ਤਾਜਾ ਖਬਰਾਂ
ਪੰਜਾਬ ਦੇ ਖੇਡ ਜਗਤ ਲਈ ਇੱਕ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦਾ ਗੁਰਦੇ ਅਤੇ ਜਿਗਰ ਦੀ ਗੰਭੀਰ ਬਿਮਾਰੀ ਨਾਲ ਲੰਬੇ ਸਮੇਂ ਤੱਕ ਜੂਝਣ ਤੋਂ ਬਾਅਦ ਦਿਹਾਂਤ ਹੋ ਗਿਆ। ਉਨ੍ਹਾਂ ਨੇ ਫਰੀਦਕੋਟ ਦੇ ਇੱਕ ਨਿੱਜੀ ਹਸਪਤਾਲ 'ਚ ਇਲਾਜ ਦੌਰਾਨ ਅੰਤਿਮ ਸਾਹ ਲਏ। ਇਸ ਖ਼ਬਰ ਨਾਲ ਨਾ ਸਿਰਫ਼ ਖੇਡ ਪ੍ਰੇਮੀਆਂ 'ਚ ਬਲਕਿ ਪੂਰੇ ਕਬੱਡੀ ਸਰਕਲ 'ਚ ਸ਼ੋਕ ਦੀ ਲਹਿਰ ਦੌੜ ਗਈ ਹੈ।
ਗੁਰਜੀਤ ਸਿੰਘ ਤੂਤ ਨੇ ਆਪਣੀ ਤਾਕਤਵਰ ਅਤੇ ਚੁਸਤ ਡਿਫ਼ੈਂਸਿਵ ਖੇਡ ਦੇ ਦਮ 'ਤੇ ਅੰਤਰਰਾਸ਼ਟਰੀ ਸਰਕਲ ਕਬੱਡੀ 'ਚ ਵੱਖਰੀ ਪਛਾਣ ਬਣਾਈ ਸੀ। ਖੇਡ ਦੇ ਨਾਲ-ਨਾਲ ਪੰਜਾਬੀ ਸੰਗੀਤ ਜਗਤ 'ਚ ਵੀ ਉਨ੍ਹਾਂ ਦਾ ਨਾਂ ਕਾਫ਼ੀ ਚਰਚਿਤ ਰਿਹਾ, ਜਦੋਂ ਮਸ਼ਹੂਰ ਗਾਇਕ ਅਰਜਨ ਢਿੱਲੋਂ ਨੇ ਆਪਣੇ ਚਰਚਿਤ ਗੀਤ 'ਇਲਜ਼ਾਮ' ਵਿੱਚ ਉਨ੍ਹਾਂ ਦੇ ਨਾਂ ਦਾ ਵਿਸ਼ੇਸ਼ ਜ਼ਿਕਰ ਕੀਤਾ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਮ੍ਰਿਤਕ ਖਿਡਾਰੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ 'ਤੂਤ' (ਜ਼ਿਲ੍ਹਾ ਫ਼ਿਰੋਜ਼ਪੁਰ) ਵਿਖੇ ਕੀਤਾ ਜਾਵੇਗਾ। ਉਨ੍ਹਾਂ ਦੇ ਬੇਵਖ਼ਤ ਤੁਰ ਜਾਣ 'ਤੇ ਵੱਖ-ਵੱਖ ਖੇਡ ਸ਼ਖ਼ਸੀਅਤਾਂ, ਗਾਇਕਾਂ ਅਤੇ ਕਬੱਡੀ ਪ੍ਰਸ਼ੰਸਕਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪੀੜਤ ਪਰਿਵਾਰ ਨਾਲ ਹਮਦਰਦੀ ਜਤਾਈ ਜਾ ਰਹੀ ਹੈ।
Get all latest content delivered to your email a few times a month.