IMG-LOGO
ਹੋਮ ਚੰਡੀਗੜ੍ਹ: ਚੰਡੀਗੜ੍ਹ ਕੈਸ਼ੀਅਰ ਕਤਲਕਾਂਡ 'ਚ ਵੱਡਾ ਐਨਕਾਊਂਟਰ: ਜੰਮੂ ਤੋਂ ਫੜ ਕੇ...

ਚੰਡੀਗੜ੍ਹ ਕੈਸ਼ੀਅਰ ਕਤਲਕਾਂਡ 'ਚ ਵੱਡਾ ਐਨਕਾਊਂਟਰ: ਜੰਮੂ ਤੋਂ ਫੜ ਕੇ ਲਿਆ ਰਹੇ ਦੋ ਸ਼ੂਟਰਾਂ ਨੇ ਪੁਲਿਸ ਹਿਰਾਸਤ 'ਚੋਂ ਭੱਜਣ ਦੀ ਕੀਤੀ ਕੋਸ਼ਿਸ਼, ਪੈਰਾਂ 'ਚ ਲੱਗੀ...

Admin User - Jun 18, 2026 10:00 AM
IMG

ਚੰਡੀਗੜ੍ਹ ਸੈਕਟਰ-11 ਸਥਿਤ ਇੱਕ ਨਾਮਵਰ ਮੈਡੀਕਲ ਸਟੋਰ ਦੇ ਕੈਸ਼ੀਅਰ ਦੇ ਹਾਈ-ਪ੍ਰੋਫਾਈਲ ਕਤਲ ਮਾਮਲੇ ਵਿੱਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ, ਜਦੋਂ ਚੰਡੀਗੜ੍ਹ ਪੁਲਿਸ ਦੀ ਹਿਰਾਸਤ ਵਿੱਚੋਂ ਭੱਜ ਰਹੇ ਦੋ ਮੁੱਖ ਸ਼ੂਟਰਾਂ ਨੂੰ ਪੁਲਿਸ ਨੇ ਮੁਠਭੇੜ (ਐਨਕਾਊਂਟਰ) ਤੋਂ ਬਾਅਦ ਦੁਬਾਰਾ ਦਬੋਚ ਲਿਆ। ਇਹ ਨਾਟਕੀ ਘਟਨਾ ਚੰਡੀਗੜ੍ਹ ਦੇ ਧਨਾਸ ਇਲਾਕੇ ਨੇੜੇ ਵਾਪਰੀ। ਮੁਲਜ਼ਮਾਂ ਨੇ ਪੁਲਿਸ ਗੱਡੀ ਰੁਕਵਾ ਕੇ ਬਾਥਰੂਮ ਜਾਣ ਦਾ ਬਹਾਨਾ ਬਣਾਇਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਚਲਾਈ ਗਈ ਜਵਾਬੀ ਗੋਲੀਬਾਰੀ ਵਿੱਚ ਦੋਵੇਂ ਮੁਲਜ਼ਮਾਂ ਦੇ ਪੈਰਾਂ ਵਿੱਚ ਗੋਲੀਆਂ ਲੱਗੀਆਂ ਹਨ, ਜਿਨ੍ਹਾਂ ਨੂੰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖਲ ਕਰਵਾਇਆ ਗਿਆ ਹੈ।


ਮਾਮਲੇ ਦੀ ਪਿੱਠਭੂਮੀ ਬਾਰੇ ਦੱਸਦਿਆਂ ਪੁਲਿਸ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਪੰਜਾਬ ਦੇ ਰਸਤੇ ਜੰਮੂ-ਕਸ਼ਮੀਰ ਫਰਾਰ ਹੋ ਗਏ ਸਨ।


ਚੰਡੀਗੜ੍ਹ ਪੁਲਿਸ ਨੇ ਜੰਮੂ-ਕਸ਼ਮੀਰ ਪੁਲਿਸ ਨਾਲ ਮਿਲ ਕੇ ਇੱਕ ਸਾਂਝੇ ਆਪ੍ਰੇਸ਼ਨ ਤਹਿਤ ਬੀਤੀ ਰਾਤ ਦੋ ਮੁੱਖ ਮੁਲਜ਼ਮਾਂ ਆਰੀਅਨ ਅਤੇ ਸੰਨੀ ਮਹਿਰਾ ਨੂੰ ਗ੍ਰਿਫ਼ਤਾਰ ਕੀਤਾ ਸੀ।


ਐਨਕਾਊਂਟਰ ਦੀ ਵਾਰਦਾਤ: ਅੱਜ ਜਦੋਂ ਪੁਲਿਸ ਟੀਮ ਦੋਵਾਂ ਨੂੰ ਚੰਡੀਗੜ੍ਹ ਲਿਆ ਰਹੀ ਸੀ, ਤਾਂ ਸ਼ਹਿਰ ਦੀ ਹੱਦ ਦੇ ਅੰਦਰ ਵੜਦਿਆਂ ਹੀ ਧਨਾਸ ਨੇੜੇ ਮੁਲਜ਼ਮਾਂ ਨੇ ਭੱਜਣ ਦੀ ਨਾਕਾਮ ਕੋਸ਼ਿਸ਼ ਕੀਤੀ, ਜਿਸ ਨੂੰ ਮੁਸਤੈਦ ਪੁਲਿਸ ਮੁਲਾਜ਼ਮਾਂ ਨੇ ਗੋਲੀ ਚਲਾ ਕੇ ਨਾਕਾਮ ਕਰ ਦਿੱਤਾ।


