ਤਾਜਾ ਖਬਰਾਂ
ਆਈਸੀਸੀ ਵੱਲੋਂ ਫਰਵਰੀ ਮਹੀਨੇ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ਼ ਦ ਮੰਥ ਅਵਾਰਡ ਦਾ ਐਲਾਨ ਕੀਤਾ ਗਿਆ, ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦੋਵਾਂ ਦੇ ਖਿਡਾਰੀਆਂ ਨੇ ਕਮਾਲ ਕਰ ਦਿੱਤਾ। ਪੁਰਸ਼ ਵਰਗ ਵਿੱਚ ਪਾਕਿਸਤਾਨ ਦੇ ਧਾਕੜ ਓਪਨਰ ਸਾਹਿਬਜ਼ਾਦਾ ਫਰਹਾਨ ਨੂੰ ਇਹ ਸਨਮਾਨ ਮਿਲਿਆ, ਜਿਨ੍ਹਾਂ ਨੇ ਟੀ-20 ਵਿਸ਼ਵ ਕੱਪ 2026 ਦੌਰਾਨ ਬੇਹਤਰੀਨ ਬੱਲੇਬਾਜ਼ੀ ਦਿਖਾਈ।
ਫਰਹਾਨ ਨੇ ਛੇ ਮੈਚਾਂ ਵਿੱਚ 383 ਦੌੜਾਂ ਬਣਾਈਆਂ, ਜਿਸ ਵਿੱਚ ਦੋ ਸ਼ਾਨਦਾਰ ਸੈਂਕੜੇ ਵੀ ਸ਼ਾਮਲ ਸਨ। ਉਨ੍ਹਾਂ ਦੀ ਬੱਲੇਬਾਜ਼ੀ ਦਾ ਅੰਦਾਜ਼ ਇੰਨਾ ਧਮਾਕੇਦਾਰ ਸੀ ਕਿ ਉਨ੍ਹਾਂ ਦਾ ਸਟ੍ਰਾਈਕ ਰੇਟ 160 ਤੋਂ ਵੀ ਉੱਪਰ ਰਿਹਾ।
ਦੂਜੇ ਪਾਸੇ, ਮਹਿਲਾ ਕ੍ਰਿਕਟ ਵਿੱਚ ਭਾਰਤ ਦੀ ਤੇਜ਼ ਗੇਂਦਬਾਜ਼ ਅਰੁੰਧਤੀ ਰੈੱਡੀ ਨੇ ਆਪਣੀ ਗੇਂਦਬਾਜ਼ੀ ਨਾਲ ਸਭ ਨੂੰ ਪ੍ਰਭਾਵਿਤ ਕੀਤਾ। ਆਸਟ੍ਰੇਲੀਆ ਖਿਲਾਫ ਟੀ-20 ਸੀਰੀਜ਼ ਵਿੱਚ ਉਸਨੇ ਤਿੰਨ ਮੈਚਾਂ ‘ਚ ਕੁੱਲ 8 ਵਿਕਟਾਂ ਹਾਸਲ ਕਰਕੇ ਟੀਮ ਲਈ ਮਹੱਤਵਪੂਰਨ ਯੋਗਦਾਨ ਦਿੱਤਾ।
ਇਸ ਨਾਲ ਹੀ, ਭਾਰਤੀ ਖਿਡਾਰੀਆਂ ਦਾ ਆਈਸੀਸੀ ਅਵਾਰਡਸ ‘ਤੇ ਦਬਦਬਾ ਜਾਰੀ ਹੈ। ਸ਼ੁਭਮਨ ਗਿੱਲ ਚਾਰ ਵਾਰ ਇਹ ਅਵਾਰਡ ਜਿੱਤ ਚੁੱਕੇ ਹਨ, ਜਦਕਿ ਜਸਪ੍ਰੀਤ ਬੁਮਰਾਹ ਅਤੇ ਸ਼੍ਰੇਅਸ ਅਈਅਰ ਨੇ ਦੋ-ਦੋ ਵਾਰ ਇਹ ਮਾਣ ਪ੍ਰਾਪਤ ਕੀਤਾ ਹੈ। ਪਾਕਿਸਤਾਨ ਵੱਲੋਂ ਬਾਬਰ ਆਜ਼ਮ ਵੀ ਤਿੰਨ ਵਾਰ ਇਹ ਖ਼ਿਤਾਬ ਜਿੱਤ ਚੁੱਕੇ ਹਨ।
Get all latest content delivered to your email a few times a month.