ਤਾਜਾ ਖਬਰਾਂ
ਪੋਂਗਲ ਦੇ ਤਿਉਹਾਰ ਮੌਕੇ ਅੱਜ ਪ੍ਰਧਾਨ ਮੰਤਰੀ ਮੋਦੀ ਕੇਂਦਰੀ ਰਾਜ ਮੰਤਰੀ ਐਲ. ਮੁਰੂਗਨ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਪਹੁੰਚੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਲ. ਮੁਰੂਗਨ ਦੇ ਨਿਵਾਸ 'ਤੇ ਪੋਂਗਲ ਦੇ ਜਸ਼ਨਾਂ ਵਿੱਚ ਹਿੱਸਾ ਲਿਆ। ਉਹ ਪੋਂਗਲ ਤਿਉਹਾਰ ਦੀਆਂ ਰੀਤਾਂ ਅਨੁਸਾਰ ਪੂਜਾ ਕਰਦੇ ਨਜ਼ਰ ਆਏ। ਪੀਐਮ ਮੋਦੀ ਨੇ ਨਾਗਰਿਕਾਂ ਨੂੰ ਮਕਰ ਸੰਕ੍ਰਾਂਤੀ ਅਤੇ ਪੋਂਗਲ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਿਖ ਕੇ ਲੋਕਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਲਿਖਿਆ, ‘ਸੰਕ੍ਰਾਂਤੀ ਦਾ ਇਹ ਪਵਿੱਤਰ ਤਿਉਹਾਰ ਦੇਸ਼ ਭਰ ਵਿੱਚ ਸਥਾਨਕ ਰੀਤੀ-ਰਿਵਾਜਾਂ ਅਨੁਸਾਰ ਮਨਾਇਆ ਜਾਂਦਾ ਹੈ। ਮੈਂ ਭਗਵਾਨ ਸੂਰਜ ਅੱਗੇ ਸਾਰਿਆਂ ਦੀ ਸੁੱਖ, ਖੁਸ਼ਹਾਲੀ ਅਤੇ ਚੰਗੀ ਸਿਹਤ ਲਈ ਅਰਦਾਸ ਕਰਦਾ ਹਾਂ। ਉੱਤਰਾਇਣ ਵਿੱਚ ਸੂਰਜ ਦੇਵਤਾ ਦੀ ਕਿਰਪਾ ਨਾਲ ਸਾਰੇ ਪਾਪ ਨਾਸ ਹੁੰਦੇ ਹਨ।’
ਗਊ ਸੇਵਾ ਕਰਦੇ ਦਿਖੇ ਪੀਐਮ ਮੋਦੀ ਪੀਐਮ ਮੋਦੀ ਪੋਂਗਲ ਦੇ ਮੌਕੇ 'ਤੇ ਕੇਂਦਰੀ ਰਾਜ ਮੰਤਰੀ ਐਲ. ਮੁਰੂਗਨ ