IMG-LOGO
ਹੋਮ ਰਾਸ਼ਟਰੀ: ਤਿਓਹਾਰੀ ਸੀਜ਼ਨ 'ਚ ਮਹਿੰਗਾਈ ਦਾ ਝਟਕਾ: ਪਰਚੂਨ ਬਾਜ਼ਾਰ 'ਚ ਖੰਡ...

ਤਿਓਹਾਰੀ ਸੀਜ਼ਨ 'ਚ ਮਹਿੰਗਾਈ ਦਾ ਝਟਕਾ: ਪਰਚੂਨ ਬਾਜ਼ਾਰ 'ਚ ਖੰਡ ਦੀਆਂ ਕੀਮਤਾਂ 'ਚ ਲਗਾਤਾਰ ਦੂਜੇ ਦਿਨ ਉਛਾਲ, 65 ਰੁਪਏ ਤੋਂ ਪਾਰ ਪੁੱਜਾ ਔਸਤ ਰੇਟ

Admin User - Aug 27, 2026 11:50 AM
IMG

ਤਿਓਹਾਰੀ ਸੀਜ਼ਨ ਸ਼ੁਰੂ ਹੁੰਦਿਆਂ ਹੀ ਆਮ ਜਨਤਾ ਦੀ ਰਸੋਈ 'ਤੇ ਮਹਿੰਗਾਈ ਦੀ ਮਾਰ ਪੈਣੀ ਸ਼ੁਰੂ ਹੋ ਗਈ ਹੈ। ਖੰਡ ਦੀ ਵਧਦੀ ਮੰਗ ਦੇ ਚੱਲਦਿਆਂ ਪਰਚੂਨ ਬਾਜ਼ਾਰ ਵਿੱਚ ਲਗਾਤਾਰ ਦੂਜੇ ਦਿਨ 1 ਰੁਪਏ ਪ੍ਰਤੀ ਕਿਲੋ ਦਾ ਵਾਧਾ ਦਰਜ ਕੀਤਾ ਗਿਆ। ਹੈਰਾਨੀ ਦੀ ਗੱਲ ਇਹ ਹੈ ਕਿ ਕੇਂਦਰ ਸਰਕਾਰ ਵੱਲੋਂ 10 ਲੱਖ ਟਨ ਕੱਚੀ ਖੰਡ ਦੇ ਆਯਾਤ (ਦਰਾਮਦ) ਨੂੰ ਮਨਜ਼ੂਰੀ ਦੇਣ ਤੋਂ ਬਾਅਦ ਮਿੱਲ ਪੱਧਰ 'ਤੇ ਰੇਟ ਘਟੇ ਹਨ, ਪਰ ਪਰਚੂਨ ਗਾਹਕਾਂ ਨੂੰ ਇਸ ਦਾ ਕੋਈ ਫ਼ਾਇਦਾ ਨਹੀਂ ਮਿਲ ਰਿਹਾ।


ਸਰਕਾਰੀ ਅੰਕੜਿਆਂ ਅਨੁਸਾਰ 26 ਅਗਸਤ ਨੂੰ ਦੇਸ਼ ਭਰ ਵਿੱਚ ਖੰਡ ਦੀ ਔਸਤ ਪਰਚੂਨ ਕੀਮਤ 65.05 ਰੁਪਏ ਪ੍ਰਤੀ ਕਿਲੋਗ੍ਰਾਮ ਦਰਜ ਕੀਤੀ ਗਈ, ਜੋ ਮੰਗਲਵਾਰ ਨੂੰ 63.97 ਰੁਪਏ ਸੀ। ਉੱਥੇ ਹੀ ਥੋਕ ਬਾਜ਼ਾਰ ਵਿੱਚ ਇਹ ਭਾਅ 60.36 ਰੁਪਏ ਪ੍ਰਤੀ ਕਿਲੋ ਤੱਕ ਪਹੁੰਚ ਗਿਆ ਹੈ। ਮੌਜੂਦਾ ਕੀਮਤਾਂ ਦੀ ਤੁਲਨਾ ਕੀਤੀ ਜਾਵੇ ਤਾਂ ਖੰਡ ਇੱਕ ਮਹੀਨਾ ਪਹਿਲਾਂ (48.69 ਰੁਪਏ/ਕਿਲੋ) ਨਾਲੋਂ 34 ਫ਼ੀਸਦੀ ਅਤੇ ਇੱਕ ਸਾਲ ਪਹਿਲਾਂ (46.27 ਰੁਪਏ/ਕਿਲੋ) ਦੀ ਦਰ ਨਾਲੋਂ 41 ਫ਼ੀਸਦੀ ਤੱਕ ਮਹਿੰਗੀ ਹੋ ਚੁੱਕੀ ਹੈ। ਬੁੱਧਵਾਰ ਨੂੰ ਦੇਸ਼ ਦੇ ਕੁੱਝ ਹਿੱਸਿਆਂ 'ਚ ਅਧਿਕਤਮ ਕੀਮਤ 76 ਰੁਪਏ ਪ੍ਰਤੀ ਕਿਲੋ ਤੱਕ ਵੀ ਦੇਖਣ ਨੂੰ ਮਿਲੀ।


ਖ਼ੁਰਾਕ ਸਕੱਤਰ ਸੰਜੀਵ ਚੋਪੜਾ ਨੇ ਸਥਿਤੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 31 ਅਕਤੂਬਰ ਤੱਕ 10 ਲੱਖ ਟਨ ਕੱਚੀ ਖੰਡ ਮੰਗਵਾਉਣ ਦੇ ਫ਼ੈਸਲੇ ਤੋਂ ਬਾਅਦ ਮਿੱਲ ਪੱਧਰ 'ਤੇ ਕੀਮਤਾਂ 67 ਰੁਪਏ ਤੋਂ ਘਟ ਕੇ 55 ਰੁਪਏ ਪ੍ਰਤੀ ਕਿਲੋ (ਲਗਭਗ 18-20% ਗਿਰਾਵਟ) 'ਤੇ ਆ ਗਈਆਂ ਹਨ। ਹਾਲਾਂਕਿ, ਖ਼ੁਰਾਕ ਮੰਤਰਾਲੇ ਅਤੇ ਉਦਯੋਗ ਜਗਤ ਦਾ ਮੰਨਣਾ ਹੈ ਕਿ ਮਿੱਲ ਰੇਟਾਂ 'ਚ ਆਈ ਇਸ ਗਿਰਾਵਟ ਦਾ ਸਿੱਧਾ ਲਾਭ ਪਰਚੂਨ ਬਾਜ਼ਾਰ 'ਚ ਆਮ ਉਪਭੋਗਤਾਵਾਂ ਤੱਕ ਪਹੁੰਚਣ 'ਚ ਹਾਲੇ ਕੁਝ ਸਮਾਂ ਲੱਗੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.