IMG-LOGO
ਹੋਮ ਪੰਜਾਬ: ਸਿਆਸੀ ਹਲਕਿਆਂ 'ਚ ਵੱਡੀ ਹਲਚਲ: ਕਾਂਗਰਸ ਦੀ ਸਾਬਕਾ ਮੁੱਖ ਮੰਤਰੀ...

ਸਿਆਸੀ ਹਲਕਿਆਂ 'ਚ ਵੱਡੀ ਹਲਚਲ: ਕਾਂਗਰਸ ਦੀ ਸਾਬਕਾ ਮੁੱਖ ਮੰਤਰੀ ਭੱਠਲ ਦੇ ਭਤੀਜੇ ਹੈਨਰੀ ਸਿੱਧੂ ਨੇ ਫੜਿਆ 'ਆਪ' ਦਾ ਪੱਲਾ

Admin User - Aug 17, 2026 02:50 PM
IMG

ਪੰਜਾਬ ਦੀ ਸਿਆਸਤ ਨਾਲ ਜੁੜੀ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਸੂਬੇ ਦੀ ਸਾਬਕਾ ਮੁੱਖ ਮੰਤਰੀ ਅਤੇ ਸੀਨੀਅਰ ਕਾਂਗਰਸੀ ਆਗੂ ਰਜਿੰਦਰ ਕੌਰ ਭੱਠਲ ਦੇ ਭਤੀਜੇ ਹੈਨਰੀ ਸਿੱਧੂ ਰਸਮੀ ਤੌਰ 'ਤੇ ਆਮ ਆਦਮੀ ਪਾਰਟੀ (AAP) ਵਿੱਚ ਸ਼ਾਮਲ ਹੋ ਗਏ ਹਨ। ਚੰਡੀਗੜ੍ਹ ਵਿਖੇ ਆਯੋਜਿਤ ਇੱਕ ਵਿਸ਼ੇਸ਼ ਪ੍ਰੋਗਰਾਮ ਦੌਰਾਨ 'ਆਪ' ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਉਨ੍ਹਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਅਤੇ ਜੀ ਆਇਆਂ ਨੂੰ ਆਖਿਆ।


ਹੈਨਰੀ ਸਿੱਧੂ ਦੇ ਇਸ ਕਦਮ ਨਾਲ ਇਲਾਕੇ ਦੀ ਸਿਆਸਤ ਵਿੱਚ ਵੱਡਾ ਉਲਟਫੇਰ ਦੇਖਣ ਨੂੰ ਮਿਲ ਸਕਦਾ ਹੈ। 'ਆਪ' ਲੀਡਰਸ਼ਿਪ ਮੁਤਾਬਕ ਉਨ੍ਹਾਂ ਦੇ ਆਉਣ ਨਾਲ ਪਾਰਟੀ ਸੰਗਠਨ ਨੂੰ ਹੋਰ ਮਜ਼ਬੂਤੀ ਮਿਲੇਗੀ, ਜਦੋਂ ਕਿ ਕਾਂਗਰਸ ਲਈ ਇਸ ਨੂੰ ਇੱਕ ਵੱਡੇ ਸਿਆਸੀ ਝਟਕੇ ਵਜੋਂ ਦੇਖਿਆ ਜਾ ਰਿਹਾ ਹੈ। ਪਾਰਟੀ 'ਚ ਸ਼ਾਮਲ ਹੋਣ ਉਪਰੰਤ ਹੈਨਰੀ ਸਿੱਧੂ ਨੇ 'ਆਪ' ਸਰਕਾਰ ਦੀਆਂ ਜਨ-ਹਿੱਤੂ ਨੀਤੀਆਂ 'ਚ ਭਰੋਸਾ ਪ੍ਰਗਟਾਇਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.