ਤਾਜਾ ਖਬਰਾਂ
Indian Premier League(IPL) 2026 ਦਾ 19ਵਾਂ ਸੀਜ਼ਨ 28 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਜਿਸ ਦਾ ਆਗਾਜ਼ Royal Challengers Bengaluru ਅਤੇ Sunrisers Hyderabad ਵਿਚਾਲੇ ਮੁਕਾਬਲੇ ਨਾਲ ਹੋਵੇਗਾ। ਇਸ ਵਾਰ ਦਾ ਸੀਜ਼ਨ ਕਈ ਤਰੀਕਿਆਂ ਨਾਲ ਖਾਸ ਰਹੇਗਾ ਕਿਉਂਕਿ ਇਹ ਆਈਪੀਐੱਲ ਦੇ ਇਤਿਹਾਸ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੋਵੇਗਾ, ਜਿਸ ਵਿੱਚ 10 ਟੀਮਾਂ 84 ਮੈਚ ਖੇਡਣਗੀਆਂ। ਪਹਿਲੇ ਫੇਜ਼ ਵਿੱਚ 28 ਮਾਰਚ ਤੋਂ 12 ਅਪ੍ਰੈਲ ਤੱਕ 20 ਮੈਚ 10 ਵੱਖ-ਵੱਖ ਸ਼ਹਿਰਾਂ ਵਿੱਚ ਹੋਣਗੇ, ਜਦਕਿ ਪੂਰਾ ਸੀਜ਼ਨ 31 ਮਈ ਤੱਕ ਚੱਲਣ ਦੀ ਸੰਭਾਵਨਾ ਹੈ।
ਪੰਜਾਬ ਦੇ ਫੈਨਜ਼ ਲਈ ਵੀ ਇਹ ਸੀਜ਼ਨ ਕਾਫੀ ਰੋਮਾਂਚਕ ਰਹੇਗਾ, ਕਿਉਂਕਿ Punjab Kings ਆਪਣੇ ਮੈਚ New Chandigarh Stadium ਵਿੱਚ ਖੇਡੇਗੀ। ਟੀਮ ਦਾ ਪਹਿਲਾ ਮੈਚ 31 ਮਾਰਚ ਨੂੰ Gujarat Titans ਦੇ ਖਿਲਾਫ ਹੋਵੇਗਾ, ਜਦਕਿ 11 ਅਪ੍ਰੈਲ ਨੂੰ Sunrisers Hyderabad ਨਾਲ ਮੁਕਾਬਲਾ ਹੋਵੇਗਾ। ਇਸ ਤੋਂ ਇਲਾਵਾ ਪੰਜਾਬ 3 ਅਪ੍ਰੈਲ ਨੂੰ Chennai Super Kings ਅਤੇ 6 ਅਪ੍ਰੈਲ ਨੂੰ Kolkata Knight Riders ਨਾਲ ਭਿੜੇਗੀ। ਕਪਤਾਨ Shreyas Iyer ਦੀ ਅਗਵਾਈ ਵਿੱਚ ਪੰਜਾਬ ਕਿੰਗਜ਼ ਇਸ ਵਾਰ ਆਪਣਾ ਪਹਿਲਾ ਖਿਤਾਬ ਜਿੱਤਣ ਦੇ ਇਰਾਦੇ ਨਾਲ ਉਤਰ ਰਹੀ ਹੈ।
ਨੀਲਾਮੀ ਵਿੱਚ ਇਸ ਵਾਰ ਖਿਡਾਰੀਆਂ ‘ਤੇ ਵੱਡੀ ਰਕਮ ਖਰਚ ਹੋਈ ਹੈ, ਜਿੱਥੇ Cameron Green 25.2 ਕਰੋੜ ਰੁਪਏ ਵਿੱਚ ਸਭ ਤੋਂ ਮਹਿੰਗੇ ਖਿਡਾਰੀ ਬਣੇ, ਜਿਨ੍ਹਾਂ ਨੂੰ Kolkata Knight Riders ਨੇ ਖਰੀਦਿਆ। ਇਸ ਤੋਂ ਇਲਾਵਾ Matheesha Pathirana, Liam Livingstone ਅਤੇ ਭਾਰਤੀ ਅਨਕੈਪਡ ਖਿਡਾਰੀ Prashant Veer ਅਤੇ Kartik Sharma ਨੇ ਵੀ ਵੱਡੀਆਂ ਬੋਲੀਆਂ ਹਾਸਲ ਕੀਤੀਆਂ। ਇਸ ਦੇ ਨਾਲ ਹੀ Virat Kohli, Rohit Sharma ਅਤੇ MS Dhoni ਵਰਗੇ ਸਿਤਾਰੇ ਇਸ ਸੀਜ਼ਨ ਵਿੱਚ ਵੀ ਆਪਣੇ ਪ੍ਰਦਰਸ਼ਨ ਨਾਲ ਦਰਸ਼ਕਾਂ ਨੂੰ ਰੋਮਾਂਚਿਤ ਕਰਨ ਲਈ ਤਿਆਰ ਹਨ।
Get all latest content delivered to your email a few times a month.