IMG-LOGO
ਹੋਮ ਅੰਤਰਰਾਸ਼ਟਰੀ: ਟਰੰਪ ਦੀ ਈਰਾਨ ਨੂੰ ਕੜਕਵੀਂ ਚੇਤਾਵਨੀ: ‘ਹੋਰਮੁਜ਼ ਜਲਡਮਰੂ’ ਰੋਕਿਆ ਤਾਂ...

ਟਰੰਪ ਦੀ ਈਰਾਨ ਨੂੰ ਕੜਕਵੀਂ ਚੇਤਾਵਨੀ: ‘ਹੋਰਮੁਜ਼ ਜਲਡਮਰੂ’ ਰੋਕਿਆ ਤਾਂ ਮਿਲੇਗਾ 20 ਗੁਣਾ ਜ਼ੋਰਦਾਰ ਜਵਾਬ

Admin User - Mar 10, 2026 11:16 AM
IMG

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਦੇ ਖਿਲਾਫ ਹੁਣ ਤੱਕ ਦਾ ਸਭ ਤੋਂ ਹਮਲਾਵਰ ਰੁਖ ਅਖਤਿਆਰ ਕਰ ਲਿਆ ਹੈ। 'ਹੋਰਮੁਜ਼ ਜਲਡਮਰੂ' ਨੂੰ ਲੈ ਕੇ ਚੱਲ ਰਹੀ ਖਿੱਚੋਤਾਣ ਦਰਮਿਆਨ ਟਰੰਪ ਨੇ ਈਰਾਨੀ ਲੀਡਰਸ਼ਿਪ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਤੇਲ ਦੀ ਸਪਲਾਈ ਵਿੱਚ ਕੋਈ ਵੀ ਰੁਕਾਵਟ ਪਾਉਣ ਦੀ ਗਲਤੀ ਕੀਤੀ, ਤਾਂ ਅਮਰੀਕਾ ਅਜਿਹਾ ਵਿਨਾਸ਼ਕਾਰੀ ਹਮਲਾ ਕਰੇਗਾ ਜਿਸ ਦੀ ਈਰਾਨ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ।


ਟਰੰਪ ਨੇ ਸੋਸ਼ਲ ਮੀਡੀਆ ਰਾਹੀਂ ਸਾਫ਼ ਕਰ ਦਿੱਤਾ ਹੈ ਕਿ ਅਮਰੀਕਾ ਹੁਣ ਸਿਰਫ਼ ਬਚਾਅ ਨਹੀਂ ਕਰੇਗਾ, ਸਗੋਂ ਈਰਾਨ ਵੱਲੋਂ ਕੀਤੀ ਕਿਸੇ ਵੀ ਕਾਰਵਾਈ ਦਾ ਜਵਾਬ 20 ਗੁਣਾ ਜ਼ਿਆਦਾ ਤਾਕਤ ਨਾਲ ਦਿੱਤਾ ਜਾਵੇਗਾ। ਉਨ੍ਹਾਂ ਸੰਕੇਤ ਦਿੱਤਾ ਕਿ ਅਮਰੀਕੀ ਫੌਜੀ ਰਣਨੀਤੀ ਵਿੱਚ ਹੁਣ ਈਰਾਨ ਦੇ ਉਹ ਨਾਜ਼ੁਕ ਟਿਕਾਣੇ ਨਿਸ਼ਾਨੇ 'ਤੇ ਹਨ ਜਿਨ੍ਹਾਂ ਨੂੰ ਮਿੰਟਾਂ ਵਿੱਚ ਤਬਾਹ ਕੀਤਾ ਜਾ ਸਕਦਾ ਹੈ। ਟਰੰਪ ਮੁਤਾਬਕ ਇਹ ਹਮਲਾ ਇੰਨਾ ਘਾਤਕ ਹੋਵੇਗਾ ਕਿ ਈਰਾਨ ਇੱਕ ਰਾਸ਼ਟਰ ਵਜੋਂ ਮੁੜ ਕਦੇ ਪੈਰਾਂ 'ਤੇ ਖੜ੍ਹਾ ਨਹੀਂ ਹੋ ਸਕੇਗਾ।


ਈਰਾਨ ਦੀ ਸੰਭਾਵਿਤ ਹਰਕਤ 'ਤੇ ਬੋਲਦਿਆਂ ਟਰੰਪ ਨੇ ਕਿਹਾ, "ਜੇਕਰ ਜੰਗ ਸ਼ੁਰੂ ਹੁੰਦੀ ਹੈ ਤਾਂ ਚਾਰੇ ਪਾਸੇ ਮੌਤ, ਅੱਗ ਅਤੇ ਹਫੜਾ-ਦਫੜੀ ਦਾ ਮੰਜ਼ਰ ਹੋਵੇਗਾ।" ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਨਿੱਜੀ ਤੌਰ 'ਤੇ ਅਜਿਹੀ ਸਥਿਤੀ ਨਹੀਂ ਚਾਹੁੰਦੇ ਅਤੇ ਇਸ ਦੇ ਟਲਣ ਲਈ ਪ੍ਰਾਰਥਨਾ ਕਰਦੇ ਹਨ, ਪਰ ਜੇਕਰ ਈਰਾਨ ਨੇ ਸਪਲਾਈ ਲਾਈਨ ਨੂੰ ਹੱਥ ਪਾਇਆ ਤਾਂ ਕੋਈ ਰਹਿਮ ਨਹੀਂ ਕੀਤਾ ਜਾਵੇਗਾ।


ਟਰੰਪ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਅਮਰੀਕਾ ਵੱਲੋਂ ਹੋਰਮੁਜ਼ ਜਲਮਾਰਗ ਨੂੰ ਸੁਰੱਖਿਅਤ ਰੱਖਣਾ ਸਿਰਫ਼ ਉਸ ਦੇ ਆਪਣੇ ਹਿੱਤ ਵਿੱਚ ਨਹੀਂ, ਸਗੋਂ ਚੀਨ ਅਤੇ ਇਸ ਮਾਰਗ ਦੀ ਵਰਤੋਂ ਕਰਨ ਵਾਲੇ ਹਰ ਦੇਸ਼ ਲਈ ਇੱਕ ਵੱਡਾ 'ਤੋਹਫ਼ਾ' ਹੈ। ਉਨ੍ਹਾਂ ਉਮੀਦ ਜਤਾਈ ਕਿ ਵਿਸ਼ਵ ਭਰ ਦੇ ਦੇਸ਼ ਅਮਰੀਕਾ ਦੇ ਇਸ ਸਖ਼ਤ ਕਦਮ ਦਾ ਸਮਰਥਨ ਕਰਨਗੇ ਕਿਉਂਕਿ ਇਹ ਵਿਸ਼ਵ ਅਰਥਚਾਰੇ ਨੂੰ ਡੁੱਬਣ ਤੋਂ ਬਚਾਉਣ ਲਈ ਜ਼ਰੂਰੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.