ਤਾਜਾ ਖਬਰਾਂ
ਪੰਜਾਬ ਦੀ ਮਾਂ ਖੇਡ ਕਬੱਡੀ ਨਾਲ ਜੁੜੇ ਪ੍ਰਸ਼ੰਸਕਾਂ ਅਤੇ ਖਿਡਾਰੀਆਂ ਲਈ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਸੂਬੇ ਦੇ ਨਾਮਵਰ ਜਾਫੀ ਅਤੇ ਬਿਹਤਰੀਨ ਕਬੱਡੀ ਖਿਡਾਰੀ ਗੋਰਾ ਸਮਾਲਸਰ ਦਾ ਅਚਾਨਕ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੇ ਬੇਵਕਤ ਚਲੇ ਜਾਣ ਨਾਲ ਨਾ ਸਿਰਫ਼ ਉਨ੍ਹਾਂ ਦੇ ਪਿੰਡ, ਬਲਕਿ ਪੂਰੇ ਪੰਜਾਬ ਦੇ ਖੇਡ ਜਗਤ ਅਤੇ ਦੇਸ਼-ਵਿਦੇਸ਼ 'ਚ ਵੱਸਦੇ ਕਬੱਡੀ ਪ੍ਰੇਮੀਆਂ 'ਚ ਸ਼ੋਕ ਦੀ ਲਹਿਰ ਦੌੜ ਗਈ ਹੈ।
ਮੋਗਾ ਜ਼ਿਲ੍ਹੇ ਦੇ ਇਤਿਹਾਸਕ ਪਿੰਡ ਸਮਾਲਸਰ ਨਾਲ ਸਬੰਧਤ ਗੋਰਾ ਨੇ ਆਪਣੀ ਬਿਹਤਰੀਨ ਜੱਫੇਬਾਜ਼ੀ ਦੇ ਦਮ 'ਤੇ ਖੇਡ ਮੈਦਾਨਾਂ 'ਚ ਵੱਡਾ ਨਾਮ ਕਮਾਇਆ ਸੀ। ਉਹ ਦੇਸ਼-ਵਿਦੇਸ਼ ਦੀਆਂ ਕਈ ਨਾਮੀ ਕਬੱਡੀ ਕਲੱਬਾਂ ਅਤੇ ਟੀਮਾਂ ਵੱਲੋਂ ਖੇਡਦਿਆਂ ਅਣਗਿਣਤ ਟਰੋਫ਼ੀਆਂ ਅਤੇ ਇਨਾਮ ਆਪਣੇ ਨਾਮ ਕਰ ਚੁੱਕੇ ਸਨ। ਉਨ੍ਹਾਂ ਦੇ ਅਕਾਲ ਚਲਾਣੇ 'ਤੇ ਵੱਖ-ਵੱਖ ਖੇਡ ਕਲੱਬਾਂ, ਖਿਡਾਰੀਆਂ ਅਤੇ ਖੇਡ ਪ੍ਰਮੋਟਰਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।
Get all latest content delivered to your email a few times a month.