IMG-LOGO
ਹੋਮ ਪੰਜਾਬ: ਰੂਪਨਗਰ ਦੇ ਸਟੋਨ ਕਰਸ਼ਰਾਂ 'ਤੇ NGT ਦਾ ਸ਼ਿਕੰਜਾ: 160 ਤੋਂ...

ਰੂਪਨਗਰ ਦੇ ਸਟੋਨ ਕਰਸ਼ਰਾਂ 'ਤੇ NGT ਦਾ ਸ਼ਿਕੰਜਾ: 160 ਤੋਂ ਵੱਧ ਕਰਸ਼ਰਾਂ 'ਚ ਮਿਲੀ ਉਲੰਘਣਾ, ਪ੍ਰਦੂਸ਼ਣ ਬੋਰਡ ਤੋਂ ਮੰਗੀ 1 ਹਫ਼ਤੇ 'ਚ ਰਿਪੋਰਟ

Admin User - Aug 12, 2026 10:39 AM
IMG

ਰੂਪਨਗਰ ਜ਼ਿਲ੍ਹੇ ਵਿੱਚ ਚੱਲ ਰਹੇ ਸਟੋਨ ਕਰਸ਼ਰਾਂ ਵੱਲੋਂ ਵਾਤਾਵਰਣ ਨਿਯਮਾਂ ਦੀਆਂ ਉਲੰਘਣਾਵਾਂ ਦਾ ਗੰਭੀਰ ਨੋਟਿਸ ਲੈਂਦਿਆਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ (NGT) ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਅਤੇ ਸਥਾਨਕ ਅਧਿਕਾਰੀਆਂ ਨੂੰ ਨਿਯਮਾਂ 'ਚ ਢਿੱਲ ਵਰਤਣ ਵਾਲਿਆਂ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। ਬੋਰਡ ਵੱਲੋਂ ਅਦਾਲਤ 'ਚ ਪੇਸ਼ ਕੀਤੀ ਗਈ ਜਾਂਚ ਰਿਪੋਰਟ 'ਚ ਜ਼ਿਲ੍ਹੇ ਦੇ ਬਹੁਤੇ ਕਰਸ਼ਰ ਵਾਤਾਵਰਣਕ ਮਾਪਦੰਡਾਂ 'ਤੇ ਫੇਲ੍ਹ ਸਾਬਤ ਹੋਏ ਹਨ।


PPCB ਦੀ ਰਿਪੋਰਟ ਅਨੁਸਾਰ ਜ਼ਿਲ੍ਹੇ 'ਚ ਮੌਜੂਦ ਕੁੱਲ 171 ਸਟੋਨ ਕਰਸ਼ਰਾਂ ਵਿੱਚੋਂ 153 ਦਾ ਨਿਰੀਖਣ ਕੀਤਾ ਗਿਆ ਸੀ, ਜਿਸ ਦੌਰਾਨ ਹੈਰਾਨੀਜਨਕ ਤੱਥ ਸਾਹਮਣੇ ਆਏ। ਜਾਂਚ ਵਿੱਚ ਸਿਰਫ਼ 10 ਸਟੋਨ ਕਰਸ਼ਰ ਹੀ ਪੂਰੀ ਤਰ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਪਾਏ ਗਏ, ਜਦਕਿ 71 ਕਰਸ਼ਰ ਸਿੱਧੇ ਤੌਰ 'ਤੇ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ ਅਤੇ 55 ਅੰਸ਼ਿਕ ਤੌਰ 'ਤੇ ਅਧੂਰੀ ਪਾਲਣਾ ਕਰਦੇ ਮਿਲੇ। ਬੋਰਡ ਨੇ ਦੱਸਿਆ ਕਿ 4 ਕਰਸ਼ਰਾਂ ਖ਼ਿਲਾਫ਼ ਕਾਰਵਾਈ ਸ਼ੁਰੂ ਕਰਦਿਆਂ ਵਾਤਾਵਰਣ ਮੁਆਵਜ਼ਾ (ਜੁਰਮਾਨਾ) ਵੀ ਲਗਾਇਆ ਗਿਆ ਹੈ, ਜਦਕਿ ਬਾਕੀ 18 ਕਰਸ਼ਰਾਂ ਦੀ ਜਾਂਚ ਹੋਣੀ ਅਜੇ ਬਾਕੀ ਹੈ।


ਟ੍ਰਿਬਿਊਨਲ ਨੇ ਸਾਰੇ ਗੈਰ-ਕਾਨੂੰਨੀ ਅਤੇ ਅਧੂਰੀਆਂ ਸ਼ਰਤਾਂ ਵਾਲੇ ਕਰਸ਼ਰਾਂ ਦੀ ਮੁੜ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ, ਇਲਾਕੇ 'ਚ ਚੱਲ ਰਹੀ ਅਣਅਧਿਕਾਰਤ ਮਾਈਨਿੰਗ 'ਤੇ ਵੀ ਗੰਭੀਰ ਚਿੰਤਾ ਪ੍ਰਗਟਾਉਂਦਿਆਂ NGT ਨੇ ਪ੍ਰਸ਼ਾਸਨ ਨੂੰ ਰੂਪਨਗਰ 'ਚ ਗੈਰ-ਕਾਨੂੰਨੀ ਮਾਈਨਿੰਗ 'ਤੇ ਪੂਰਨ ਰੋਕ ਲਗਾਉਣ ਲਈ ਕਿਹਾ ਹੈ। PPCB ਨੂੰ ਇੱਕ ਹਫ਼ਤੇ ਦੇ ਅੰਦਰ ਵਿਸਥਾਰਤ ਰਿਪੋਰਟ ਸੌਂਪਣ ਦਾ ਸਮਾਂ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਅਗਲੀ ਸੁਣਵਾਈ 9 ਸਤੰਬਰ 2026 ਨੂੰ ਹੋਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.