IMG-LOGO
ਹੋਮ ਪੰਜਾਬ: ਗੜੇਮਾਰੀ ਨਾਲ ਬਰਬਾਦ ਫਸਲਾਂ ਤੋਂ ਬਾਅਦ ਜ਼ਮੀਨ ਮਾਲਕ ਵੱਲੋਂ ਵੱਡਾ...

ਗੜੇਮਾਰੀ ਨਾਲ ਬਰਬਾਦ ਫਸਲਾਂ ਤੋਂ ਬਾਅਦ ਜ਼ਮੀਨ ਮਾਲਕ ਵੱਲੋਂ ਵੱਡਾ ਫੈਸਲਾ, ਕਿਸਾਨਾਂ ਨੂੰ ਠੇਕੇ ‘ਚ ਵੱਡੀ ਰਾਹਤ

Admin User - Apr 07, 2026 05:07 PM
IMG

ਹਾਲ ਹੀ ਵਿੱਚ ਪਈ ਭਿਆਨਕ ਗੜੇਮਾਰੀ ਕਾਰਨ ਪੰਜਾਬ ਦੇ ਕਈ ਪਿੰਡਾਂ ਵਿੱਚ ਕਣਕ ਦੀਆਂ ਤਿਆਰ ਫਸਲਾਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ, ਜਿਸ ਨਾਲ ਕਿਸਾਨਾਂ ਨੂੰ ਵੱਡਾ ਆਰਥਿਕ ਝਟਕਾ ਲੱਗਾ ਹੈ। ਇਸ ਸੰਕਟ ਭਰੇ ਸਮੇਂ ਵਿੱਚ ਕੋਠੇ ਸੰਧਾਵਾ ਦੇ ਰਹਿਣ ਵਾਲੇ ਸੀਨੀਅਰ ਅਕਾਲੀ ਆਗੂ ਗਿਰਦੌਰ ਸਿੰਘ ਸੰਧੂ ਨੇ ਮਨੁੱਖਤਾ ਦੀ ਮਿਸਾਲ ਪੇਸ਼ ਕਰਦਿਆਂ ਆਪਣੇ 30 ਏਕੜ ਦੇ ਖੇਤ ਦਾ ਠੇਕਾ ਅੱਧਾ ਮੁਆਫ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਦੀ ਜ਼ਮੀਨ ਪਹਿਲਾਂ 70 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਠੇਕੇ 'ਤੇ ਦਿੱਤੀ ਗਈ ਸੀ, ਪਰ ਗੜੇਮਾਰੀ ਨਾਲ ਹੋਏ ਨੁਕਸਾਨ ਨੂੰ ਵੇਖਦਿਆਂ ਉਨ੍ਹਾਂ ਨੇ ਠੇਕੇਦਾਰ ਕਿਸਾਨ ਉੱਤੇ ਆਰਥਿਕ ਬੋਝ ਘਟਾਉਣ ਲਈ ਇਹ ਵੱਡਾ ਕਦਮ ਚੁੱਕਿਆ।

ਸੰਧੂ ਨੇ ਕਿਹਾ ਕਿ ਇਸ ਮੁਸ਼ਕਲ ਘੜੀ ਵਿੱਚ ਕਿਸਾਨਾਂ ਦਾ ਸਾਥ ਦੇਣਾ ਹਰ ਜ਼ਮੀਨ ਮਾਲਕ ਦੀ ਜ਼ਿੰਮੇਵਾਰੀ ਹੈ, ਕਿਉਂਕਿ ਕੁਦਰਤੀ ਆਫ਼ਤਾਂ ਕਿਸਾਨ ਦੀ ਸਾਲਾਂ ਦੀ ਮਿਹਨਤ ਨੂੰ ਕੁਝ ਮਿੰਟਾਂ ਵਿੱਚ ਮਿਟਾ ਦਿੰਦੀਆਂ ਹਨ। ਉਨ੍ਹਾਂ ਨੇ ਹੋਰ ਜ਼ਮੀਨ ਮਾਲਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਅੱਗੇ ਆ ਕੇ ਠੇਕੇਦਾਰ ਕਿਸਾਨਾਂ ਨੂੰ ਰਾਹਤ ਦੇਣ, ਤਾਂ ਜੋ ਉਹ ਦੁਬਾਰਾ ਖੜ੍ਹੇ ਹੋ ਸਕਣ।

ਇਸ ਤੋਂ ਪਹਿਲਾਂ ਪਿੰਡ ਲੱਖੇਵਾਲੀ ਦੇ ਕਿਸਾਨ ਕੁਲਵੰਤ ਸਿੰਘ ਵੱਲੋਂ ਵੀ ਇਸੇ ਤਰ੍ਹਾਂ ਦੀ ਪਹਿਲ ਕੀਤੀ ਗਈ ਸੀ, ਜਿੱਥੇ ਉਨ੍ਹਾਂ ਨੇ 80 ਹਜ਼ਾਰ ਰੁਪਏ ਦੀ ਥਾਂ 40 ਹਜ਼ਾਰ ਰੁਪਏ ਪ੍ਰਤੀ ਏਕੜ ਹੀ ਲਏ। ਇਲਾਕੇ ਦੇ ਹੋਰ ਪਿੰਡਾਂ—ਕੋਝੇ ਸੰਧਵਾਂ, ਕੋਠੇ ਚੇਤ ਸਿੰਘ ਵਾਲੇ, ਕੋਠੇ ਲਾਲ ਵਾਲੇ ਅਤੇ ਅਬੂਲੂ—ਵਿੱਚ ਵੀ ਫਸਲਾਂ ਬੁਰੀ ਤਰ੍ਹਾਂ ਬਰਬਾਦ ਹੋ ਚੁੱਕੀਆਂ ਹਨ। ਹਾਲਾਤ ਇੰਨੇ ਗੰਭੀਰ ਹਨ ਕਿ ਕਈ ਕਿਸਾਨਾਂ ਕੋਲ ਪਸ਼ੂਆਂ ਲਈ ਚਾਰਾ ਵੀ ਨਹੀਂ ਬਚਿਆ। ਕਿਸਾਨਾਂ ਨੇ ਉਮੀਦ ਜਤਾਈ ਹੈ ਕਿ ਸਰਕਾਰ ਵੀ ਜਲਦੀ ਮੁਆਵਜ਼ਾ ਜਾਰੀ ਕਰਕੇ ਉਨ੍ਹਾਂ ਨੂੰ ਰਾਹਤ ਦੇਵੇਗੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.