IMG-LOGO
ਹੋਮ ਰਾਸ਼ਟਰੀ: PM ਮੋਦੀ ਨੂੰ ਗਾਲ੍ਹਾਂ ਕੱਢਣ ਵਾਲੀ ਲੜਕੀ ਨੇ ਮੰਗੀ ਮੁਆਫ਼ੀ:...

PM ਮੋਦੀ ਨੂੰ ਗਾਲ੍ਹਾਂ ਕੱਢਣ ਵਾਲੀ ਲੜਕੀ ਨੇ ਮੰਗੀ ਮੁਆਫ਼ੀ: ਵਾਇਰਲ ਵੀਡੀਓ 'ਚ ਬੋਲੀ— "ਮੈਂ ਉਕਸਾਵੇ 'ਚ ਆ ਗਈ ਸੀ, ਦੇਸ਼ ਮੈਨੂੰ ਮੁਆਫ਼ ਕਰੇ"

Admin User - Aug 01, 2026 11:48 AM
IMG

ਜੰਤਰ-ਮੰਤਰ 'ਤੇ ਸੀ.ਜੇ.ਪੀ. (CJP) ਵਿਰੋਧ ਪ੍ਰਦਰਸ਼ਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੀ ਸਵਰਗੀ ਮਾਤਾ ਵਿਰੁੱਧ ਅਪਮਾਨਜਨਕ ਭਾਸ਼ਾ ਦੀ ਵਰਤੋਂ ਕਰਨ ਵਾਲੀ ਮੁੱਖ ਮੁਲਜ਼ਮ ਲੜਕੀ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰਕੇ ਪੂਰੇ ਦੇਸ਼ ਤੋਂ ਖੁੱਲ੍ਹੇਆਮ ਮੁਆਫ਼ੀ ਮੰਗੀ ਹੈ। ਦਿੱਲੀ ਪੁਲਿਸ ਵੱਲੋਂ ਕੇਸ ਦਰਜ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਈ ਇਸ ਵੀਡੀਓ ਵਿੱਚ ਲੜਕੀ ਬੇਹੱਦ ਸ਼ਰਮਿੰਦਗੀ ਪ੍ਰਗਟਾਉਂਦੀ ਨਜ਼ਰ ਆ ਰਹੀ ਹੈ, ਜੋ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।


ਵਾਇਰਲ ਵੀਡੀਓ ਵਿੱਚ ਲੜਕੀ ਨੇ ਦਾਅਵਾ ਕੀਤਾ ਹੈ ਕਿ ਉਹ ਪ੍ਰਦਰਸ਼ਨ ਦੌਰਾਨ ਕੁੱਝ ਲੋਕਾਂ ਦੇ ਭੜਕਾਊ ਬਿਆਨਾਂ ਅਤੇ ਉਕਸਾਵੇ ਵਿੱਚ ਆ ਗਈ ਸੀ, ਜਿਸ ਕਾਰਨ ਉਸ ਦੇ ਮੂੰਹੋਂ ਗਲਤ ਸ਼ਬਦ ਨਿਕਲ ਗਏ।


ਲੜਕੀ ਨੇ ਹੱਥ ਜੋੜ ਕੇ ਕਿਹਾ, "ਮੈਂ ਸਿਰਫ਼ 15 ਸਾਲ ਦੀ ਹਾਂ ਅਤੇ ਜੋ ਮੈਂ ਕੀਤਾ ਹੈ, ਉਹ ਮੁਆਫ਼ੀ ਦੇ ਯੋਗ ਨਹੀਂ ਹੈ। ਮੈਂ ਬਹੁਤ ਸ਼ਰਮਿੰਦਾ ਹਾਂ, ਆਪਣੇ ਵੱਲ ਦੇਖਣ ਦੇ ਕਾਬਿਲ ਵੀ ਨਹੀਂ ਰਹੀ। ਇਸ ਨੂੰ ਮੇਰੀ ਪਹਿਲੀ ਅਤੇ ਆਖਰੀ ਗਲਤੀ ਮੰਨ ਕੇ ਮੈਨੂੰ ਮੁਆਫ਼ ਕਰ ਦਿੱਤਾ ਜਾਵੇ।"


ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਦਰਜ ਕੀਤੀ ਗਈ ਐਫ਼.ਆਈ.ਆਰ. (FIR) ਵਿੱਚ ਉਸ ਦੀ ਉਮਰ 25 ਸਾਲ ਦਰਜ ਹੈ, ਜਦਕਿ ਵੀਡੀਓ ਵਿੱਚ ਉਹ ਆਪ ਨੂੰ 15 ਸਾਲ ਦੀ ਨਾਬਾਲਗ ਦੱਸ ਰਹੀ ਹੈ।


ਬੁੱਧਵਾਰ ਨੂੰ ਨੋਇਡਾ ਦੇ ਪੁਲਿਸ ਸਟੇਸ਼ਨ ਵਿੱਚ ਇੱਕ ਸ਼ਿਕਾਇਤ ਦੇ ਆਧਾਰ 'ਤੇ ਲੜਕੀ ਖ਼ਿਲਾਫ਼ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਆਦਾ ਨੂੰ ਠੇਸ ਪਹੁੰਚਾਉਣ ਅਤੇ ਜਨਤਕ ਸ਼ਾਂਤੀ ਭੰਗ ਕਰਨ ਦੇ ਦੋਸ਼ਾਂ ਹੇਠ 'ਜ਼ੀਰੋ FIR' ਦਰਜ ਕੀਤੀ ਗਈ ਸੀ। ਬਾਅਦ ਵਿੱਚ ਇਸ ਮਾਮਲੇ ਨੂੰ ਅਗਲੇਰੀ ਕਾਰਵਾਈ ਲਈ ਨਵੀਂ ਦਿੱਲੀ ਦੇ ਸੰਸਦ ਮਾਰਗ ਪੁਲਿਸ ਸਟੇਸ਼ਨ ਵਿੱਚ ਭੇਜ ਦਿੱਤਾ ਗਿਆ।


ਇਹ ਵੀਡੀਓ ਪ੍ਰਧਾਨ ਮੰਤਰੀ ਮੋਦੀ ਵੱਲੋਂ ਜਾਰੀ ਕੀਤੇ ਗਏ ਉਸ ਵੀਡੀਓ ਸੰਦੇਸ਼ ਤੋਂ ਕੁਝ ਹੀ ਘੰਟਿਆਂ ਬਾਅਦ ਸਾਹਮਣੇ ਆਈ ਹੈ, ਜਿਸ ਵਿੱਚ ਉਨ੍ਹਾਂ ਨੇ ਜੰਤਰ-ਮੰਤਰ ਦੀ ਘਟਨਾ 'ਤੇ ਦੁੱਖ ਪ੍ਰਗਟਾਉਂਦਿਆਂ ਨੌਜਵਾਨਾਂ ਨੂੰ ਸਜ਼ਾ ਦੇਣ ਦੀ ਬਜਾਏ ਮੁਆਫ਼ ਕਰਨ ਅਤੇ ਸਹੀ ਰਸਤਾ ਦਿਖਾਉਣ ਦੀ ਅਪੀਲ ਕੀਤੀ ਸੀ। ਪੀ.ਐੱਮ. ਮੋਦੀ ਨੇ ਕਿਹਾ ਸੀ ਕਿ ਅਭੱਦਰ ਭਾਸ਼ਾ ਕਿਸੇ ਮਸਲੇ ਦਾ ਹੱਲ ਨਹੀਂ ਹੈ ਅਤੇ ਉਹ ਭਟਕੇ ਹੋਏ ਨੌਜਵਾਨਾਂ ਨੂੰ ਆਪਣੇ ਬੱਚੇ ਮੰਨ ਕੇ ਮੁਆਫ਼ ਕਰਨ ਦੇ ਪੱਖ ਵਿੱਚ ਹਨ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.