IMG-LOGO
ਹੋਮ ਰਾਸ਼ਟਰੀ: ਮੈਡੀਕਲ ਲਾਪਰਵਾਹੀ ਜਾਂ ਡਰੱਗ ਰਿਐਕਸ਼ਨ? ਆਕਸੀਟੋਸਿਨ ਇੰਜੈਕਸ਼ਨ ਲੱਗਣ ਮਗਰੋਂ 5...

ਮੈਡੀਕਲ ਲਾਪਰਵਾਹੀ ਜਾਂ ਡਰੱਗ ਰਿਐਕਸ਼ਨ? ਆਕਸੀਟੋਸਿਨ ਇੰਜੈਕਸ਼ਨ ਲੱਗਣ ਮਗਰੋਂ 5 ਗਰਭਵਤੀ ਮਹਿਲਾਵਾਂ ਦੀ ਮੌਤ; ਜਾਂਚ ਦੇ ਘੇਰੇ 'ਚ ਅੰਮ੍ਰਿਤਸਰ ਦੀ ਫਾਰਮਾ ਫੈਕਟਰੀ

Admin User - May 27, 2026 02:30 PM
IMG

ਰਾਜਸਥਾਨ ਦੇ ਸਿਹਤ ਵਿਭਾਗ ਵਿੱਚ ਉਸ ਵੇਲੇ ਹੜਕੰਪ ਮਚ ਗਿਆ, ਜਦੋਂ ਜਣੇਪੇ ਦੌਰਾਨ ਆਕਸੀਟੋਸਿਨ (Oxytocin) ਇੰਜੈਕਸ਼ਨ ਲੱਗਣ ਮਗਰੋਂ 5 ਗਰਭਵਤੀ ਮਹਿਲਾਵਾਂ ਦੀ ਰਹੱਸਮਈ ਹਾਲਾਤ ਵਿੱਚ ਮੌਤ ਹੋ ਗਈ। ਇਸ ਵੱਡੇ ਮੈਡੀਕਲ ਨੈਗਲੀਜੈਂਸ (ਲਾਪਰਵਾਹੀ) ਦੇ ਤਾਰ ਹੁਣ ਪੰਜਾਬ ਦੇ ਉਦਯੋਗਿਕ ਸ਼ਹਿਰ ਅੰਮ੍ਰਿਤਸਰ ਨਾਲ ਜੁੜਦੇ ਨਜ਼ਰ ਆ ਰਹੇ ਹਨ। ਇੱਥੋਂ ਦੇ ਫੋਕਲ ਪੁਆਇੰਟ ਸਥਿਤ 'ਜੈਕਸਨ ਫੈਕਟਰੀ' ਵੱਲੋਂ ਤਿਆਰ ਕੀਤੇ ਗਏ ਆਕਸੀਟੋਸਿਨ ਇੰਜੈਕਸ਼ਨਾਂ ਦੇ ਬੈਚ 'ਤੇ ਸਵਾਲ ਖੜ੍ਹੇ ਹੋਏ ਹਨ। ਘਟਨਾ ਦੀ ਭਿਣਕ ਲੱਗਦਿਆਂ ਹੀ ਮੀਡੀਆ ਦੀਆਂ ਵਿਸ਼ੇਸ਼ ਟੀਮਾਂ ਨੇ ਅੰਮ੍ਰਿਤਸਰ ਸਥਿਤ ਕੰਪਨੀ ਦੇ ਹੈੱਡਕੁਆਰਟਰ 'ਤੇ ਦਸਤਕ ਦਿੱਤੀ ਹੈ, ਜਿੱਥੇ ਸ਼ੁਰੂਆਤੀ ਹਿਚਕਿਚਾਹਟ ਤੋਂ ਬਾਅਦ ਪ੍ਰਬੰਧਕਾਂ ਨੇ ਆਪਣਾ ਪੱਖ ਸਾਹਮਣੇ ਰੱਖਿਆ ਹੈ।


