ਤਾਜਾ ਖਬਰਾਂ
ਮੱਧ ਪੂਰਬ ਵਿੱਚ ਛਿੜੀ ਖ਼ੂਨੀ ਜੰਗ ਅੱਜ 11ਵੇਂ ਦਿਨ ਵਿੱਚ ਦਾਖ਼ਲ ਹੋ ਗਈ ਹੈ। ਪਿਛਲੇ 10 ਦਿਨਾਂ ਦੌਰਾਨ ਈਰਾਨ ਅਤੇ ਇਜ਼ਰਾਈਲ ਸਮੇਤ ਲਗਭਗ 15 ਦੇਸ਼ ਭਿਆਨਕ ਤਬਾਹੀ ਦਾ ਸਾਹਮਣਾ ਕਰ ਚੁੱਕੇ ਹਨ। ਇਜ਼ਰਾਈਲ ਅਤੇ ਅਮਰੀਕਾ ਨੇ ਸਾਂਝੀ ਕਾਰਵਾਈ ਕਰਦਿਆਂ ਈਰਾਨ ਦੇ ਬੁਨਿਆਦੀ ਢਾਂਚੇ, ਤੇਲ ਡਿਪੂਆਂ ਅਤੇ ਰਿਫਾਇਨਰੀਆਂ 'ਤੇ ਭਾਰੀ ਬੰਬਾਰੀ ਕੀਤੀ ਹੈ, ਜਿਸ ਕਾਰਨ ਈਰਾਨ ਵਿੱਚ ਚਾਰੇ ਪਾਸੇ ਅੱਗ ਅਤੇ ਧੂੰਏਂ ਦਾ ਆਲਮ ਹੈ।
ਅਮਰੀਕਾ ਦੀ ਅਗਲੀ ਰਣਨੀਤੀ: ਪਰਮਾਣੂ ਟਿਕਾਣਿਆਂ 'ਤੇ ਕਬਜ਼ਾ
ਤਾਜ਼ਾ ਰਿਪੋਰਟਾਂ ਅਨੁਸਾਰ, ਅਮਰੀਕਾ ਹੁਣ ਈਰਾਨ ਦੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਤਿਆਰੀ ਕਰ ਰਿਹਾ ਹੈ। ਅਮਰੀਕੀ ਫੌਜਾਂ ਦਾ ਅਗਲਾ ਟੀਚਾ ਈਰਾਨ ਦੇ ਪਰਮਾਣੂ ਕੇਂਦਰਾਂ 'ਤੇ ਕਬਜ਼ਾ ਕਰਨਾ ਅਤੇ ਉੱਥੇ ਮੌਜੂਦ 'ਸੰਵਰਧਿਤ ਯੂਰੇਨੀਅਮ' (Enriched Uranium) ਨੂੰ ਜ਼ਬਤ ਕਰਨਾ ਹੈ। ਅਮਰੀਕਾ ਯੋਜਨਾਬੱਧ ਤਰੀਕੇ ਨਾਲ ਆਪਣੇ ਇੱਕ-ਇੱਕ ਟੀਚੇ ਨੂੰ ਪੂਰਾ ਕਰ ਰਿਹਾ ਹੈ।
10 ਦਿਨਾਂ ਦੀ ਜੰਗ: ਕਿਸਦਾ ਕਿੰਨਾ ਹੋਇਆ ਨੁਕਸਾਨ?
28 ਫਰਵਰੀ ਤੋਂ 8 ਮਾਰਚ ਤੱਕ ਚੱਲੀ 9 ਦਿਨਾਂ ਦੀ ਸਿੱਧੀ ਜੰਗ ਦੇ ਅੰਕੜੇ ਬੇਹੱਦ ਡਰਾਉਣੇ ਹਨ:
ਇਜ਼ਰਾਈਲ ਅਤੇ ਅਮਰੀਕਾ ਨੇ ਈਰਾਨ ਦੇ ਲਗਭਗ 6,668 ਰਿਹਾਇਸ਼ੀ ਇਲਾਕਿਆਂ ਨੂੰ ਨਿਸ਼ਾਨਾ ਬਣਾਇਆ। ਇਸ ਦੌਰਾਨ 5,535 ਘਰ ਪੂਰੀ ਤਰ੍ਹਾਂ ਤਬਾਹ ਹੋ ਗਏ, ਜਿਸ ਕਾਰਨ ਲੱਖਾਂ ਲੋਕ ਪਲਾਇਨ ਕਰਨ ਲਈ ਮਜਬੂਰ ਹਨ।
ਇਸ ਜੰਗ ਵਿੱਚ ਹੁਣ ਤੱਕ 1,700 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਈਰਾਨੀ ਹਮਲਿਆਂ ਵਿੱਚ ਇਜ਼ਰਾਈਲ ਦੇ ਵੀ 1,765 ਲੋਕ ਜ਼ਖ਼ਮੀ ਹੋਏ ਹਨ।
ਜੰਗ ਦੌਰਾਨ 65 ਸਕੂਲ ਅਤੇ 14 ਮੈਡੀਕਲ ਸੈਂਟਰ ਮਲਬੇ ਦੇ ਢੇਰ ਵਿੱਚ ਬਦਲ ਚੁੱਕੇ ਹਨ।
ਅਮਰੀਕਾ ਦੇ ਅਧੁਨਿਕ THAAD ਡਿਫੈਂਸ ਸਿਸਟਮ ਨੂੰ ਨੁਕਸਾਨ ਪਹੁੰਚਿਆ ਹੈ। ਇਸ ਤੋਂ ਇਲਾਵਾ ਈਰਾਨ ਦੇ ਤੇਲ ਭੰਡਾਰ ਅਤੇ ਕਈ ਅਰਬ ਦੇਸ਼ਾਂ ਦੇ ਬੁਨਿਆਦੀ ਢਾਂਚੇ ਨੂੰ ਵੀ ਭਾਰੀ ਸੱਟ ਵੱਜੀ ਹੈ।
Get all latest content delivered to your email a few times a month.