ਤਾਜਾ ਖਬਰਾਂ
ਚੰਡੀਗੜ੍ਹ : ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਜੀ ਦੀ ਜ਼ਿੰਦਗੀ 'ਤੇ ਬਣੀ ਫ਼ਿਲਮ 'ਪੰਜਾਬ 95' ਯਾਨੀ ਕਿ 'ਸਤਲੁਜ਼' 'ਤੇ ਇੱਕ ਵਾਰ ਮੁੜ ਭਾਰਤ 'ਚ ਰੋਕ ਲੱਗ ਗਈ ਹੈ। ਦੱਸ ਦਈਏ ਕਿ ਫ਼ਿਲਮ ਅਜੇ ਦੋ ਦਿਨ ਪਹਿਲਾਂ ਹੀ ਰਿਲੀਜ਼ ਹੋਈ' ਪਰ Zee5 ਪਲੇਟਫਾਰਮ ਤੋਂ ਫਿਲਮ ਨੂੰ ਤੋਂ ਹਟਾ ਲਿਆ ਹੈ।
ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੀ ਜ਼ਿੰਦਗੀ 'ਤੇ ਆਧਾਰਤ 'ਤੇ ਇਸ ਫ਼ਿਲਮ ਵਿੱਚ ਪੰਜਾਬੀ ਅਦਾਕਾਰ ਦਿਲਜੀਤ ਦੋਸਾਂਝ ਮੁੱਖ ਭੂਮਿਕਾ ਵਿੱਚ ਹਨ। ਦਿਲਜੀਤ ਦੀ ਇਸ ਫ਼ਿਲਮ ਨੂੰ 3 ਜੁਲਾਈ ਨੂੰ 'ਸਤਲੁਜ' ਨਾਮ ਹੇਠ ਰਿਲੀਜ਼ ਕੀਤਾ ਗਿਆ ਸੀ, ਜਦਕਿ ਪਹਿਲਾਂ ਇਸ ਫਿਲਮ ਦਾ ਨਾਮ 'ਪੰਜਾਬ 95' ਸੀ। ਪਰ ਸੈਂਸਰ ਬੋਰਡ ਵੱਲੋਂ ਇਸ ਦੇ ਨਾਮ ਅਤੇ ਕਈ ਸੀਨਾਂ ਨੂੰ ਲੈ ਕੇ ਇਤਰਾਜ਼ ਜਤਾਇਆ ਗਿਆ ਸੀ। ਨਤੀਜੇ ਵੱਜੋਂ ਦਿਲਜੀਤ ਦੋਸਾਂਝ ਅਤੇ ਨਿਰਮਾਤਾਵਾਂ ਵੱਲੋਂ ਇਸ ਫਿਲਮ ਨੂੰ ਵੱਖ ਵੱਖ ਦੇਸ਼ਾਂ 'ਚ ਭਾਵੇਂ ਰਿਲੀਜ਼ ਕਰ ਦਿੱਤਾ ਗਿਆ ਸੀ, ਪਰ ਫਿਲਮ ਭਾਰਤ 'ਚ ਰਿਲੀਜ਼ ਨਹੀਂ ਹੋ ਸਕੀ ਸੀ।
ਸੈਂਸਰ ਬੋਰਡ ਵੱਲੋਂ ਇਸ ਫਿਲਮ ਦੇ ਨਾਮ ਅਤੇ 120 ਕੱਟਾਂ ਬਾਰੇ ਦਿਲਜੀਤ ਦੋਸਾਂਝ ਨੇ ਵੀ ਪਹਿਲਾਂ ਬਿਆਨ ਦਿੱਤਾ ਸੀ ਕਿ ਜੇਕਰ ਫਿਲਮ ਜਾਰੀ ਹੋਵੇਗੀ ਤਾਂ ਬਿਨਾਂ ਕੱਟਾਂ ਤੋਂ ਜਾਰੀ ਹੋਵੇਗੀ। ਹੁਣ 3 ਜੁਲਾਈ ਨੂੰ ਫਿਲਮ ਭਾਵੇਂ 'ਸਤਲੁਜ' ਨਾਮ ਹੇਠ ਰਿਲੀਜ਼ ਕੀਤੀ ਗਈ, ਪਰ ਇਸ ਵਿੱਚ ਕੋਈ ਵੀ ਕੱਟ ਨਹੀਂ ਲਾਇਆ ਗਿਆ ਸੀ। ਉਧਰ, ਭਾਰਤ 'ਚ ਫਿਲਮ 'ਤੇ ਮੁੜ ਰੋਕ ਉਪਰੰਤ Zee5 ਦਾ ਬਿਆਨ ਸਾਹਮਣੇ ਆਇਆ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ 'ਸਤਲੁਜ' ਨੂੰ ਮਿਲੇ ਭਰਪੂਰ ਪਿਆਰ ਅਤੇ ਸਮਰਥਨ ਲਈ ਅਸੀਂ ਦਰਸ਼ਕਾਂ ਦੇ ਦਿਲੋਂ ਧੰਨਵਾਦੀ ਹਾਂ। ਜਿਨ੍ਹਾਂ ਨੇ ਫਿਲਮ ਨੂੰ ਸਬਸਕ੍ਰਾਈਬ ਕੀਤਾ, ਦੇਖਿਆ ਅਤੇ ਇਸ ਦਾ ਸਮਰਥਨ ਕੀਤਾ, ਉਨ੍ਹਾਂ ਦੇ ਪਿਆਰ ਨੇ ਸਾਡੀ ਟੀਮ ਲਈ ਬਹੁਤ ਮਾਇਨੇ ਰੱਖੇ ਹਨ।
Get all latest content delivered to your email a few times a month.