IMG-LOGO
ਹੋਮ ਅੰਤਰਰਾਸ਼ਟਰੀ, ਖੇਡਾਂ, ਫੁੱਟਬਾਲ ਜਗਤ ਨੂੰ ਵੱਡਾ ਝਟਕਾ: ਇਟਲੀ ਦੇ ਮਹਾਨ ਡਿਫ਼ੈਂਡਰ ਫ੍ਰੈਂਕੋ...

ਫੁੱਟਬਾਲ ਜਗਤ ਨੂੰ ਵੱਡਾ ਝਟਕਾ: ਇਟਲੀ ਦੇ ਮਹਾਨ ਡਿਫ਼ੈਂਡਰ ਫ੍ਰੈਂਕੋ ਬਰੇਸੀ ਦਾ 66 ਸਾਲ ਦੀ ਉਮਰ 'ਚ ਦਿਹਾਂਤ; ਏ.ਸੀ. ਮਿਲਾਨ 'ਚ ਸੋਗ ਦੀ ਲਹਿਰ

Admin User - Aug 01, 2026 02:38 PM
IMG

ਵਿਸ਼ਵ ਫੁੱਟਬਾਲ ਦੇ ਇਤਿਹਾਸ ਵਿੱਚ ਸਭ ਤੋਂ ਸ਼ਾਨਦਾਰ ਅਤੇ ਮਹਾਨ ਡਿਫ਼ੈਂਡਰਾਂ ਵਿੱਚ ਸ਼ੁਮਾਰ, ਇਟਲੀ ਦੇ ਸਾਬਕਾ ਕਪਤਾਨ ਫ੍ਰੈਂਕੋ ਬਰੇਸੀ (Franco Baresi) ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। 66 ਸਾਲ ਦੀ ਉਮਰ ਵਿੱਚ ਸ਼ੁੱਕਰਵਾਰ (31 ਜੁਲਾਈ) ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। ਉਨ੍ਹਾਂ ਦੇ ਦੇਹਾਂਤ ਨਾਲ ਫੁੱਟਬਾਲ ਦੀ ਦੁਨੀਆ ਵਿੱਚ ਇੱਕ ਸੁਨਹਿਰੀ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਦੇ ਪ੍ਰਮੁੱਖ ਕਲੱਬ 'ਏ.ਸੀ. ਮਿਲਾਨ' (AC Milan) ਨੇ ਅਧਿਕਾਰਤ ਬਿਆਨ ਜਾਰੀ ਕਰਕੇ ਇਸ ਦੁਖਦਾਈ ਖ਼ਬਰ ਦੀ ਪੁਸ਼ਟੀ ਕੀਤੀ ਹੈ।


ਏ.ਸੀ. ਮਿਲਾਨ ਕਲੱਬ ਨੇ ਇੱਕ ਭਾਵੁਕ ਬਿਆਨ ਜਾਰੀ ਕਰਦਿਆਂ ਕਿਹਾ "ਬਰੇਸੀ ਸਿਰਫ਼ ਇੱਕ ਖਿਡਾਰੀ ਨਹੀਂ ਸਨ, ਸਗੋਂ ਏ.ਸੀ. ਮਿਲਾਨ ਦੀ ਪਛਾਣ, ਸੰਸਕ੍ਰਿਤੀ ਅਤੇ ਆਤਮਾ ਦਾ ਹਿੱਸਾ ਸਨ। ਅੱਜ ਸਾਡੇ ਕਲੱਬ ਦਾ ਪੂਰਾ ਇਤਿਹਾਸ ਰੋ ਰਿਹਾ ਹੈ। ਫ੍ਰੈਂਕੋ ਬਰੇਸੀ ਦਾ ਚਰਿੱਤਰ, ਇਮਾਨਦਾਰੀ ਅਤੇ ਲੀਡਰਸ਼ਿਪ ਹਮੇਸ਼ਾ ਕਲੱਬ ਦੇ ਡੀ.ਐੱਨ.ਏ. (DNA) ਵਿੱਚ ਜਿਉਂਦੀ ਰਹੇਗੀ। ਨੰਬਰ 6 ਸਿਰਫ਼ ਇੱਕ ਜਰਸੀ ਨਹੀਂ, ਸਗੋਂ ਉਨ੍ਹਾਂ ਦੀ ਮਹਾਨ ਵਿਰਾਸਤ ਦੀ ਪਛਾਣ ਹੈ।"


ਮੌਜੂਦਾ ਦੌਰ ਵਿੱਚ ਜਿੱਥੇ ਖਿਡਾਰੀ ਵੱਡੇ ਕਰਾਰਾਂ ਲਈ ਬਾਰ-ਬਾਰ ਕਲੱਬ ਬਦਲਦੇ ਹਨ, ਉੱਥੇ ਬਰੇਸੀ ਨੇ ਆਪਣੀ ਪੂਰੀ ਜ਼ਿੰਦਗੀ ਇੱਕ ਹੀ ਕਲੱਬ ਦੇ ਲੇਖੇ ਲਾ ਦਿੱਤੀ।


  • ਉਹ 1974 ਵਿੱਚ ਏ.ਸੀ. ਮਿਲਾਨ ਦੀ ਯੂਥ ਅਕੈਡਮੀ ਵਿੱਚ ਸ਼ਾਮਲ ਹੋਏ ਅਤੇ 1978 ਵਿੱਚ ਸੀਨੀਅਰ ਟੀਮ ਵੱਲੋਂ ਡੈਬਿਊ ਕੀਤਾ।