ਜਦੋਂ ਮੀਡੀਆ ਕਰਮੀ ਜੈਕਸਨ ਫੈਕਟਰੀ ਦੇ ਮੁੱਖ ਗੇਟ 'ਤੇ ਪਹੁੰਚੇ, ਤਾਂ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਸਾਫ਼ ਮਨ੍ਹਾ ਕਰ ਦਿੱਤਾ ਅਤੇ ਮਾਹੌਲ ਤਣਾਅਪੂਰਨ ਹੋ ਗਿਆ। ਕਾਫ਼ੀ ਜੱਦੋ-ਜਹਿਦ ਅਤੇ ਗੱਲਬਾਤ ਤੋਂ ਬਾਅਦ ਕੰਪਨੀ ਦੇ ਫਲੋਰ ਮੈਨੇਜਰ ਨੇ ਸਾਹਮਣੇ ਆ ਕੇ ਸਿਰਫ਼ ਇੰਨਾ ਕਿਹਾ ਕਿ ਪ੍ਰਸ਼ਾਸਨ ਜਾਂਚ ਏਜੰਸੀਆਂ ਨੂੰ ਪੂਰਾ ਸਹਿਯੋਗ ਦੇ ਰਿਹਾ ਹੈ।


ਇਸ ਤੋਂ ਤੁਰੰਤ ਬਾਅਦ, ਫੈਕਟਰੀ ਦੇ ਮੁੱਖ ਮਾਲਕ ਜੁਗਲ ਕਿਸ਼ੋਰ ਨੇ ਖ਼ੁਦ ਕੈਮਰਿਆਂ ਸਾਹਮਣੇ ਆ ਕੇ ਵੱਡਾ ਖ਼ੁਲਾਸਾ ਕੀਤਾ। ਉਨ੍ਹਾਂ ਮੰਨਿਆ ਕਿ ਬੀਤੀ 19 ਫਰਵਰੀ 2026 ਨੂੰ ਉਨ੍ਹਾਂ ਦੀ ਫੈਕਟਰੀ ਤੋਂ ਆਕਸੀਟੋਸਿਨ ਇੰਜੈਕਸ਼ਨਾਂ ਦੀ ਇੱਕ ਵੱਡੀ ਖੇਪ ਰਾਜਸਥਾਨ ਦੇ ਸਰਕਾਰੀ ਸਪਲਾਈ ਵਿੰਗ ਨੂੰ ਭੇਜੀ ਗਈ ਸੀ।


ਆਪਣਾ ਬਚਾਅ ਕਰਦਿਆਂ ਜੁਗਲ ਕਿਸ਼ੋਰ ਨੇ ਕਿਹਾ, "ਅਸੀਂ ਪਿਛਲੇ 40 ਸਾਲਾਂ ਤੋਂ ਨਿਰਧਾਰਤ ਮਾਪਦੰਡਾਂ ਅਤੇ ਸਖ਼ਤ ਗੁਣਵੱਤਾ ਨਿਯਮਾਂ (WHO-GMP Standards) ਤਹਿਤ ਇਸ ਜੀਵਨ-ਰੱਖਿਅਕ ਦਵਾਈ ਦਾ ਨਿਰਮਾਣ ਕਰ ਰਹੇ ਹਾਂ। ਅੱਜ ਤੱਕ ਸਾਡੇ ਬ੍ਰਾਂਡ 'ਤੇ ਅਜਿਹੀ ਕੋਈ ਉਂਗਲ ਨਹੀਂ ਉੱਠੀ।"


