IMG-LOGO
ਹੋਮ ਪੰਜਾਬ: ਸਮਰਾਲਾ ਨੇੜੇ ਸਰਹਿੰਦ ਨਹਿਰ 'ਚ ਇਨੋਵਾ ਕਾਰ ਡਿੱਗਣ ਨਾਲ 2...

ਸਮਰਾਲਾ ਨੇੜੇ ਸਰਹਿੰਦ ਨਹਿਰ 'ਚ ਇਨੋਵਾ ਕਾਰ ਡਿੱਗਣ ਨਾਲ 2 ਚਚੇਰੇ ਭਰਾਵਾਂ ਦੀ ਮੌਤ: ਗੱਡੀ 'ਚੋਂ ਮਿਲੀਆਂ ਸ਼ਰਾਬ ਦੀਆਂ ਪੇਟੀਆਂ; ਜਾਂਚ 'ਚ ਜੁਟੀ ਪੁਲਿਸ

Admin User - Jul 25, 2026 01:26 PM
IMG

ਚੰਡੀਗੜ੍ਹ ਤੋਂ ਪਰਤ ਰਹੇ ਦੋ ਚਚੇਰੇ ਭਰਾਵਾਂ ਲਈ ਅੱਜ ਤੜਕੇ ਦਾ ਸਮਾਂ ਕਾਲ ਬਣ ਕੇ ਆਇਆ। ਸਮਰਾਲਾ ਨੇੜਿਓਂ ਲੰਘਦੀ ਸਰਹਿੰਦ ਨਹਿਰ 'ਚ ਇਨੋਵਾ ਗੱਡੀ ਬੇਕਾਬੂ ਹੋ ਕੇ ਜਾ ਡਿੱਗੀ, ਜਿਸ ਕਾਰਨ ਦੋਵਾਂ ਨੌਜਵਾਨਾਂ ਦੀ ਡੁੱਬਣ ਨਾਲ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਪਛਾਣ ਆਕਾਸ਼ਦੀਪ (20) ਅਤੇ ਵਿਕਾਸਦੀਪ (19) ਵਾਸੀ ਫ਼ਰੀਦਕੋਟ (ਪਿੰਡ ਸਿੱਖਾਂਵਾਲਾ) ਵਜੋਂ ਹੋਈ ਹੈ। ਘਟਨਾ ਦੀ ਖ਼ਬਰ ਮਿਲਦਿਆਂ ਹੀ ਸਥਾਨਕ ਪੁਲਿਸ ਨੇ ਦੇਰ ਸ਼ਾਮ ਗੋਤਾਖੋਰਾਂ ਅਤੇ ਕ੍ਰੇਨ ਦੀ ਮਦਦ ਨਾਲ ਨਹਿਰ 'ਚੋਂ ਵਾਹਨ ਅਤੇ ਦੋਵਾਂ ਦੀਆਂ ਲਾਸ਼ਾਂ ਨੂੰ ਬਾਹਰ ਕਢਵਾਇਆ।


ਮ੍ਰਿਤਕ ਦੇ ਪਿਤਾ ਰਿੰਪੀ ਸਿੰਘ ਨੇ ਦੱਸਿਆ ਕਿ ਦੋਵੇਂ ਲੜਕੇ ਚੰਡੀਗੜ੍ਹ ਤੋਂ ਆਪਣੇ ਪਿੰਡ ਵੱਲ ਆ ਰਹੇ ਸਨ। ਸਵੇਰੇ ਲਗਭਗ 4:30 ਵਜੇ ਜਦੋਂ ਉਨ੍ਹਾਂ ਦੀ ਬੇਟੇ ਨਾਲ ਫ਼ੋਨ 'ਤੇ ਗੱਲਬਾਤ ਚੱਲ ਰਹੀ ਸੀ, ਤਾਂ ਅਚਾਨਕ ਦੂਜੇ ਲੜਕੇ ਦੇ ਚਿੱਲਾਉਣ ਦੀ ਆਵਾਜ਼ ਆਈ ਕਿ ਗੱਡੀ ਦੀ ਟੱਕਰ ਹੋ ਗਈ ਹੈ। ਇਸ ਤੋਂ ਤੁਰੰਤ ਬਾਅਦ ਫ਼ੋਨ ਕੱਟਿਆ ਗਿਆ ਅਤੇ ਦੋਵਾਂ ਨਾਲ ਕੋਈ ਰਾਬਤਾ ਨਹੀਂ ਹੋ ਸਕਿਆ। ਚਿੰਤਾਜ਼ਦਾ ਪਰਿਵਾਰ ਜਦੋਂ ਭਾਲ ਕਰਦਾ ਹੋਇਆ ਸਰਹਿੰਦ ਨਹਿਰ ਕੋਲ ਪਹੁੰਚਿਆ ਤਾਂ ਨਹਿਰ 'ਚ ਗੱਡੀ ਡਿੱਗਣ ਦੀ ਪੁਸ਼ਟੀ ਹੋਈ।