  • ਉਨ੍ਹਾਂ ਨੇ ਲਗਾਤਾਰ 19 ਸਾਲ ਸਿਰਫ਼ ਏ.ਸੀ. ਮਿਲਾਨ ਦੀ ਜਰਸੀ ਪਹਿਨੀ।


  • ਮਾਤਰ 22 ਸਾਲ ਦੀ ਉਮਰ ਵਿੱਚ ਉਨ੍ਹਾਂ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ।


  • ਕਲੱਬ ਲਈ 719 ਮੈਚ ਖੇਡਣ ਦਾ ਰਿਕਾਰਡ ਬਣਾਇਆ, ਜਿਸ ਨੂੰ ਬਾਅਦ ਵਿੱਚ ਸਿਰਫ਼ ਪਾਓਲੋ ਮਾਲਦੀਨੀ ਹੀ ਤੋੜ ਸਕਿਆ।


  • ਉਨ੍ਹਾਂ ਦੇ ਸਨਮਾਨ ਵਿੱਚ ਏ.ਸੀ. ਮਿਲਾਨ ਨੇ 'ਜਰਸੀ ਨੰਬਰ 6' ਨੂੰ ਹਮੇਸ਼ਾ ਲਈ ਰਿਟਾਇਰ ਕਰ ਦਿੱਤਾ।


ਬਰੇਸੀ ਨੇ ਮੈਦਾਨ 'ਚ ਆਪਣੀ ਸ਼ਾਨਦਾਰ ਪੋਜ਼ੀਸ਼ਨਿੰਗ, ਗੇਮ ਰੀਡਿੰਗ ਅਤੇ ਸ਼ਾਂਤ ਸੁਭਾਅ ਨਾਲ ਡਿਫ਼ੈਂਡਰ ਦੀ ਭੂਮਿਕਾ ਨੂੰ ਇੱਕ ਨਵੇਂ ਅੰਦਾਜ਼ 'ਚ ਪੇਸ਼ ਕੀਤਾ। ਪਾਓਲੋ ਮਾਲਦੀਨੀ, ਮੌਰੋ ਟੈਸੋਟੀ ਅਤੇ ਅਲੇਸੈਂਡਰੋ ਕੋਸਟਾਕੁਰਟਾ ਨਾਲ ਮਿਲ ਕੇ ਉਨ੍ਹਾਂ ਨੇ ਫੁੱਟਬਾਲ ਇਤਿਹਾਸ ਦੀ ਸਭ ਤੋਂ ਮਜ਼ਬੂਤ ​​ਡਿਫ਼ੈਂਸ ਲਾਈਨ ਤਿਆਰ ਕੀਤੀ ਸੀ, ਜਿਸ ਦੇ ਦਮ 'ਤੇ ਏ.ਸੀ. ਮਿਲਾਨ ਨੇ ਯੂਰਪੀਅਨ ਫੁੱਟਬਾਲ 'ਤੇ ਰਾਜ ਕੀਤਾ।


ਸ਼ਾਨਦਾਰ ਪ੍ਰਾਪਤੀਆਂ ਨਾਲ ਭਰਿਆ ਰਿਹਾ ਕਰੀਅਰ

  • ਕਲੱਬ ਖ਼ਿਤਾਬ: 6 ਵਾਰ 'ਸੀਰੀ ਏ' (Serie A) ਚੈਂਪੀਅਨ ਅਤੇ 3 ਵਾਰ 'ਯੂਰਪੀਅਨ ਕੱਪ' ਜੇਤੂ।


  • ਅੰਤਰਰਾਸ਼ਟਰੀ ਕਰੀਅਰ: ਇਟਲੀ ਲਈ 81 ਅੰਤਰਰਾਸ਼ਟਰੀ ਮੈਚ ਖੇਡੇ।


  • ਵਿਸ਼ਵ ਕੱਪ: ਉਹ 1982 'ਚ ਫੀਫਾ ਵਿਸ਼ਵ ਕੱਪ ਜਿੱਤਣ ਵਾਲੀ ਇਟਾਲੀਅਨ ਟੀਮ ਦਾ ਹਿੱਸਾ ਸਨ। ਉਨ੍ਹਾਂ ਦੀ ਅਗਵਾਈ 'ਚ ਟੀਮ ਨੇ 1990 ਦੇ ਵਿਸ਼ਵ ਕੱਪ ਸੈਮੀਫ਼ਾਈਨਲ ਅਤੇ 1994 ਦੇ ਫ਼ਾਈਨਲ ਤੱਕ ਦਾ ਸਫ਼ਰ ਤੈਅ ਕੀਤਾ।


ਅਗਸਤ 2025 ਵਿੱਚ ਫੇਫੜਿਆਂ ਵਿੱਚ ਗੱਠ ਹੋਣ ਕਾਰਨ ਉਨ੍ਹਾਂ ਦੀ ਸਰਜਰੀ ਹੋਈ ਸੀ। ਇਸ ਦੇ ਬਾਵਜੂਦ ਉਹ ਖੇਡਾਂ ਨਾਲ ਲਗਾਤਾਰ ਜੁੜੇ ਰਹੇ। ਮਿਲਾਨ-ਕੋਰਟੀਨਾ ਵਿੰਟਰ ਓਲੰਪਿਕ ਦੇ ਉਦਘਾਟਨੀ ਸਮਾਰੋਹ ਵਿੱਚ ਉਹ ਮਸ਼ਾਲ ਲੈ ਕੇ ਚੱਲਣ ਵਾਲੇ ਅੰਤਿਮ ਦੌੜਾਕਾਂ ਵਿੱਚ ਸ਼ਾਮਲ ਸਨ। ਉਨ੍ਹਾਂ ਦਾ ਚਲੇ ਜਾਣਾ ਪੂਰੇ ਵਿਸ਼ਵ ਖੇਡ ਜਗਤ ਲਈ ਇੱਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.