ਉਨ੍ਹਾਂ ਇੱਕ ਅਹਿਮ ਨੁਕਤਾ ਚੁੱਕਦਿਆਂ ਕਿਹਾ ਕਿ ਹਸਪਤਾਲ ਵਿੱਚ ਇਲਾਜ ਦੌਰਾਨ ਮਹਿਲਾਵਾਂ ਨੂੰ ਆਕਸੀਟੋਸਿਨ ਤੋਂ ਇਲਾਵਾ 10 ਹੋਰ ਵੱਖ-ਵੱਖ ਕੰਪਨੀਆਂ ਦੀਆਂ ਦਵਾਈਆਂ ਵੀ ਦਿੱਤੀਆਂ ਗਈਆਂ ਸਨ। ਇਸ ਲਈ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਮੌਤਾਂ ਸਿਰਫ਼ ਉਨ੍ਹਾਂ ਦੇ ਇੰਜੈਕਸ਼ਨ ਕਾਰਨ ਹੋਈਆਂ ਹਨ, ਇਹ ਕਿਸੇ ਗ਼ਲਤ ਮੈਡੀਕਲ ਕੰਬੀਨੇਸ਼ਨ ਜਾਂ ਡਰੱਗ ਰਿਐਕਸ਼ਨ ਦਾ ਨਤੀਜਾ ਵੀ ਹੋ ਸਕਦਾ ਹੈ। ਹਾਲਾਂਕਿ, ਉਨ੍ਹਾਂ ਕਿਹਾ ਕਿ ਜੇਕਰ ਫੈਕਟਰੀ ਪੱਧਰ 'ਤੇ ਕੋਈ ਖ਼ਾਮੀ ਪਾਈ ਗਈ, ਤਾਂ ਉਹ ਕਿਸੇ ਵੀ ਸਜ਼ਾ ਲਈ ਤਿਆਰ ਹਨ।


ਦੂਜੇ ਪਾਸੇ, ਰਾਜਸਥਾਨ ਸਿਹਤ ਵਿਭਾਗ ਅਤੇ ਡਰੱਗ ਕੰਟਰੋਲਰ ਅਥਾਰਟੀ ਨੇ ਇਸ ਘਟਨਾ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਹੈ। ਪ੍ਰਸ਼ਾਸਨ ਨੇ ਉਕਤ ਖੇਪ ਦੇ ਸਾਰੇ ਬੈਚ ਨੰਬਰਾਂ ਦੀ ਵਰਤੋਂ 'ਤੇ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ ਅਤੇ ਸੈਂਪਲਾਂ ਨੂੰ ਜਾਂਚ ਲਈ ਕੇਂਦਰੀ ਡਰੱਗ ਲੈਬਾਰਟਰੀ (CDL) ਭੇਜ ਦਿੱਤਾ ਹੈ। ਜਾਂਚ ਏਜੰਸੀਆਂ ਹੁਣ ਇਹ ਪਤਾ ਲਗਾਉਣ ਵਿੱਚ ਜੁਟੀਆਂ ਹਨ ਕਿ ਕੀ ਦਵਾਈ ਬਣਾਉਣ ਵੇਲੇ ਕੋਈ ਜ਼ਹਿਰੀਲਾ ਤੱਤ ਸ਼ਾਮਲ ਹੋਇਆ ਸੀ, ਜਾਂ ਫਿਰ ਹਸਪਤਾਲ ਵਿੱਚ ਕੋਲਡ ਚੇਨ (Cold Chain) ਮੇਨਟੇਨ ਨਾ ਰੱਖਣ ਕਾਰਨ ਦਵਾਈ ਖ਼ਰਾਬ ਹੋਈ ਸੀ। ਸੈਂਪਲ ਰਿਪੋਰਟ ਆਉਣ ਤੋਂ ਬਾਅਦ ਹੀ ਫਾਰਮਾ ਕੰਪਨੀ ਖ਼ਿਲਾਫ਼ ਐੱਫ.ਆਈ.ਆਰ. (FIR) ਦਰਜ ਕਰਨ ਬਾਰੇ ਫੈਸਲਾ ਲਿਆ ਜਾਵੇਗਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.