IMG-LOGO
ਹੋਮ ਪੰਜਾਬ, ਮਨੋਰੰਜਨ, ਨਕੋਦਰ ਮੇਲੇ 'ਚ ਗਾਇਕ ਖ਼ਾਨ ਸਾਹਿਬ ਦਾ ਗੁੱਸਾ ਫੁੱਟਿਆ: ਹੂਟਿੰਗ...

ਨਕੋਦਰ ਮੇਲੇ 'ਚ ਗਾਇਕ ਖ਼ਾਨ ਸਾਹਿਬ ਦਾ ਗੁੱਸਾ ਫੁੱਟਿਆ: ਹੂਟਿੰਗ ਕਰ ਰਹੇ ਹੁਲੜਬਾਜ਼ਾਂ ਨੂੰ ਪਾਈਆਂ ਝਾੜਾਂ; ਪ੍ਰੋਗਰਾਮ ਰੱਦ ਕਰਨ ਤੱਕ ਪਹੁੰਚੀ ਨੌਬਤ

Admin User - Jul 20, 2026 02:31 PM
IMG

ਮਸ਼ਹੂਰ ਪੰਜਾਬੀ ਸੂਫ਼ੀ ਗਾਇਕ ਖ਼ਾਨ ਸਾਹਿਬ ਜਲੰਧਰ ਵਿਖੇ ਆਯੋਜਿਤ ਪ੍ਰਸਿੱਧ 'ਬਾਪੂ ਲਾਲ ਬਾਦਸ਼ਾਹ' ਦੇ ਸਾਲਾਨਾ ਮੇਲੇ ਦੌਰਾਨ ਸ਼ਰਾਰਤੀ ਅੰਸਰਾਂ ਦੀਆਂ ਹਰਕਤਾਂ ਤੋਂ ਤੰਗ ਆ ਕੇ ਸਟੇਜ 'ਤੇ ਹੀ ਭੜਕ ਉੱਠੇ। ਪ੍ਰੋਗਰਾਮ ਦੌਰਾਨ ਹੁੱਲੜਬਾਜ਼ੀ ਕਰ ਰਹੇ ਕੁਝ ਸ਼ਰਧਾਲੂਆਂ/ਪ੍ਰਸ਼ੰਸਕਾਂ ਨੂੰ ਗਾਇਕ ਨੇ ਸਟੇਜ ਤੋਂ ਹੀ ਖਰੀਆਂ-ਖਰੀਆਂ ਸੁਣਾਈਆਂ। ਮਾਹੌਲ ਇੰਨਾ ਖ਼ਰਾਬ ਹੋ ਗਿਆ ਸੀ ਕਿ ਮੇਲਾ ਕਮੇਟੀ ਅਤੇ ਪ੍ਰਬੰਧਕਾਂ ਨੂੰ ਲਾਈਵ ਸ਼ੋਅ ਅੱਧ ਵਿਚਾਲੇ ਹੀ ਬੰਦ ਕਰਨ ਦੀ ਚੇਤਾਵਨੀ ਦੇਣੀ ਪਈ।


ਪ੍ਰਾਪਤ ਜਾਣਕਾਰੀ ਅਨੁਸਾਰ ਖ਼ਾਨ ਸਾਹਿਬ ਜਿਵੇਂ ਹੀ ਸੰਗਤਾਂ ਦੇ ਰੂਬਰੂ ਹੋਏ, ਤਾਂ ਸਾਹਮਣੇ ਬੈਠੀ ਭੀੜ 'ਚੋਂ ਕੁਝ ਨੌਜਵਾਨ ਫ਼ਿਲਮ 'ਧੁਰੰਧਰ' ਦਾ ਚਰਚਿਤ ਗੀਤ ਸੁਣਨ ਲਈ ਰੌਲਾ ਪਾਉਣ ਲੱਗੇ। ਗਾਇਕ ਨੇ ਜਿਵੇਂ ਹੀ ਗਾਉਣਾ ਸ਼ੁਰੂ ਕੀਤਾ, ਤਾਂ ਕੁਝ ਸਿਰਫਿਰੇ ਨੌਜਵਾਨ ਆਪਣੀਆਂ ਸੀਟਾਂ 'ਤੇ ਖੜ੍ਹੇ ਹੋ ਕੇ ਹੂਟਿੰਗ ਕਰਨ ਲੱਗੇ, ਜਿਸ ਨਾਲ ਪਿੱਛੇ ਬੈਠੇ ਲੋਕਾਂ ਲਈ ਪ੍ਰੋਗਰਾਮ ਦੇਖਣਾ ਅਸੰਭਵ ਹੋ ਗਿਆ।


