ਤਾਜਾ ਖਬਰਾਂ
IPL ਦੇ 19ਵੇਂ ਸੀਜ਼ਨ ਦਾ ਸ਼ਾਨਦਾਰ ਆਗਾਜ਼ ਅੱਜ ਤੋਂ ਹੋਣ ਜਾ ਰਿਹਾ ਹੈ। ਸੀਜ਼ਨ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਰਾਇਲ ਚੈਲੇਂਜਰਜ਼ ਬੇਂਗਲੁਰੂ (RCB) ਅਤੇ ਸਨਰਾਈਜ਼ਰਜ਼ ਹੈਦਰਾਬਾਦ (SRH) ਵਿਚਕਾਰ ਖੇਡਿਆ ਜਾਵੇਗਾ। ਇਹ ਮੁਕਾਬਲਾ ਬੇਂਗਲੁਰੂ ਦੇ ਹੋਮ ਗਰਾਊਂਡ ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਸ਼ਾਮ 7:30 ਵਜੇ ਸ਼ੁਰੂ ਹੋਵੇਗਾ, ਜਦਕਿ ਟਾਸ ਸ਼ਾਮ 7:00 ਵਜੇ ਹੋਵੇਗੀ।
ਜ਼ਿਕਰਯੋਗ ਹੈ ਕਿ ਬੇਂਗਲੁਰੂ ਨੇ ਪਿਛਲੇ ਸੀਜ਼ਨ ਵਿੱਚ ਪੰਜਾਬ ਕਿੰਗਜ਼ ਨੂੰ ਹਰਾ ਕੇ ਆਪਣਾ ਪਹਿਲਾ ਖ਼ਿਤਾਬ ਜਿੱਤਿਆ ਸੀ। ਦੂਜੇ ਪਾਸੇ, ਹੈਦਰਾਬਾਦ ਦੀ ਟੀਮ ਪਿਛਲੇ ਸਾਲ ਪਲੇਅ-ਆਫ ਲਈ ਕੁਆਲੀਫਾਈ ਨਹੀਂ ਕਰ ਸਕੀ ਸੀ ਅਤੇ ਛੇਵੇਂ ਨੰਬਰ 'ਤੇ ਰਹੀ ਸੀ।
ਆਹਮੋ-ਸਾਹਮਣੇ ਦੇ ਅੰਕੜੇ:
RCB ਅਤੇ SRH ਵਿਚਕਾਰ ਹੁਣ ਤੱਕ ਕੁੱਲ 25 ਮੁਕਾਬਲੇ ਖੇਡੇ ਗਏ ਹਨ। ਇਨ੍ਹਾਂ ਵਿੱਚੋਂ 13 ਮੈਚ ਹੈਦਰਾਬਾਦ ਨੇ ਜਿੱਤੇ ਹਨ, ਜਦਕਿ 11 ਮੁਕਾਬਲਿਆਂ ਵਿੱਚ ਬੇਂਗਲੁਰੂ ਨੂੰ ਜਿੱਤ ਮਿਲੀ ਹੈ। ਇੱਕ ਮੁਕਾਬਲਾ ਟਾਈ ਰਿਹਾ ਸੀ, ਜਿਸ ਨੂੰ SRH ਨੇ ਸੁਪਰ ਓਵਰ ਵਿੱਚ ਆਪਣੇ ਨਾਮ ਕੀਤਾ ਸੀ। ਐਮ. ਚਿੰਨਾਸਵਾਮੀ ਸਟੇਡੀਅਮ ਵਿੱਚ ਦੋਵਾਂ ਟੀਮਾਂ ਦਾ 8 ਵਾਰ ਸਾਹਮਣਾ ਹੋਇਆ ਹੈ, ਜਿਸ ਵਿੱਚ 5 ਵਾਰ RCB ਅਤੇ 3 ਵਾਰ SRH ਜੇਤੂ ਰਹੀ ਹੈ।
Get all latest content delivered to your email a few times a month.