ਤਾਜਾ ਖਬਰਾਂ
ਆਮ ਆਦਮੀ ਪਾਰਟੀ (AAP) ਦੀ ਅੰਦਰੂਨੀ ਚੋਣ ਪ੍ਰਕਿਰਿਆ ਤਹਿਤ ਅਰਵਿੰਦ ਕੇਜਰੀਵਾਲ ਨੂੰ ਇੱਕ ਵਾਰ ਫਿਰ ਤੋਂ ਪਾਰਟੀ ਦਾ ਕੌਮੀ ਕਨਵੀਨਰ ਚੁਣ ਲਿਆ ਗਿਆ ਹੈ। ਨੈਸ਼ਨਲ ਕੌਂਸਲ ਦੀ ਵਰਚੁਅਲ ਮੀਟਿੰਗ ਵਿੱਚ 330 ਮੈਂਬਰਾਂ ਦੀ ਮੌਜੂਦਗੀ ਦੌਰਾਨ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਇਸ ਅਹੁਦੇ ਲਈ ਦੁਬਾਰਾ ਚੁਣਿਆ ਗਿਆ ਹੈ। ਇਸ ਦੇ ਨਾਲ ਹੀ ਪਾਰਟੀ ਨੇ ਸੰਗਠਨ ਨੂੰ ਮਜ਼ਬੂਤ ਕਰਨ ਲਈ 23 ਮੈਂਬਰੀ ਨਵੀਂ ਨੈਸ਼ਨਲ ਐਗਜ਼ੀਕਿਊਟਿਵ (ਰਾਸ਼ਟਰੀ ਕਮੇਟੀ) ਦਾ ਗਠਨ ਵੀ ਕੀਤਾ ਹੈ, ਜਿਸ ਵਿੱਚ ਪੰਕਜ ਗੁਪਤਾ ਨੂੰ ਨਵਾਂ ਨੈਸ਼ਨਲ ਸਕੱਤਰ ਨਿਯੁਕਤ ਕੀਤਾ ਗਿਆ ਹੈ।
ਪਾਰਟੀ ਦੇ ਨੈਸ਼ਨਲ ਮੀਡੀਆ ਇੰਚਾਰਜ ਅਨੁਰਾਗ ਢਾਂਡਾ ਸਮੇਤ ਹੋਰ ਆਗੂਆਂ ਨੇ ਕੇਜਰੀਵਾਲ ਨੂੰ ਮੁੜ ਕਨਵੀਨਰ ਬਣਨ 'ਤੇ ਵਧਾਈ ਦਿੱਤੀ ਹੈ। ਆਗੂਆਂ ਦਾ ਮੰਨਣਾ ਹੈ ਕਿ ਪਿਛਲੇ ਕੁਝ ਸਮੇਂ ਦੌਰਾਨ ਚੋਣਾਂ ਵਿੱਚ ਆਈਆਂ ਕੁਝ ਰੁਕਾਵਟਾਂ ਦੇ ਬਾਵਜੂਦ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਪਾਰਟੀ ਹਰ ਚੁਣੌਤੀ ਦਾ ਮੁਕਾਬਲਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਸਮਾਜਿਕ ਕੰਮਾਂ ਨਾਲ ਜੁੜੇ ਰਹੇ ਕੇਜਰੀਵਾਲ ਹੀ ਅੱਗੇ ਵੀ ਪਾਰਟੀ ਦੀ ਰੂਪ-ਰੇਖਾ ਤੈਅ ਕਰਨਗੇ।
Get all latest content delivered to your email a few times a month.