ਤਾਜਾ ਖਬਰਾਂ
ਖੇਤਰੀ ਜੰਗ ਅਤੇ ਅੰਤਰਰਾਸ਼ਟਰੀ ਦਬਾਅ ਦੇ ਵਿਚਕਾਰ ਈਰਾਨ ਨੇ ਆਪਣੇ ਨਵੇਂ ਸਰਵਉੱਚ ਨੇਤਾ (ਸੁਪਰੀਮ ਲੀਡਰ) ਦੇ ਨਾਂ 'ਤੇ ਮੋਹਰ ਲਗਾ ਦਿੱਤੀ ਹੈ। ਮਰਹੂਮ ਨੇਤਾ ਆਇਤੁੱਲਾ ਅਲੀ ਖਾਮੇਨੇਈ ਦੇ ਪੁੱਤਰ ਮੁਜਤਬਾ ਖਾਮੇਨੇਈ ਨੂੰ ਦੇਸ਼ ਦੀ ਵਾਂਗਡੋਰ ਸੌਂਪੀ ਗਈ ਹੈ। ਸੋਮਵਾਰ ਸਵੇਰੇ ਈਰਾਨੀ ਸਰਕਾਰ ਵੱਲੋਂ ਕੀਤੇ ਗਏ ਇਸ ਅਧਿਕਾਰਤ ਐਲਾਨ ਨੇ ਵਿਸ਼ਵ ਭਰ ਦੀਆਂ ਨਜ਼ਰਾਂ ਈਰਾਨ ਵੱਲ ਮੋੜ ਦਿੱਤੀਆਂ ਹਨ।
ਪਿਤਾ ਦੀ ਮੌਤ ਤੋਂ ਬਾਅਦ ਸੰਭਾਲੀ ਕਮਾਨ
ਜ਼ਿਕਰਯੋਗ ਹੈ ਕਿ ਬੀਤੀ 28 ਫਰਵਰੀ ਨੂੰ ਇੱਕ ਇਜ਼ਰਾਈਲੀ ਹਮਲੇ ਦੌਰਾਨ ਆਇਤੁੱਲਾ ਅਲੀ ਖਾਮੇਨੇਈ ਦੀ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਈਰਾਨ ਵਿੱਚ ਸਿਆਸੀ ਅਨਿਸ਼ਚਿਤਤਾ ਦਾ ਮਾਹੌਲ ਬਣਿਆ ਹੋਇਆ ਸੀ। ਮੁਜਤਬਾ ਖਾਮੇਨੇਈ, ਜੋ ਲੰਬੇ ਸਮੇਂ ਤੋਂ ਪਰਦੇ ਦੇ ਪਿੱਛੇ ਰਹਿ ਕੇ ਰਣਨੀਤੀਆਂ ਤਿਆਰ ਕਰਦੇ ਰਹੇ ਹਨ, ਹੁਣ ਖੁੱਲ੍ਹ ਕੇ ਸਾਹਮਣੇ ਆਏ ਹਨ। ਦਿਲਚਸਪ ਗੱਲ ਇਹ ਹੈ ਕਿ ਉਨ੍ਹਾਂ ਕੋਲ ਇਸ ਤੋਂ ਪਹਿਲਾਂ ਕੋਈ ਰਸਮੀ ਸਰਕਾਰੀ ਅਹੁਦਾ ਨਹੀਂ ਰਿਹਾ।
ਅੰਤਰਰਾਸ਼ਟਰੀ ਪ੍ਰਤੀਕਿਰਿਆ: ਟਰੰਪ ਅਤੇ ਇਜ਼ਰਾਈਲ ਦੀਆਂ ਚੇਤਾਵਨੀਆਂ
ਨਵੇਂ ਲੀਡਰ ਦੀ ਚੋਣ ਅਜਿਹੇ ਸਮੇਂ ਹੋਈ ਹੈ ਜਦੋਂ ਪੱਛਮੀ ਦੇਸ਼ਾਂ ਨਾਲ ਈਰਾਨ ਦੇ ਸਬੰਧ ਬੇਹੱਦ ਨਾਜ਼ੁਕ ਮੋੜ 'ਤੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਪ੍ਰਕਿਰਿਆ 'ਤੇ ਸਖ਼ਤ ਟਿੱਪਣੀ ਕਰਦਿਆਂ ਅਮਰੀਕੀ ਦਖਲ ਦੀ ਗੱਲ ਕਹੀ ਸੀ। ਦੂਜੇ ਪਾਸੇ, ਇਜ਼ਰਾਈਲ ਨੇ ਪਹਿਲਾਂ ਹੀ ਧਮਕੀ ਦਿੱਤੀ ਹੋਈ ਹੈ ਕਿ ਉਹ ਖਾਮੇਨੇਈ ਦੇ ਕਿਸੇ ਵੀ ਉਤਰਾਧਿਕਾਰੀ ਨੂੰ ਨਿਸ਼ਾਨਾ ਬਣਾਉਣ ਤੋਂ ਗੁਰੇਜ਼ ਨਹੀਂ ਕਰਨਗੇ।
ਧਾਰਮਿਕ ਮਰਿਆਦਾ ਅਤੇ ਇਤਿਹਾਸਕ ਪਿਛੋਕੜ
ਈਰਾਨੀ ਸੰਵਿਧਾਨ ਮੁਤਾਬਕ ਸੁਪਰੀਮ ਲੀਡਰ ਦੀ ਕੁਰਸੀ ਲਈ 'ਆਇਤੁੱਲਾ' ਦੀ ਧਾਰਮਿਕ ਪਦਵੀ ਹੋਣੀ ਲਾਜ਼ਮੀ ਹੈ, ਜਿਸ ਕਾਰਨ ਇਹ ਅਹੁਦਾ ਹਮੇਸ਼ਾ ਇੱਕ ਧਾਰਮਿਕ ਗੁਰੂ ਕੋਲ ਹੀ ਰਹਿੰਦਾ ਹੈ।
1979 ਦੀ ਇਸਲਾਮਿਕ ਕ੍ਰਾਂਤੀ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਲੀ ਖਾਮੇਨੇਈ 1989 ਤੋਂ ਦੇਸ਼ ਦੇ ਸਰਵਉੱਚ ਨੇਤਾ ਸਨ।
ਉਹ 1981 ਤੋਂ 1989 ਤੱਕ ਦੇਸ਼ ਦੇ ਰਾਸ਼ਟਰਪਤੀ ਵੀ ਰਹੇ ਸਨ। ਹੁਣ ਉਨ੍ਹਾਂ ਦੇ ਪੁੱਤਰ ਮੁਜ
Get all latest content delivered to your email a few times a month.