ਜਦੋਂ ਕ੍ਰੇਨ ਦੀ ਮਦਦ ਨਾਲ ਇਨੋਵਾ ਨੂੰ ਬਾਹਰ ਖਿੱਚਿਆ ਗਿਆ ਤਾਂ ਗੱਡੀ ਦਾ ਅੰਦਰੂਨੀ ਦ੍ਰਿਸ਼ ਖ਼ੌਫ਼ਨਾਕ ਸੀ। ਗੱਡੀ 'ਚ ਗੈਰ-ਕਾਨੂੰਨੀ ਸ਼ਰਾਬ ਦੀਆਂ ਪੇਟੀਆਂ ਭਰੀਆਂ ਹੋਈਆਂ ਸਨ, ਜੋ ਹਾਦਸਾ ਵਾਪਰਦੇ ਹੀ ਨੌਜਵਾਨਾਂ ਦੇ ਉੱਪਰ ਆ ਡਿੱਗੀਆਂ। ਸ਼ਰਾਬ ਦੇ ਬਾਕਸਾਂ ਹੇਠਾਂ ਬੁਰੇ ਤਰੀਕੇ ਨਾਲ ਦੱਬੇ ਹੋਣ ਕਾਰਨ ਦੋਵਾਂ ਨੂੰ ਬਾਹਰ ਨਿਕਲਣ ਦਾ ਜ਼ਰਾ ਵੀ ਮੌਕਾ ਨਹੀਂ ਮਿਲਿਆ। ਪਿਤਾ ਨੇ ਖ਼ੁਲਾਸਾ ਕੀਤਾ ਕਿ ਦੋਵੇਂ ਚੰਡੀਗੜ੍ਹ ਤੋਂ ਸਸਤੀ ਸ਼ਰਾਬ ਲਿਆ ਕੇ ਵੇਚਣ ਦਾ ਕੰਮ ਕਰਦੇ ਸਨ।


ਵਾਰਦਾਤ ਵਾਲੀ ਥਾਂ 'ਤੇ ਪਹੁੰਚੇ ਥਾਣਾ ਸਮਰਾਲਾ ਦੇ ਐੱਸ.ਐੱਚ.ਓ. ਹਰਵਿੰਦਰ ਸਿੰਘ ਅਤੇ ਐੱਸ.ਟੀ.ਐੱਫ. ਦੀਆਂ ਟੀਮਾਂ ਨੇ ਘਟਨਾ ਦਾ ਜਾਇਜ਼ਾ ਲਿਆ। ਪੁਲਿਸ ਮੁਤਾਬਕ ਲਾਸ਼ਾਂ ਨੂੰ ਪੋਸਟਮਾਰਟਮ ਲਈ ਅਸਪਤਾਲ ਭੇਜ ਦਿੱਤਾ ਗਿਆ ਹੈ। ਗੱਡੀ 'ਚੋਂ ਵੱਡੀ ਮਾਤਰਾ 'ਚ ਬਰਾਮਦ ਹੋਈ ਸ਼ਰਾਬ ਅਤੇ ਹਾਦਸਾ ਵਾਪਰਨ ਦੇ ਕਾਰਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.