਮੈਡਲਾਂ ਨੇ ਭਾਰਤ ਦਾ ਮਾਣ ਹੋਰ ਵਧਾ ਦਿੱਤਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.