IMG-LOGO
ਹੋਮ ਰਾਸ਼ਟਰੀ: ਪੇਪਰ ਲੀਕ ਮੁੱਦੇ 'ਤੇ ਲੋਕ ਸਭਾ 'ਚ ਭਾਰੀ ਹੰਗਾਮਾ: ਰਾਹੁਲ...

ਪੇਪਰ ਲੀਕ ਮੁੱਦੇ 'ਤੇ ਲੋਕ ਸਭਾ 'ਚ ਭਾਰੀ ਹੰਗਾਮਾ: ਰਾਹੁਲ ਗਾਂਧੀ ਦਾ ਮੋਦੀ ਸਰਕਾਰ ਅਤੇ RSS 'ਤੇ ਤਿੱਖਾ ਹਮਲਾ

Admin User - Jul 29, 2026 02:37 PM
IMG

ਲੋਕ ਸਭਾ ਵਿੱਚ ਪੇਪਰ ਲੀਕ ਮੁੱਦੇ 'ਤੇ ਚਰਚਾ ਦੌਰਾਨ ਹੰਗਾਮਾ ਦੇਖਣ ਨੂੰ ਮਿਲਿਆ। ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਦੋਸ਼ ਲਾਇਆ ਕਿ ਸਰਕਾਰ ਵਿਦਿਆਰਥੀਆਂ ਦੇ ਗੁੱਸੇ ਅਤੇ ਭਾਵਨਾਵਾਂ ਨੂੰ ਸਮਝਣ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਉਨ੍ਹਾਂ ਕਿਹਾ ਕਿ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਦਾ ਵਿਰੋਧ ਕਿਸੇ ਨਫ਼ਰਤ ਨਾਲ ਨਹੀਂ, ਸਗੋਂ ਉਨ੍ਹਾਂ ਦੇ ਹੱਕਾਂ ਦੀ ਆਵਾਜ਼ ਸੀ। ਰਾਹੁਲ ਨੇ ਸਦਨ 'ਚ ਪੁਲਿਸ ਕਾਰਵਾਈ 'ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਪੁੱਛਿਆ ਕਿ ਨੌਜਵਾਨਾਂ 'ਤੇ ਪੈਲੇਟ ਗੰਨਾਂ ਚਲਾਉਣ ਦਾ ਹੁਕਮ ਕਿਸ ਦੇ ਇਸ਼ਾਰੇ 'ਤੇ ਦਿੱਤਾ ਗਿਆ ਸੀ?


ਆਪਣੀ ਤਕਰੀਰ ਦੌਰਾਨ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਦੇਸ਼ ਦੀ ਪੂਰੀ ਸਿੱਖਿਆ ਪ੍ਰਣਾਲੀ ਨੂੰ ਹਾਈਜੈਕ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਧਰਮਿੰਦਰ ਪ੍ਰਧਾਨ ਸਿਰਫ਼ ਨਾਮ ਦੇ ਮੰਤਰੀ ਹਨ, ਜਦਕਿ ਸਿੱਖਿਆ ਮੰਤਰਾਲੇ ਦੀਆਂ ਡੋਰਾਂ ਆਰ.ਐੱਸ.ਐੱਸ. ਦੇ ਹੱਥਾਂ ਵਿੱਚ ਹਨ। ਵਾਈਸ-ਚਾਂਸਲਰਾਂ ਦੀ ਨਿਯੁਕਤੀ ਅਤੇ ਪ੍ਰੀਖਿਆਵਾਂ ਨਿੱਜੀ ਕੰਪਨੀਆਂ ਦੇ ਹਵਾਲੇ ਕਰਨ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਆਮ ਵਿਦਿਆਰਥੀਆਂ ਦਾ ਪਰਿਵਾਰ ਇਸ ਢਾਂਚੇ ਨਾਲ ਇਕੱਲਾ ਨਹੀਂ ਲੜ ਸਕਦਾ।


ਭਾਸ਼ਣ ਦੌਰਾਨ 'ਅੰਧਭਗਤ' ਅਤੇ 'ਮੂਰਖ' ਵਰਗੀ ਸ਼ਬਦਾਵਲੀ 'ਤੇ ਸੱਤਾਧਾਰੀ ਧਿਰ ਨੇ ਭਾਰੀ ਇਤਰਾਜ਼ ਜਤਾਇਆ। ਸੰਸਦੀ ਮਾਮਲਿਆਂ ਦੇ ਮੰਤਰੀ ਕਿਰੇਨ ਰਿਜੀਜੂ ਨੇ ਰਾਹੁਲ ਨੂੰ ਮਰਿਆਦਾ ਵਿੱਚ ਬੋਲਣ ਦੀ ਹਦਾਇਤ ਦਿੱਤੀ। ਵਿਵਾਦ ਵਧਦਾ ਦੇਖ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅਸੰਸਦੀ ਸ਼ਬਦਾਂ ਨੂੰ ਰਿਕਾਰਡ 'ਚੋਂ ਕੱਢਣ ਦਾ ਸੁਝਾਅ ਦਿੱਤਾ। ਦੂਜੇ ਪਾਸੇ, ਸਮਾਜਵਾਦੀ ਪਾਰਟੀ ਦੇ ਨੇਤਾ ਅਖਿਲੇਸ਼ ਯਾਦਵ ਨੇ ਰਾਹੁਲ ਦਾ ਬਚਾਅ ਕਰਦਿਆਂ ਕਿਹਾ ਕਿ ਜੇਕਰ ਵਿਰੋਧੀ ਧਿਰ ਦੇ ਨੇਤਾ ਗੰਭੀਰ ਦੋਸ਼ ਲਾ ਰਹੇ ਹਨ ਤਾਂ ਸਰਕਾਰ ਨੂੰ ਉਸ ਦਾ ਸਪੱਸ਼ਟ ਜਵਾਬ ਦੇਣਾ ਚਾਹੀਦਾ ਹੈ।


ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਦੇਸ਼ ਦਾ ਨੌਜਵਾਨ ਆਪਣੇ ਡਰ 'ਤੇ ਜਿੱਤ ਪ੍ਰਾਪਤ ਕਰ ਕੇ ਸਰਕਾਰ ਤੋਂ ਸਵਾਲ ਪੁੱਛ ਰਿਹਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਆਗੂਆਂ ਦੇ ਆਪਣੇ ਬੱਚੇ ਵੀ ਇਨ੍ਹਾਂ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੀਆਂ ਮੰਗਾਂ ਨਾਲ ਸਹਿਮਤ ਹਨ। ਹੰਗਾਮੇ ਅਤੇ ਸ਼ੋਰ-ਸ਼ਰਾਬੇ ਕਾਰਨ ਸਦਨ ਦੀ ਕਾਰਵਾਈ ਮੁਲਤਵੀ ਕਰਨੀ ਪਈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.