ਤਾਜਾ ਖਬਰਾਂ
ਸਕਾਟਲੈਂਡ ਦੇ ਗਲਾਸਗੋ ਵਿੱਚ ਖੇਡੀਆਂ ਜਾ ਰਹੀਆਂ ਰਾਸ਼ਟਰਮੰਡਲ ਖੇਡਾਂ (Commonwealth Games 2026) ਦੇ 9ਵੇਂ ਦਿਨ ਭਾਰਤੀ ਐਥਲੀਟਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੇਸ਼ ਦਾ ਮਾਣ ਵਧਾਇਆ ਹੈ। ਪੁਰਸ਼ਾਂ ਦੇ ਜੈਵਲਿਨ ਥ੍ਰੋਅ (ਭਾਲਾ ਸੁੱਟਣ) ਦੇ ਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਇੱਕੋ ਈਵੈਂਟ 'ਚ ਦੋ ਤਮਗੇ ਆਪਣੇ ਨਾਮ ਕੀਤੇ। ਭਾਰਤ ਦੇ ਸਟਾਰ ਐਥਲੀਟ ਨੀਰਜ ਚੋਪੜਾ ਨੇ ਚਾਂਦੀ ਅਤੇ ਯਸ਼ਵੀਰ ਸਿੰਘ ਨੇ ਕਾਂਸੀ ਦਾ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ।
ਸਭ ਦੀਆਂ ਨਜ਼ਰਾਂ ਭਾਰਤ ਦੇ ਸਟਾਰ ਖਿਡਾਰੀ ਨੀਰਜ ਚੋਪੜਾ 'ਤੇ ਟਿਕੀਆਂ ਹੋਈਆਂ ਸਨ। ਫਾਈਨਲ 'ਚ ਉੱਤਰੇ 13 ਖਿਡਾਰੀਆਂ 'ਚੋਂ ਨੀਰਜ ਨੇ ਆਪਣੀ ਦੂਜੀ ਕੋਸ਼ਿਸ਼ 'ਚ ਸੀਜ਼ਨ ਦਾ ਬਹਿਤਰੀਨ ਪ੍ਰਦਰਸ਼ਨ ਕਰਦੇ ਹੋਏ 85.83 ਮੀਟਰ ਦੂਰ ਭਾਲਾ ਸੁੱਟਿਆ ਅਤੇ ਚਾਂਦੀ ਦਾ ਤਮਗਾ ਪੱਕਾ ਕੀਤਾ।
ਫਾਈਨਲ ਮੁਕਾਬਲੇ 'ਚ ਭਾਰਤ ਦੇ ਤਿੰਨ ਖਿਡਾਰੀ (ਨੀਰਜ ਚੋਪੜਾ, ਯਸ਼ਵੀਰ ਸਿੰਘ ਅਤੇ ਰੋਹਿਤ ਯਾਦਵ) ਮੈਦਾਨ 'ਚ ਸਨ। ਪੰਜਵੇਂ ਰਾਊਂਡ ਤੱਕ ਯਸ਼ਵੀਰ ਸਿੰਘ ਛੇਵੇਂ ਸਥਾਨ 'ਤੇ ਚੱਲ ਰਹੇ ਸਨ, ਪਰ ਛੇਵੇਂ ਅਤੇ ਆਖਰੀ ਰਾਊਂਡ 'ਚ ਉਨ੍ਹਾਂ ਨੇ ਆਪਣੇ ਕਰੀਅਰ ਦਾ ਸਰਵੋਤਮ (Personal Best) 85.41 ਮੀਟਰ ਦਾ ਥ੍ਰੋਅ ਕਰਕੇ ਤੀਜਾ ਸਥਾਨ ਹਾਸਲ ਕੀਤਾ ਅਤੇ ਕਾਂਸੀ ਦਾ ਤਮਗਾ ਜਿੱਤ ਲਿਆ।
ਇਸ ਤੋਂ ਇਲਾਵਾ, ਭਾਰਤ ਦੇ ਰੋਹਿਤ ਯਾਦਵ ਨੇ ਵੀ ਚੰਗੀ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ 81.56 ਮੀਟਰ ਦੇ ਥ੍ਰੋਅ ਨਾਲ ਸੱਤਵਾਂ ਸਥਾਨ ਹਾਸਲ ਕੀਤਾ।
Get all latest content delivered to your email a few times a month.