IMG-LOGO
ਹੋਮ ਰਾਸ਼ਟਰੀ: ਜੰਤਰ-ਮੰਤਰ 'ਤੇ ਹੋਈ ਬਦਸਲੂਕੀ 'ਤੇ ਪੀ.ਐੱਮ. ਮੋਦੀ ਦਾ ਵੱਡਾ ਬਿਆਨ:...

ਜੰਤਰ-ਮੰਤਰ 'ਤੇ ਹੋਈ ਬਦਸਲੂਕੀ 'ਤੇ ਪੀ.ਐੱਮ. ਮੋਦੀ ਦਾ ਵੱਡਾ ਬਿਆਨ: ਵੀਡੀਓ ਸੰਦੇਸ਼ ਰਾਹੀਂ ਕਿਹਾ— "ਮੈਂ ਭਟਕੇ ਹੋਏ ਨੌਜਵਾਨਾਂ ਨੂੰ ਮੁਆਫ਼ ਕਰਨਾ ਚਾਹੁੰਦਾ ਹਾਂ"

Admin User - Aug 01, 2026 11:13 AM
IMG

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ (Instagram) 'ਤੇ ਇੱਕ ਵੀਡੀਓ ਰੀਲ ਜਾਰੀ ਕਰਕੇ ਜੰਤਰ-ਮੰਤਰ 'ਚ ਪ੍ਰਦਰਸ਼ਨ ਦੌਰਾਨ ਵਰਤੀ ਗਈ ਅਭੱਦਰ ਭਾਸ਼ਾ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਜੰਤਰ-ਮੰਤਰ 'ਤੇ ਜੋ ਕੁਝ ਵਾਪਰਿਆ, ਉਸ ਨੂੰ ਪੂਰੇ ਦੇਸ਼ ਅਤੇ ਦੁਨੀਆ ਨੇ ਦੇਖਿਆ ਹੈ। ਕੁਝ ਸ਼ਰਾਰਤੀ ਤੱਤਾਂ ਵੱਲੋਂ ਅਜਿਹੀ ਭਾਸ਼ਾ ਵਰਤੀ ਗਈ ਜੋ ਕਿਸੇ ਵੀ ਸੱਭਿਅਕ ਸਮਾਜ ਨੂੰ ਸ਼ੋਭਾ ਨਹੀਂ ਦਿੰਦੀ।


ਵੀਡੀਓ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪ੍ਰਦਰਸ਼ਨ ਦੌਰਾਨ ਨਾ ਸਿਰਫ਼ ਉਨ੍ਹਾਂ ਲਈ, ਸਗੋਂ ਉਨ੍ਹਾਂ ਦੀ ਸਵਰਗੀ ਮਾਤਾ ਲਈ ਵੀ ਅਸ਼ਲੀਲ ਅਤੇ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ। ਉਨ੍ਹਾਂ ਖ਼ਾਸ ਤੌਰ 'ਤੇ ਚਿੰਤਾ ਜ਼ਾਹਰ ਕੀਤੀ ਕਿ ਸਮਾਜ ਦੀਆਂ ਧੀਆਂ ਵੱਲੋਂ ਅਜਿਹੀ ਭਾਸ਼ਾ ਦਾ ਇਸਤੇਮਾਲ ਕਰਨਾ ਇੱਕ ਵੱਡਾ 'ਕਲਚਰਲ ਸ਼ੌਕ' (ਸੱਭਿਆਚਾਰਕ ਝਟਕਾ) ਹੈ।


ਪੀ.ਐੱਮ. ਮੋਦੀ ਨੇ ਸਪੱਸ਼ਟ ਕੀਤਾ ਕਿ ਉਹ ਇਨ੍ਹਾਂ ਨੌਜਵਾਨਾਂ ਨੂੰ ਕਾਨੂੰਨੀ ਚੱਕਰਾਂ, ਅਦਾਲਤਾਂ ਜਾਂ ਪੁਲਿਸ ਕਾਰਵਾਈ ਵਿੱਚ ਉਲਝਾ ਕੇ ਸਜ਼ਾ ਦੇਣ ਦੇ ਹੱਕ ਵਿੱਚ ਨਹੀਂ ਹਨ। ਉਨ੍ਹਾਂ ਕਿਹਾ ਕਿ ਬਚਪਨ ਅਤੇ ਜਵਾਨੀ ਵਿੱਚ ਗਲਤੀਆਂ ਹੋ ਜਾਂਦੀਆਂ ਹਨ, ਪਰ ਇਹ ਉਮਰ ਸੁਧਾਰ ਕਰਨ ਦੀ ਵੀ ਹੁੰਦੀ ਹੈ। ਉਨ੍ਹਾਂ ਕਿਹਾ, "ਮੈਂ ਇਹਨਾਂ ਬੱਚਿਆਂ ਨੂੰ ਮੁਆਫ਼ ਕਰਨਾ ਚਾਹੁੰਦਾ ਹਾਂ। ਇਹ ਸਾਡੇ ਆਪਣੇ ਬੱਚੇ ਹਨ ਅਤੇ ਇਹਨਾਂ ਨੂੰ ਗਲੇ ਲਗਾ ਕੇ ਸਹੀ ਰਸਤਾ ਦਿਖਾਉਣਾ ਸਾਡੀ ਜ਼ਿੰਮੇਵਾਰੀ ਹੈ।"


ਆਪਣੀ ਗੱਲ ਨੂੰ ਸਮਝਾਉਂਦਿਆਂ ਪ੍ਰਧਾਨ ਮੰਤਰੀ ਨੇ ਇੱਕ ਉਦਾਹਰਣ ਦਿੱਤੀ ਕਿ ਕਈ ਵਾਰ ਦੰਦਾਂ ਹੇਠ ਜੀਭ ਆ ਕੇ ਕੱਟੀ ਜਾਂਦੀ ਹੈ ਅਤੇ ਖ਼ੂਨ ਵੀ ਨਿਕਲ ਆਉਂਦਾ ਹੈ, ਪਰ ਅਸੀਂ ਇਸ ਵਜ੍ਹਾ ਨਾਲ ਆਪਣੇ ਦੰਦ ਨਹੀਂ ਤੋੜਦੇ, ਕਿਉਂਕਿ ਦੰਦ ਅਤੇ ਜੀਭ ਦੋਵੇਂ ਸਾਡੇ ਆਪਣੇ ਹੀ ਹਨ। ਇਸੇ ਤਰ੍ਹਾਂ ਇਹ ਭਟਕੇ ਹੋਏ ਨੌਜਵਾਨ ਵੀ ਸਾਡੇ ਦੇਸ਼ ਦਾ ਹਿੱਸਾ ਹਨ।


ਅਖ਼ੀਰ ਵਿੱਚ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਅੱਗੇ ਵਧਣ ਅਤੇ ਦੇਸ਼ ਦੇ ਉੱਜਵਲ ਭਵਿੱਖ ਦੇ ਨਿਰਮਾਣ ਵਿੱਚ ਆਪਣਾ ਯੋਗਦਾਨ ਪਾਉਣ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.