ਤਾਜਾ ਖਬਰਾਂ
ਲਗਜ਼ਰੀ ਅਤੇ ਚੰਗੀ ਗੁਣਵੱਤਾ ਦੇ ਦਾਅਵੇ ਕਰਨ ਵਾਲੇ ਬੰਗਲੁਰੂ ਦੇ ਨਾਮਚੀਨ 3-ਸਟਾਰ ਅਤੇ 5-ਸਟਾਰ ਹੋਟਲਾਂ ਦੀਆਂ ਰਸੋਈਆਂ ਵਿੱਚ ਭੋਜਨ ਸੁਰੱਖਿਆ ਨਿਯਮਾਂ ਦੀਆਂ ਧੱਜੀਆਂ ਉੱਡਦੀਆਂ ਸਾਹਮਣੇ ਆਈਆਂ ਹਨ। ਸਿਹਤ ਮੰਤਰੀ ਯੂ.ਟੀ. ਖਾਦਰ ਦੇ ਨਿਰਦੇਸ਼ਾਂ 'ਤੇ 'ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ' ਦੀਆਂ 30 ਵਿਸ਼ੇਸ਼ ਟੀਮਾਂ ਨੇ ਸ਼ਹਿਰ ਦੇ 26 ਪ੍ਰਮੁੱਖ ਲਗਜ਼ਰੀ ਹੋਟਲਾਂ ਵਿੱਚ ਅਚਾਨਕ ਛਾਪੇਮਾਰੀ ਕੀਤੀ। ਇਸ ਕਾਰਵਾਈ ਦੌਰਾਨ ਰਸੋਈਆਂ ਵਿੱਚੋਂ ਸੜਿਆ ਹੋਇਆ ਮਾਸ, ਉੱਲੀ ਲੱਗੀਆਂ ਸਬਜ਼ੀਆਂ ਅਤੇ ਮਿਆਦ ਪੁੱਗੇ ਡੇਅਰੀ ਉਤਪਾਦ ਬਰਾਮਦ ਕੀਤੇ ਗਏ ਹਨ।
ਅਧਿਕਾਰੀਆਂ ਨੇ ਨਿਰੀਖਣ ਦੌਰਾਨ ਸੈਂਕੜੇ ਕਿਲੋਗ੍ਰਾਮ ਅਸੁਰੱਖਿਅਤ ਭੋਜਨ ਜ਼ਬਤ ਕਰਕੇ ਮੌਕੇ 'ਤੇ ਹੀ ਨਸ਼ਟ ਕਰਵਾਇਆ:
ਜਾਂਚ ਟੀਮਾਂ ਨੇ ਦੱਸਿਆ ਕਿ ਕਈ ਹੋਟਲਾਂ ਦੀਆਂ ਰਸੋਈਆਂ ਅਤੇ ਸਟੋਰੇਜ ਏਰੀਆ ਬੇਹੱਦ ਗੰਦੇ ਸਨ। ਸ਼ਾਕਾਹਾਰੀ ਅਤੇ ਮਾਸਾਹਾਰੀ ਭੋਜਨ ਨੂੰ ਇੱਕੋ ਥਾਂ ਰੱਖਣ, ਪ੍ਰੋਡਕਟਾਂ ਦੀ ਗਲਤ ਬ੍ਰਾਂਡਿੰਗ ਕਰਨ ਅਤੇ FSSAI ਲੇਬਲਿੰਗ ਨਿਯਮਾਂ ਦੀ ਅਣਦੇਖੀ ਕਰਨ ਵਰਗੀਆਂ ਗੰਭੀਰ ਖਾਮੀਆਂ ਪਾਈਆਂ ਗਈਆਂ। ਟੀਮ ਨੇ ਵੱਖ-ਵੱਖ ਖਾਣ-ਪੀਣ ਦੀਆਂ ਚੀਜ਼ਾਂ ਦੇ 35 ਨਮੂਨੇ ਲੈ ਕੇ ਜਾਂਚ ਲਈ ਲੈਬ ਭੇਜ ਦਿੱਤੇ ਹਨ।
ਫੂਡ ਸੇਫਟੀ ਕਮਿਸ਼ਨਰ ਨੇ ਪੁਸ਼ਟੀ ਕੀਤੀ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹੋਟਲ ਪ੍ਰਬੰਧਕਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤੇ ਗਏ ਹਨ। ਖਪਤਕਾਰਾਂ ਵੱਲੋਂ ਮਿਲੀ ਭੋਜਨ ਦੀ ਮਾੜੀ ਗੁਣਵੱਤਾ ਦੀਆਂ ਸ਼ਿਕਾਇਤਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। ਅਧਿਕਾਰੀਆਂ ਅਨੁਸਾਰ ਰਾਜ ਦੇ ਹੋਰਨਾਂ ਪ੍ਰਮੁੱਖ ਸ਼ਹਿਰਾਂ ਦੇ ਹੋਟਲਾਂ ਵਿੱਚ ਵੀ ਇਹ ਛਾਪੇਮਾਰੀ ਮੁਹਿੰਮ ਲਗਾਤਾਰ ਜਾਰੀ ਰਹੇਗੀ।
Get all latest content delivered to your email a few times a month.