ਜ਼ਿਕਰਯੋਗ ਹੈ ਕਿ ਬੀਤੀ 13 ਜੂਨ ਨੂੰ ਪੀਜੀਆਈ (PGI) ਹਸਪਤਾਲ ਦੇ ਬਿਲਕੁਲ ਨਜ਼ਦੀਕ ਸੈਕਟਰ-11 ਸਥਿਤ ‘ਸ਼੍ਰੀ ਕੁਮਾਰ ਮੈਡੀਕੋਸ’ ਦੇ ਅੰਦਰ ਵੜ ਕੇ ਦੋ ਹਮਲਾਵਰਾਂ ਨੇ ਕੈਸ਼ੀਅਰ ਜਾਨਕੀ ਦਾਸ 'ਤੇ ਤਾਬੜਤੋੜ ਫਾਇਰਿੰਗ ਕਰਕੇ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਸੀ। ਵਾਰਦਾਤ ਸਮੇਂ ਦੋਵੇਂ ਸ਼ੂਟਰ ਅੰਦਰ ਗਏ ਸਨ, ਜਦੋਂ ਕਿ ਉਨ੍ਹਾਂ ਦਾ ਤੀਜਾ ਸਾਥੀ ਬਾਹਰ ਮੋਟਰਸਾਈਕਲ ਸਟਾਰਟ ਕਰਕੇ ਖੜ੍ਹਾ ਸੀ। ਕਤਲ ਤੋਂ ਬਾਅਦ ਤਿੰਨੋਂ ਫਰਾਰ ਹੋ ਗਏ ਸਨ। ਪੁਲਿਸ ਮੁਤਾਬਕ ਤੀਜੇ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਅਜੇ ਵੀ ਜਾਰੀ ਹੈ।


ਇਸ ਖ਼ੂਨੀ ਕਾਂਡ ਤੋਂ ਬਾਅਦ ਇੰਟਰਨੈੱਟ 'ਤੇ ਇੱਕ ਸਨਸਨੀਖੇਜ਼ ਆਡੀਓ ਰਿਕਾਰਡਿੰਗ ਸਾਹਮਣੇ ਆਈ ਹੈ। ਇਸ ਆਡੀਓ ਵਿੱਚ ਇੱਕ ਵਿਅਕਤੀ ਖ਼ੁਦ ਨੂੰ ਗੈਂਗਸਟਰ ਗੋਲਡੀ ਢਿੱਲੋਂ ਦੱਸਦੇ ਹੋਏ ਇਸ ਕਤਲ ਦੀ ਪੂਰੀ ਜ਼ਿੰਮੇਵਾਰੀ ਲੈ ਰਿਹਾ ਹੈ।


ਆਡੀਓ ਵਿੱਚ ਗੈਂਗਸਟਰ ਕਹਿ ਰਿਹਾ ਹੈ, "ਮੈਂ ਅਤੇ ਮੇਰਾ ਭਰਾ ਰਾਣਾ ਢਿੱਲੋਂ, ਬ੍ਰਦਰਜ਼ ਮੈਡੀਕਲ ਸਟੋਰ 'ਤੇ ਹੋਏ ਇਸ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ।" ਇਸ ਦੇ ਨਾਲ ਹੀ ਉਸ ਨੇ ਵਿਰੋਧੀਆਂ ਨੂੰ ਖੁੱਲ੍ਹੀ ਚੇਤਾਵਨੀ ਦਿੰਦਿਆਂ ਕਿਹਾ ਕਿ ਜਿਹੜੇ ਲੋਕ ਸਾਡੀਆਂ ਫੋਨ ਕਾਲਾਂ (ਫ਼ਿਰੌਤੀ) ਨੂੰ ਨਜ਼ਰਅੰਦਾਜ਼ ਕਰਦੇ ਹਨ, ਉਨ੍ਹਾਂ ਨੂੰ ਹੁਣ ਗੋਲੀਆਂ ਦੇ ਖੜਕੇ ਨਾਲ ਜਗਾਇਆ ਜਾਵੇਗਾ। ਉਸ ਨੇ ਅੱਗੇ ਕਿਹਾ ਕਿ ਜੋ ਕੋਈ ਵੀ ਸਾਨੂੰ ਨੁਕਸਾਨ ਪਹੁੰਚਾਉਣ ਲਈ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗਿਰੋਹ ਦਾ ਸਹਾਰਾ ਲੈਂਦਾ ਹੈ ਜਾਂ ਉਸ ਨੂੰ ਫੰਡਿੰਗ ਕਰਦਾ ਹੈ, ਉਹ ਅੰਜਾਮ ਭੁਗਤਣ ਲਈ ਤਿਆਰ ਰਹੇ। ਪੁਲਿਸ ਹੁਣ ਇਸ ਆਡੀਓ ਦੀ ਵੀ ਫੋਰੈਂਸਿਕ ਜਾਂਚ ਕਰ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.