IMG-LOGO
ਹੋਮ ਪੰਜਾਬ: ਨਾਭਾ ਦੇ ਪਿੰਡ ਭੋੜੇ ਲਾਗੇ ਦਰਦਨਾਕ ਹਾਦਸਾ: ਦਾਦਾ-ਦਾਦੀ ਨਾਲ ਜਾ...

ਨਾਭਾ ਦੇ ਪਿੰਡ ਭੋੜੇ ਲਾਗੇ ਦਰਦਨਾਕ ਹਾਦਸਾ: ਦਾਦਾ-ਦਾਦੀ ਨਾਲ ਜਾ ਰਿਹਾ 12 ਸਾਲਾ ਮਾਸੂਮ ਨਹਿਰ 'ਚ ਰੁੜ੍ਹਿਆ, ਗੋਤਾਖੋਰਾਂ ਵੱਲੋਂ ਭਾਲ ਜਾਰੀ

Admin User - Aug 12, 2026 12:24 PM
IMG

ਨਾਭਾ ਦੇ ਨੇੜਲੇ ਪਿੰਡ ਭੋੜੇ ਵਿਖੇ ਇੱਕ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦਾਦਾ-ਦਾਦੀ ਨਾਲ ਰੇਹੜੀ 'ਤੇ ਜਾ ਰਿਹਾ 12 ਸਾਲਾ ਮਾਸੂਮ ਬੱਚਾ ਨਹਿਰ 'ਚ ਡਿੱਗ ਕੇ ਲਾਪਤਾ ਹੋ ਗਿਆ। ਲਾਪਤਾ ਬੱਚੇ ਦੀ ਪਛਾਣ ਹਰਿੰਦਰ ਸਿੰਘ ਵਜੋਂ ਹੋਈ ਹੈ। ਘਟਨਾ ਤੋਂ ਬਾਅਦ ਪੀੜਤ ਗਰੀਬ ਪਰਿਵਾਰ ਅਤੇ ਪੂਰੇ ਪਿੰਡ ਵਿੱਚ ਮਾਤਮ ਦਾ ਮਾਹੌਲ ਹੈ।


ਮਿਲੀ ਜਾਣਕਾਰੀ ਮੁਤਾਬਕ ਹਰਿੰਦਰ ਦੇ ਦਾਦਾ-ਦਾਦੀ ਰੋਜ਼ਾਨਾ ਦੀ ਤਰ੍ਹਾਂ ਪਸ਼ੂਆਂ ਲਈ ਚਾਰਾ ਲਿਆਉਣ ਵਾਸਤੇ ਰੇਹੜੀ 'ਤੇ ਜਾ ਰਹੇ ਸਨ ਅਤੇ ਹਰਿੰਦਰ ਰੇਹੜੀ ਦੇ ਪਿਛਲੇ ਹਿੱਸੇ 'ਚ ਬੈਠਾ ਸੀ। ਨਹਿਰ ਦੇ ਕੰਢੇ ਪਹੁੰਚਣ 'ਤੇ ਸਾਹਮਣੇ ਤੋਂ ਆਉਂਦੀ ਇੱਕ ਤੇਜ਼ ਰਫ਼ਤਾਰ ਕਾਰ ਕਾਰਨ ਰੇਹੜੀ ਦਾ ਸੰਤੁਲਨ ਵਿਗੜ ਗਿਆ, ਜਿਸ ਨਾਲ ਬੱਚਾ ਸਿੱਧਾ ਨਹਿਰ 'ਚ ਜਾ ਡਿੱਗਿਆ। ਮੌਕੇ 'ਤੇ ਮੌਜੂਦ ਲੋਕਾਂ ਅਤੇ ਲੰਘ ਰਹੀ ਸਕੂਲੀ ਬੱਸ ਦੇ ਬੱਚਿਆਂ ਨੇ ਹਰਿੰਦਰ ਨੂੰ ਬਚਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ, ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਹ ਅੱਖਾਂ ਦੇ ਸਾਹਮਣੇ ਰੁੜ੍ਹ ਗਿਆ।


ਘਟਨਾ ਦੀ ਸੂਚਨਾ ਮਿਲਦਿਆਂ ਹੀ ਗੋਤਾਖੋਰਾਂ ਵੱਲੋਂ ਬੱਚੇ ਦੀ ਭਾਲ ਲਈ ਰੈਸਕਿਊ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ। ਹਾਲਾਂਕਿ, ਪਹਾੜੀ ਖੇਤਰਾਂ 'ਚੋਂ ਆ ਰਹੇ ਗੰਧਲੇ ਅਤੇ ਮਿੱਟੀ ਵਾਲੇ ਪਾਣੀ ਕਾਰਨ ਬੱਚੇ ਦੀ ਭਾਲ 'ਚ ਭਾਰੀ ਦਿੱਕਤਾਂ ਆ ਰਹੀਆਂ ਹਨ। ਹੁਣ ਗੋਤਾਖੋਰਾਂ ਦੀ ਟੀਮ ਵੱਲੋਂ ਬੋਟ (ਕਿਸ਼ਤੀ) ਦੀ ਮਦਦ ਨਾਲ ਨਹਿਰ 'ਚ ਦੂਰ ਤੱਕ ਤਲਾਸ਼ੀ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਹਾਦਸੇ ਨੇ ਨਹਿਰ ਦੇ ਕੰਢੇ ਸੁਰੱਖਿਆ ਬਾਊਂਡਰੀ ਨਾ ਹੋਣ 'ਤੇ ਵੀ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.