IMG-LOGO
ਹੋਮ ਰਾਸ਼ਟਰੀ, ਖੇਡਾਂ, IPL 2026 ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੂੰ ਵੱਡਾ ਝਟਕਾ;...

IPL 2026 ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੂੰ ਵੱਡਾ ਝਟਕਾ; ਸ਼ੁਰੂਆਤੀ ਮੈਚਾਂ ਤੋਂ ਬਾਹਰ ਰਹਿਣਗੇ ਐਮ.ਐਸ. ਧੋਨੀ

Admin User - Mar 28, 2026 11:38 AM
IMG

ਇੰਡੀਅਨ ਪ੍ਰੀਮੀਅਰ ਲੀਗ (IPL) 2026 ਦੇ ਆਗਾਜ਼ ਤੋਂ ਠੀਕ ਪਹਿਲਾਂ ਚੇਨਈ ਸੁਪਰ ਕਿੰਗਜ਼ (CSK) ਦੇ ਪ੍ਰਸ਼ੰਸਕਾਂ ਲਈ ਇੱਕ ਨਿਰਾਸ਼ਾਜਨਕ ਖ਼ਬਰ ਸਾਹਮਣੇ ਆਈ ਹੈ। ਫਰੈਂਚਾਈਜ਼ੀ ਨੇ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਸਾਬਕਾ ਕਪਤਾਨ ਐਮ.ਐਸ. ਧੋਨੀ ਸੱਟ ਕਾਰਨ ਇਸ ਸੀਜ਼ਨ ਦੇ ਸ਼ੁਰੂਆਤੀ ਕੁਝ ਮੈਚਾਂ ਵਿੱਚ ਨਜ਼ਰ ਨਹੀਂ ਆਉਣਗੇ।


ਸੱਟ ਕਾਰਨ ਰਿਹੈਬਿਲੀਟੇਸ਼ਨ ਦੇ ਦੌਰ 'ਚ 'ਥਾਲਾ'

CSK ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ, ਧੋਨੀ ਇਸ ਸਮੇਂ ਪਿੰਜਣੀ ਦੀ ਮਾਸਪੇਸ਼ੀ (Calf Strain) ਵਿੱਚ ਖਿਚਾਅ ਦੀ ਸਮੱਸਿਆ ਨਾਲ ਜੂਝ ਰਹੇ ਹਨ। ਫਰੈਂਚਾਈਜ਼ੀ ਨੇ ਆਪਣੀ ਪੋਸਟ ਵਿੱਚ ਲਿਖਿਆ, "ਐਮ.ਐਸ. ਧੋਨੀ ਇਸ ਸਮੇਂ ਰਿਹੈਬਿਲੀਟੇਸ਼ਨ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਨ, ਜਿਸ ਕਾਰਨ ਉਨ੍ਹਾਂ ਦੇ IPL 2026 ਦੇ ਪਹਿਲੇ ਦੋ ਹਫ਼ਤਿਆਂ ਤੱਕ ਖੇਡਣ ਦੀ ਸੰਭਾਵਨਾ ਨਹੀਂ ਹੈ। ਜਲਦੀ ਠੀਕ ਹੋ ਜਾਓ, ਥਾਲਾ!"


ਚਾਰ ਤੋਂ ਪੰਜ ਮੈਚਾਂ 'ਤੇ ਪਵੇਗਾ ਅਸਰ

IPL 2026 ਦੇ ਸ਼ਡਿਊਲ ਮੁਤਾਬਕ, ਪਹਿਲੇ ਦੋ ਹਫ਼ਤਿਆਂ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਚਾਰ ਅਹਿਮ ਮੁਕਾਬਲੇ ਖੇਡਣੇ ਹਨ:


30 ਮਾਰਚ: ਰਾਜਸਥਾਨ ਰਾਇਲਜ਼ (ਗੁਵਾਹਾਟੀ)


3 ਅਪ੍ਰੈਲ: ਪੰਜਾਬ ਕਿੰਗਜ਼ (ਚੇਨਈ)


5 ਅਪ੍ਰੈਲ: ਰਾਇਲ ਚੈਲੇਂਜਰਜ਼ ਬੈਂਗਲੁਰੂ (ਬੈਂਗਲੁਰੂ)


11 ਅਪ੍ਰੈਲ: ਦਿੱਲੀ ਕੈਪੀਟਲਜ਼ (ਦਿੱਲੀ)


ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਧੋਨੀ ਘੱਟੋ-ਘੱਟ 4 ਤੋਂ 5 ਮੁਕਾਬਲਿਆਂ ਤੋਂ ਬਾਹਰ ਰਹਿ ਸਕਦੇ ਹਨ।


ਸੰਜੂ ਸੈਮਸਨ ਸੰਭਾਲ ਸਕਦੇ ਹਨ ਵਿਕਟਕੀਪਿੰਗ ਦੀ ਜ਼ਿੰਮੇਵਾਰੀ

ਧੋਨੀ ਪਿਛਲੇ ਕੁਝ ਸਾਲਾਂ ਤੋਂ ਗੋਡੇ ਦੀ ਸੱਟ ਤੋਂ ਵੀ ਪਰੇਸ਼ਾਨ ਰਹੇ ਹਨ, ਪਰ ਫਿਰ ਵੀ ਉਹ ਟੀਮ ਲਈ ਲਗਾਤਾਰ ਖੇਡਦੇ ਰਹੇ। ਹੁਣ ਉਨ੍ਹਾਂ ਦੀ ਗੈਰ-ਮੌਜੂਦਗੀ ਵਿੱਚ ਸੰਜੂ ਸੈਮਸਨ ਵਿਕਟਕੀਪਿੰਗ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆ ਸਕਦੇ ਹਨ। ਜ਼ਿਕਰਯੋਗ ਹੈ ਕਿ IPL 2025 ਵਿੱਚ ਚੇਨਈ ਦਾ ਪ੍ਰਦਰਸ਼ਨ ਕਾਫ਼ੀ ਨਿਰਾਸ਼ਾਜਨਕ ਰਿਹਾ ਸੀ ਅਤੇ ਟੀਮ ਅੰਕ ਸੂਚੀ ਵਿੱਚ ਸਭ ਤੋਂ ਹੇਠਲੇ ਪਾਏਦਾਨ 'ਤੇ ਰਹੀ ਸੀ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.