ਤਾਜਾ ਖਬਰਾਂ
13 ਅਗਸਤ ਨੂੰ ਸਰਾਫ਼ਾ ਬਾਜ਼ਾਰ ਵਿੱਚ ਖ਼ਰੀਦਦਾਰਾਂ ਲਈ ਵੱਡੀ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ। ਲਗਾਤਾਰ ਚੜ੍ਹਦੀਆਂ ਕੀਮਤਾਂ ਤੋਂ ਬਾਅਦ ਅੱਜ ਸੋਨੇ ਅਤੇ ਚਾਂਦੀ ਦੇ ਭਾਅ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਭਾਰਤੀ ਬਾਜ਼ਾਰ 'ਚ ਸੋਨਾ 521 ਰੁਪਏ ਪ੍ਰਤੀ 10 ਗ੍ਰਾਮ ਫਿਸਲ ਕੇ 154,361 ਰੁਪਏ 'ਤੇ ਆ ਗਿਆ ਹੈ, ਜਦਕਿ ਚਾਂਦੀ ਦੀਆਂ ਕੀਮਤਾਂ 'ਚ ਵੀ 1,480 ਰੁਪਏ ਦੀ ਮੰਦੀ ਦੇਖੀ ਗਈ ਹੈ, ਜਿਸ ਨਾਲ ਇਹ 236,355 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਕਾਰੋਬਾਰ ਕਰ ਰਹੀ ਹੈ।
ਗਲੋਬਲ ਮਾਰਕੀਟ 'ਚ ਵੀ ਕੀਮਤਾਂ 'ਚ ਨਰਮੀ ਦੇਖਣ ਨੂੰ ਮਿਲੀ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨਾ 0.24 ਫ਼ੀਸਦੀ ਡਿੱਗ ਕੇ 4,456 ਡਾਲਰ ਪ੍ਰਤੀ ਔਂਸ ਅਤੇ ਚਾਂਦੀ 0.14 ਫ਼ੀਸਦੀ ਦੀ ਗਿਰਾਵਟ ਨਾਲ 65.61 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਈ ਹੈ।
ਦੇਸ਼ ਦੇ ਮੁੱਖ ਸ਼ਹਿਰਾਂ ਵਿੱਚ ਸੋਨੇ-ਚਾਂਦੀ ਦੇ ਤਾਜ਼ਾ ਰੇਟ
ਦਿੱਲੀ ਅਤੇ ਲਖਨਊ: 24 ਕੈਰੇਟ ਸੋਨਾ ₹15,528 ਪ੍ਰਤੀ ਗ੍ਰਾਮ, 22 ਕੈਰੇਟ ₹14,235 ਅਤੇ 18 ਕੈਰੇਟ ₹11,650 ਪ੍ਰਤੀ ਗ੍ਰਾਮ ਰਿਹਾ। ਚਾਂਦੀ ਦਾ ਰੇਟ ₹255 ਪ੍ਰਤੀ ਗ੍ਰਾਮ (₹2,55,000 ਪ੍ਰਤੀ ਕਿਲੋ) ਦਰਜ ਕੀਤਾ ਗਿਆ।
ਮੁੰਬਈ ਅਤੇ ਕੇਰਲ: 24 ਕੈਰੇਟ ਸੋਨਾ ₹15,513 ਪ੍ਰਤੀ ਗ੍ਰਾਮ, 22 ਕੈਰੇਟ ₹14,220 ਅਤੇ 18 ਕੈਰੇਟ ₹11,635 ਪ੍ਰਤੀ ਗ੍ਰਾਮ ਤੱਕ ਪਹੁੰਚ ਗਿਆ।
ਚੇਨਈ: ਚਾਂਦੀ ਦੀ ਕੀਮਤ ₹260 ਪ੍ਰਤੀ ਗ੍ਰਾਮ ਹਿਸਾਬ ਨਾਲ ₹2,60,000 ਪ੍ਰਤੀ ਕਿਲੋਗ੍ਰਾਮ ਰਹੀ।
ਹਾਲਾਂਕਿ ਅੱਜ ਗਿਰਾਵਟ ਦੇਖਣ ਨੂੰ ਮਿਲੀ ਹੈ, ਪਰ ਚਾਲੂ ਮਹੀਨੇ ਦੌਰਾਨ ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸੋਨੇ 'ਚ ਮਹਿਜ਼ 12 ਦਿਨਾਂ ਅੰਦਰ ₹12,000 ਦਾ ਉਛਾਲ ਆਇਆ ਹੈ, ਜਦਕਿ ਚਾਂਦੀ ₹22,000 ਤੱਕ ਮਹਿਂਗੀ ਹੋਈ ਹੈ। ਐਕਸਿਸ ਡਾਇਰੈਕਟ ਦੇ ਮਾਹਿਰਾਂ ਅਨੁਸਾਰ, ਜੇਕਰ ਬਾਜ਼ਾਰ 'ਚ ਮਜ਼ਬੂਤ ਰੈਲੀ ਜਾਰੀ ਰਹਿੰਦੀ ਹੈ ਤਾਂ ਆਉਣ ਵਾਲੇ ਦਿਨਾਂ 'ਚ ਸੋਨਾ ₹1.60 ਲੱਖ ਪ੍ਰਤੀ 10 ਗ੍ਰਾਮ ਦੇ ਅੰਕੜੇ ਨੂੰ ਵੀ ਪਾਰ ਕਰ ਸਕਦਾ ਹੈ।
Get all latest content delivered to your email a few times a month.