IMG-LOGO
ਹੋਮ ਪੰਜਾਬ: ਮੂਲੇਪੁਰ ‘ਚ ਦਰਿੰਦਗੀ ਦੀ ਹੱਦ ਪਾਰ: ਦੋ ਨਾਬਾਲਗ ਭੈਣਾਂ ਨਾਲ...

ਮੂਲੇਪੁਰ ‘ਚ ਦਰਿੰਦਗੀ ਦੀ ਹੱਦ ਪਾਰ: ਦੋ ਨਾਬਾਲਗ ਭੈਣਾਂ ਨਾਲ ਜ਼ਬਰ-ਜਨਾਹ, ਅਸ਼ਲੀਲ ਵੀਡੀਓ ਬਣਾ ਕੇ ਧਮਕੀਆਂ

Admin User - Feb 09, 2026 08:25 PM
IMG

ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਮੂਲੇਪੁਰ ਇਲਾਕੇ ਤੋਂ ਇੱਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਵੱਲੋਂ ਦੋ ਨਾਬਾਲਗ ਭੈਣਾਂ ਨਾਲ ਜ਼ਬਰ-ਜਨਾਹ ਕਰਨ ਦੇ ਗੰਭੀਰ ਦੋਸ਼ ਲਗੇ ਹਨ। ਦੋਸ਼ ਹੈ ਕਿ ਮੁਲਜ਼ਮ ਨੇ ਨਾ ਸਿਰਫ਼ ਦੋਵਾਂ ਭੈਣਾਂ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ, ਸਗੋਂ ਉਨ੍ਹਾਂ ਦੀ ਅਸ਼ਲੀਲ ਵੀਡੀਓ ਵੀ ਤਿਆਰ ਕਰ ਲਈ ਅਤੇ ਉਸਨੂੰ ਵਾਇਰਲ ਕਰਨ ਦੀ ਧਮਕੀ ਦੇ ਕੇ ਚੁੱਪ ਰਹਿਣ ਲਈ ਮਜਬੂਰ ਕਰਦਾ ਰਿਹਾ।

ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤ ਕੁੜੀ ਨੇ ਦੱਸਿਆ ਕਿ ਇੱਕ ਦਿਨ ਜਦੋਂ ਉਹ ਘਰ ਵਿੱਚ ਇਕੱਲੀ ਸੀ, ਤਾਂ ਗਗਨਦੀਪ ਸਿੰਘ ਨਾਮਕ ਵਿਅਕਤੀ ਨੇ ਉਸ ਨਾਲ ਜ਼ਬਰ-ਜਨਾਹ ਕੀਤਾ। ਇਸ ਤੋਂ ਬਾਅਦ, ਲਗਭਗ ਇੱਕ ਮਹੀਨਾ ਪਹਿਲਾਂ, ਉਸਦੀ ਤਾਏ ਦੀ ਨਾਬਾਲਗ ਧੀ ਨਾਲ ਵੀ ਮੁਲਜ਼ਮ ਵੱਲੋਂ ਡਰਾ-ਧਮਕਾ ਕੇ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ ਗਏ।

ਪੀੜਤਾਂ ਦੇ ਬਿਆਨਾਂ ਅਨੁਸਾਰ, ਮੁਲਜ਼ਮ ਨੇ ਦੋਵਾਂ ਭੈਣਾਂ ਦੀ ਅਸ਼ਲੀਲ ਵੀਡੀਓ ਆਪਣੇ ਮੋਬਾਇਲ ਫੋਨ ਵਿੱਚ ਬਣਾ ਲਈ ਸੀ ਅਤੇ ਵੀਡੀਓ ਦਿਖਾ ਕੇ ਇਹ ਕਹਿੰਦਾ ਸੀ ਕਿ ਜੇਕਰ ਇਸ ਘਟਨਾ ਬਾਰੇ ਮਾਪਿਆਂ ਜਾਂ ਕਿਸੇ ਹੋਰ ਨੂੰ ਦੱਸਿਆ ਗਿਆ ਤਾਂ ਉਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਜਾਵੇਗੀ।

ਥਾਣਾ ਮੂਲੇਪੁਰ ਦੇ ਮੁਖੀ ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੀੜਤਾਂ ਦੇ ਬਿਆਨਾਂ ਦੇ ਆਧਾਰ ‘ਤੇ ਮੁਲਜ਼ਮ ਗਗਨਦੀਪ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਕੇਸ ਦੀ ਜਾਂਚ ਮਹਿਲਾ ਥਾਣੇਦਾਰ ਅਮਨਦੀਪ ਕੌਰ ਵੱਲੋਂ ਕੀਤੀ ਜਾ ਰਹੀ ਹੈ ਅਤੇ ਪੁਲਿਸ ਮਾਮਲੇ ਦੀ ਹਰ ਪੱਖੋਂ ਗੰਭੀਰਤਾ ਨਾਲ ਤਫ਼ਤੀਸ਼ ਕਰ ਰਹੀ ਹੈ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.