IMG-LOGO
ਹੋਮ ਰਾਸ਼ਟਰੀ: ਪੰਜਾਬ ਕਾਂਗਰਸ 'ਚ ਵਧੀ ਕਲੇਸ਼: ਸੰਸਦ ਦੇ ਬਾਹਰ ਰਾਹੁਲ ਗਾਂਧੀ...

ਪੰਜਾਬ ਕਾਂਗਰਸ 'ਚ ਵਧੀ ਕਲੇਸ਼: ਸੰਸਦ ਦੇ ਬਾਹਰ ਰਾਹੁਲ ਗਾਂਧੀ ਨੂੰ ਮਿਲੇ ਪ੍ਰਤਾਪ ਸਿੰਘ ਬਾਜਵਾ, ਸੂਬਾ ਪ੍ਰਧਾਨਗੀ 'ਤੇ ਮੰਡਰਾਏ ਸੰਕਟ ਦੇ ਬੱਦਲ

Admin User - Aug 12, 2026 02:48 PM
IMG

ਪੰਜਾਬ ਕਾਂਗਰਸ ਅੰਦਰ ਚੱਲ ਰਹੀ ਗੁੱਟਬਾਜ਼ੀ ਅਤੇ ਬਗ਼ਾਵਤੀ ਸੁਰਾਂ ਵਿਚਾਲੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੰਸਦ ਭਵਨ ਦੇ ਬਾਹਰ ਕਾਂਗਰਸ ਦੇ ਸੀਨੀਅਰ ਨੇਤਾ ਰਾਹੁਲ ਗਾਂਧੀ ਨਾਲ ਅਹਿਮ ਮੁਲਾਕਾਤ ਕੀਤੀ ਹੈ। ਇਸ ਮੌਕੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਕੇ.ਸੀ. ਵੇਣੂਗੋਪਾਲ ਵੀ ਮੌਜੂਦ ਸਨ। ਬਾਜਵਾ ਦੀ ਇਸ ਮੁਲਾਕਾਤ ਨੂੰ ਪੰਜਾਬ ਕਾਂਗਰਸ ਵਿੱਚ ਹੋਣ ਵਾਲੀ ਵੱਡੀ ਰੱਦੋ-ਬਦਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।


ਜ਼ਿਕਰਯੋਗ ਹੈ ਕਿ ਬਾਜਵਾ ਨੇ ਹਾਲ ਹੀ ਵਿੱਚ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਨਾਲ ਇੱਕ ਬੈਠਕ ਕੀਤੀ ਸੀ, ਜਿਸ ਤੋਂ ਬਾਅਦ ਰਾਹੁਲ ਗਾਂਧੀ ਨੂੰ ਪੱਤਰ ਭੇਜ ਕੇ ਮਿਲਣ ਦਾ ਸਮਾਂ ਮੰਗਿਆ ਗਿਆ ਸੀ। ਇਸ ਤੋਂ ਇਲਾਵਾ ਬੀਤੀ ਰਾਤ ਸੁਖਜਿੰਦਰ ਸਿੰਘ ਰੰਧਾਵਾ ਦੇ ਗ੍ਰਹਿ ਵਿਖੇ ਇੱਕ ਡਿਨਰ ਡਿਪਲੋਮੇਸੀ ਦੇ ਬਹਾਨੇ ਚਰਨਜੀਤ ਸਿੰਘ ਚੰਨੀ ਧੜੇ ਦੀ ਅਹਿਮ ਬੈਠਕ ਹੋਈ, ਜਿਸ 'ਚ ਬਾਜਵਾ, ਰਾਣਾ ਗੁਰਜੀਤ, ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਅਤੇ ਪਰਗਟ ਸਿੰਘ ਸਮੇਤ ਕਈ ਦਿੱਗਜ ਆਗੂ ਇਕੱਠੇ ਹੋਏ ਸਨ।


ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਦੇ 9 ਦਿਨਾਂ ਦੇ ਪੰਜਾਬ ਦੌਰੇ ਅਤੇ 'ਹਰ ਬੂਥ-ਕਾਂਗਰਸ ਮਜ਼ਬੂਤ' ਮੁਹਿੰਮ ਦੌਰਾਨ ਚਰਨਜੀਤ ਚੰਨੀ ਦੇ ਹੱਕ 'ਚ ਲੱਗੇ ਨਾਅਰਿਆਂ ਨੇ ਦਿੱਲੀ ਹਾਈਕਮਾਂਡ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਸੂਤਰਾਂ ਮੁਤਾਬਕ ਹਾਈਕਮਾਂਡ ਹੁਣ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨਗੀ ਅਹੁਦੇ 'ਤੇ ਬਣਾਏ ਰੱਖਣ ਦੇ ਫ਼ੈਸਲੇ 'ਤੇ ਪੁਨਰ-ਵਿਚਾਰ ਕਰ ਰਹੀ ਹੈ।


ਰਾਹੁਲ ਗਾਂਧੀ ਦੇ ਨਿਰਦੇਸ਼ਾਂ 'ਤੇ ਪੰਜਾਬ ਦੇ 23 ਜ਼ਿਲ੍ਹਿਆਂ 'ਚ 5 ਵਿਸ਼ੇਸ਼ ਟੀਮਾਂ ਜ਼ਮੀਨੀ ਪੱਧਰ 'ਤੇ ਵਰਕਰਾਂ ਅਤੇ ਆਮ ਲੋਕਾਂ ਤੋਂ ਫ਼ੀਡਬੈਕ ਲੈ ਰਹੀਆਂ ਹਨ। ਇਹ ਟੀਮਾਂ ਅਗਲੇ ਇੱਕ-ਦੋ ਦਿਨਾਂ ਅੰਦਰ ਆਪਣੀ ਰਿਪੋਰਟ ਰਾਹੁਲ ਗਾਂਧੀ ਦਫ਼ਤਰ ਨੂੰ ਸੌਂਪਣਗੀਆਂ। ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਕਾਂਗਰਸ ਹਾਈਕਮਾਂਡ ਅਗਸਤ ਮਹੀਨੇ ਦੇ ਅੰਦਰ-ਅੰਦਰ ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਸੰਗਠਨ ਨੂੰ ਲੈ ਕੇ ਕੋਈ ਵੱਡਾ ਅਤੇ ਧਮਾਕੇਦਾਰ ਫ਼ੈਸਲਾ ਲੈ ਸਕਦੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.