IMG-LOGO
ਹੋਮ ਰਾਸ਼ਟਰੀ: 1 ਸਤੰਬਰ ਤੋਂ ਮਹਿੰਗੀ ਹੋਵੇਗੀ ਬਿਜਲੀ, 6.83% ਵਧੀਆਂ ਦਰਾਂ

1 ਸਤੰਬਰ ਤੋਂ ਮਹਿੰਗੀ ਹੋਵੇਗੀ ਬਿਜਲੀ, 6.83% ਵਧੀਆਂ ਦਰਾਂ

Admin User - Aug 22, 2026 06:33 PM
IMG

ਜੰਮੂ-ਕਸ਼ਮੀਰ ਦੇ ਲੋਕਾਂ ਨੂੰ 1 ਸਤੰਬਰ ਤੋਂ ਬਿਜਲੀ ਮਹਿੰਗੀ ਹੋਣ ਦਾ ਝਟਕਾ ਲੱਗਣ ਵਾਲਾ ਹੈ। ਸੰਯੁਕਤ ਬਿਜਲੀ ਰੈਗੂਲੇਟਰੀ ਕਮਿਸ਼ਨ (JERC) ਨੇ ਬਿਜਲੀ ਦਰਾਂ ਵਿੱਚ 6.83 ਫੀਸਦ ਵਾਧੇ ਨੂੰ ਮਨਜ਼ੂਰੀ ਦਿੱਤੀ ਹੈ। ਨਵੀਆਂ ਦਰਾਂ 1 ਸਤੰਬਰ 2026 ਤੋਂ ਲਾਗੂ ਹੋ ਕੇ 31 ਮਾਰਚ 2027 ਤੱਕ ਜਾਰੀ ਰਹਿਣਗੀਆਂ।

ਇਹ ਵਾਧਾ ਜੰਮੂ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਟਿਡ (JPDCL) ਅਤੇ ਕਸ਼ਮੀਰ ਪਾਵਰ ਡਿਸਟ੍ਰੀਬਿਊਸ਼ਨ ਕਾਰਪੋਰੇਸ਼ਨ ਲਿਮਟਿਡ (KPDCL) ਦੇ ਖਪਤਕਾਰਾਂ ’ਤੇ ਲਾਗੂ ਹੋਵੇਗਾ। ਹਾਲਾਂਕਿ ਘਰੇਲੂ, ਬੀਪੀਐਲ ਅਤੇ ਛੋਟੇ ਖੇਤੀਬਾੜੀ ਖਪਤਕਾਰਾਂ ਲਈ ਸਬਸਿਡੀ ਵਾਲੀਆਂ ਦਰਾਂ ਨੂੰ ਬਰਕਰਾਰ ਰੱਖਿਆ ਗਿਆ ਹੈ।

ਘਰੇਲੂ ਖਪਤਕਾਰਾਂ ਲਈ ਨਵੀਆਂ ਦਰਾਂ

  • 0 ਤੋਂ 200 ਯੂਨਿਟ: ₹2.45 ਪ੍ਰਤੀ ਯੂਨਿਟ
  • 201 ਤੋਂ 400 ਯੂਨਿਟ: ₹4.20 ਪ੍ਰਤੀ ਯੂਨਿਟ
  • 400 ਯੂਨਿਟ ਤੋਂ ਵੱਧ: ₹4.60 ਪ੍ਰਤੀ ਯੂਨਿਟ

30 ਯੂਨਿਟ ਪ੍ਰਤੀ ਮਹੀਨਾ ਤੱਕ ਖਪਤ ਕਰਨ ਵਾਲੇ ਯੋਗ BPL ਘਰੇਲੂ ਖਪਤਕਾਰਾਂ ਲਈ ਊਰਜਾ ਚਾਰਜ ₹1.40 ਪ੍ਰਤੀ ਯੂਨਿਟ ਅਤੇ ਸਥਿਰ ਚਾਰਜ ₹5 ਪ੍ਰਤੀ ਕਿਲੋਵਾਟ ਪ੍ਰਤੀ ਮਹੀਨਾ ਰਹੇਗਾ। ਇਹ ਰਿਆਇਤ ਵੈਧ BPL ਸਰਟੀਫਿਕੇਟ ਵਾਲੇ ਖਪਤਕਾਰਾਂ ਨੂੰ ਹੀ ਮਿਲੇਗੀ।

ਇਸ ਲਈ ਖਪਤਕਾਰਾਂ ਦਾ ਅੰਤਿਮ ਬਿੱਲ ਉਨ੍ਹਾਂ ਦੀ ਸ਼੍ਰੇਣੀ, ਬਿਜਲੀ ਦੀ ਖਪਤ ਅਤੇ ਮਨਜ਼ੂਰ ਲੋਡ ਦੇ ਆਧਾਰ ’ਤੇ ਤੈਅ ਹੋਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.