IMG-LOGO
ਹੋਮ ਰਾਸ਼ਟਰੀ: ਭਾਰਤ ਦੀ ਧੀ ਨੇ ਰਚਿਆ ਇਤਿਹਾਸ: ਹਲਦਵਾਨੀ ਦੀ ਰੇਨੂ ਧਰਿਆਲ...

ਭਾਰਤ ਦੀ ਧੀ ਨੇ ਰਚਿਆ ਇਤਿਹਾਸ: ਹਲਦਵਾਨੀ ਦੀ ਰੇਨੂ ਧਰਿਆਲ ਦੇ ਨਾਂ ਦਰਜ ਹੋਇਆ ਦੁਨੀਆ ਦੇ ਸਭ ਤੋਂ ਲੰਬੇ ਵਾਲਾਂ ਦਾ ਗਿਨੀਜ਼ ਵਰਲਡ ਰਿਕਾਰਡ; ਲੰਬਾਈ...

Admin User - Aug 08, 2026 01:17 PM
IMG

ਉਤਰਾਖੰਡ ਦੇ ਹਲਦਵਾਨੀ ਦੀ ਰਹਿਣ ਵਾਲੀ ਸੋਸ਼ਲ ਮੀਡੀਆ ਇੰਫਲੂਏਂਸਰ ਰੇਨੂ ਧਰਿਆਲ ਨੇ ਵਿਸ਼ਵ ਪੱਧਰ 'ਤੇ ਭਾਰਤ ਦਾ ਮਾਣ ਵਧਾਇਆ ਹੈ। ਰੇਨੂ ਦੇ ਨਾਂ ਦੁਨੀਆ ਵਿੱਚ ਸਭ ਤੋਂ ਲੰਬੇ ਵਾਲ ਹੋਣ ਦਾ ਅਨੋਖਾ ਆਲਮੀ ਰਿਕਾਰਡ ਦਰਜ ਹੋਇਆ ਹੈ। 'ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡਜ਼' ਨੇ ਉਨ੍ਹਾਂ ਦੀ ਇਸ ਅਦਭੁਤ ਉਪਲਬਧੀ ਨੂੰ ਅਧਿਕਾਰਤ ਤੌਰ 'ਤੇ ਮਾਨਤਾ ਦਿੰਦਿਆਂ ਆਪਣੇ ਸੰਗ੍ਰਹਿ 'ਚ ਸ਼ਾਮਲ ਕਰ ਲਿਆ ਹੈ। ਜਾਂਚ ਦੌਰਾਨ ਰੇਨੂ ਦੇ ਕਾਲੇ ਤੇ ਸੰਘਣੇ ਵਾਲਾਂ ਦੀ ਕੁੱਲ ਲੰਬਾਈ 271.50 ਸੈਂਟੀਮੀਟਰ (ਕਰੀਬ 8 ਫੁੱਟ 10 ਇੰਚ) ਮਾਪੀ ਗਈ ਹੈ।


ਅੱਜ-ਕੱਲ੍ਹ ਦੇ ਦੌਰ 'ਚ ਜਿੱਥੇ ਵਾਲਾਂ ਦਾ ਝੜਨਾ ਅਤੇ ਅਸਮੇਂ ਚਿੱਟੇ ਹੋਣਾ ਇੱਕ ਆਮ ਸਮੱਸਿਆ ਬਣ ਚੁੱਕੀ ਹੈ, ਉੱਥੇ ਰੇਨੂ ਦੇ ਵਾਲਾਂ ਦੀ ਲੰਬਾਈ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ। 8 ਫੁੱਟ 10 ਇੰਚ ਦੀ ਇਹ ਲੰਬਾਈ ਇੱਕ ਆਮ ਇਨਸਾਨ ਦੇ ਔਸਤ ਕੱਦ ਤੋਂ ਵੀ ਕਿਤੇ ਜ਼ਿਆਦਾ ਹੈ। ਉਨ੍ਹਾਂ ਦੇ ਰੇਸ਼ਮੀ ਅਤੇ ਖ਼ੂਬਸੂਰਤ ਵਾਲਾਂ ਨੂੰ ਦੇਖ ਕੇ ਹਰ ਕੋਈ ਦੰਦਾਂ ਹੇਠ ਉਂਗਲਾਂ ਦੱਬਣ ਲਈ ਮਜਬੂਰ ਹੈ।


ਇਸ ਇਤਿਹਾਸਕ ਪ੍ਰਾਪਤੀ ਤੋਂ ਬਾਅਦ ਆਪਣੀ ਖ਼ੁਸ਼ੀ ਸਾਂਝੀ ਕਰਦਿਆਂ ਰੇਨੂ ਨੇ ਦੱਸਿਆ ਕਿ ਗਿਨੀਜ਼ ਵਰਲਡ ਰਿਕਾਰਡਸ 'ਚ ਆਪਣਾ ਨਾਂ ਦਰਜ ਕਰਵਾਉਣਾ ਉਨ੍ਹਾਂ ਦਾ ਸਾਲਾਂ ਪੁਰਾਣਾ ਸੁਪਨਾ ਸੀ, ਜੋ ਉਨ੍ਹਾਂ ਦੀ ਵਰ੍ਹਿਆਂ ਦੀ ਦੇਖਭਾਲ, ਸਖ਼ਤ ਮਿਹਨਤ ਅਤੇ ਲਗਨ ਨਾਲ ਅੱਜ ਸਾਕਾਰ ਹੋਇਆ ਹੈ।


ਰੇਨੂ ਦੀ ਇਸ ਮਿਸਾਲੀ ਸਫ਼ਲਤਾ ਨਾਲ ਉਨ੍ਹਾਂ ਦੇ ਪਰਿਵਾਰ, ਹਲਦਵਾਨੀ ਦੇ ਸ਼ਹਿਰੀਆਂ ਅਤੇ ਪੂਰੇ ਦੇਸ਼ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਲਗਾਤਾਰ ਵਧਾਈਆਂ ਦੇ ਸੁਨੇਹੇ ਮਿਲ ਰਹੇ ਹਨ। ਇਹ ਰਿਕਾਰਡ ਨਾ ਸਿਰਫ਼ ਰੇਨੂ ਲਈ, ਸਗੋਂ ਆਪਣੀ ਵੱਖਰੀ ਖ਼ੂਬੀ ਨਾਲ ਦੇਸ਼ ਦਾ ਨਾਂ ਰੌਸ਼ਨ ਕਰਨ ਦਾ ਜਜ਼ਬਾ ਰੱਖਣ ਵਾਲੇ ਹਰ ਨੌਜਵਾਨ ਲਈ ਪ੍ਰੇਰਣਾ ਸਰੋਤ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.