ਤਾਜਾ ਖਬਰਾਂ
ਪਟਿਆਲਾ: ਸਨੌਰ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਪਰਿਵਾਰ 'ਤੇ ਚਿੰਤਾ ਦੇ ਬੱਦਲ ਛਾ ਗਏ ਹਨ। ਉਨ੍ਹਾਂ ਦਾ ਭਤੀਜਾ ਏਕਮ ਢਿੱਲੋਂ ਭੇਦਭਰੇ ਹਾਲਾਤਾਂ ਵਿੱਚ ਲਾਪਤਾ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਵਿਧਾਇਕ ਨੇ ਖੁਦ ਦੇਰ ਰਾਤ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਲੋਕਾਂ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਏਕਮ ਢਿੱਲੋਂ ਰੋਜ਼ਾਨਾ ਵਾਂਗ ਟਿਊਸ਼ਨ ਪੜ੍ਹਨ ਲਈ ਘਰੋਂ ਨਿਕਲਿਆ ਸੀ, ਪਰ ਦੇਰ ਰਾਤ ਤੱਕ ਵਾਪਸ ਨਹੀਂ ਨਹੀਂ ਪਰਤਿਆ। ਪਰਿਵਾਰ ਵੱਲੋਂ ਭਾਲ ਕਰਨ ਦੇ ਬਾਵਜੂਦ ਜਦੋਂ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ, ਤਾਂ ਵਿਧਾਇਕ ਪਠਾਨਮਾਜਰਾ ਨੇ ਦੇਰ ਰਾਤ ਲਾਈਵ ਵੀਡੀਓ ਰਾਹੀਂ ਇਹ ਜਾਣਕਾਰੀ ਸਾਂਝੀ ਕੀਤੀ।
ਲਾਪਤਾ ਹੋਣ ਸਮੇਂ ਏਕਮ ਨੇ ਚਿੱਟੇ ਰੰਗ ਦੀ ਟੋਪੀ, ਟੀ-ਸ਼ਰਟ ਅਤੇ ਲੋਅਰ ਪਾਇਆ ਹੋਇਆ ਸੀ। ਵਿਧਾਇਕ ਨੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਵੀ ਏਕਮ ਬਾਰੇ ਕੋਈ ਜਾਣਕਾਰੀ ਮਿਲਦੀ ਹੈ, ਤਾਂ ਉਹ ਤੁਰੰਤ ਦਿੱਤੇ ਗਏ ਮੋਬਾਈਲ ਨੰਬਰ 6913000009 'ਤੇ ਸੰਪਰਕ ਕਰਕੇ ਪਰਿਵਾਰ ਦੀ ਮਦਦ ਕਰਨ। ਫਿਲਹਾਲ ਮਾਮਲੇ ਦੀ ਸੂਚਨਾ ਤੋਂ ਬਾਅਦ ਪਰਿਵਾਰ ਅਤੇ ਪੁਲਿਸ ਆਪਣੇ ਪੱਧਰ 'ਤੇ ਉਸ ਦੀ ਭਾਲ ਵਿੱਚ ਜੁਟੀ ਹੋਈ ਹੈ।
Get all latest content delivered to your email a few times a month.