"ਇਸ ਕਲਪਾਉਂਦੀ ਗਰਮੀ ਵਿੱਚ ਆਰਾਮ ਨਾਲ ਬੈਠ ਕੇ ਗਾਇਕੀ ਦਾ ਆਨੰਦ ਲਵੋ, ਅਜਿਹਾ ਨਾ ਹੋਵੇ ਕਿ ਕਿਸੇ ਨੂੰ ਹਾਰਟ ਅਟੈਕ ਆ ਜਾਵੇ! ਜੇਕਰ ਧੱਕਾਮੁੱਕੀ 'ਚ ਕਿਸੇ ਮਾਂ ਦੇ ਪੁੱਤ ਦਾ ਕੋਈ ਨੁਕਸਾਨ ਹੋ ਗਿਆ, ਤਾਂ ਮੈਂ ਉਸ ਦੇ ਮਾਪਿਆਂ ਨੂੰ ਉਨ੍ਹਾਂ ਦਾ ਗੱਭਰੂ ਪੁੱਤ ਕਿੱਥੋਂ ਮੋੜ ਕੇ ਦੇਵਾਂਗਾ? ਜਦੋਂ ਪੁਲਿਸ ਆ ਕੇ ਡੰਡੇ ਵਰਾਏਗੀ, ਤਾਂ ਹੀ ਸ਼ਾਂਤ ਬੈਠੋਗੇ?"


ਖ਼ਾਨ ਸਾਹਿਬ ਨੇ ਅੱਗੇ ਨਰਾਜ਼ਗੀ ਜਤਾਉਂਦਿਆਂ ਕਿਹਾ ਕਿ ਸਾਲ 'ਚ ਇੱਕ ਵਾਰ ਮੇਲਾ ਆਉਂਦਾ ਹੈ ਅਤੇ ਨੌਜਵਾਨ ਅਜਿਹੀਆਂ ਹਰਕਤਾਂ ਕਰਕੇ ਪਵਿੱਤਰ ਮਾਹੌਲ ਖ਼ਰਾਬ ਕਰ ਰਹੇ ਹਨ।


ਸਥਿਤੀ ਵਿਗੜਦੀ ਦੇਖ ਕੇ ਪ੍ਰਬੰਧਕਾਂ ਨੇ ਮਾਈਕ 'ਤੇ ਐਲਾਨ ਕੀਤਾ ਕਿ ਜੇਕਰ ਹੁੱਲੜਬਾਜ਼ ਸ਼ਾਂਤ ਹੋ ਕੇ ਨਾ ਬੈਠੇ, ਤਾਂ ਖ਼ਾਨ ਸਾਹਿਬ ਦਾ ਸ਼ੋਅ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਜਾਵੇਗਾ। ਪ੍ਰਬੰਧਕਾਂ ਦੀ ਸਖ਼ਤੀ ਅਤੇ ਗਾਇਕ ਦੀਆਂ ਝਾੜਾਂ ਤੋਂ ਬਾਅਦ ਜਦੋਂ ਹੁੱਲੜਬਾਜ਼ ਆਪਣੀਆਂ ਥਾਵਾਂ 'ਤੇ ਬੈਠ ਗਏ, ਤਾਂ ਮਾਹੌਲ ਸ਼ਾਂਤ ਹੋਇਆ। ਇਸ ਤੋਂ ਬਾਅਦ ਹੀ ਖ਼ਾਨ ਸਾਹਿਬ ਨੇ ਪ੍ਰਸ਼ੰਸਕਾਂ ਦੀ ਫ਼ਰਮਾਇਸ਼ 'ਤੇ ਆਪਣੀ ਆਵਾਜ਼ ਦਾ ਜਾਦੂ ਬਿਖੇਰਿਆ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.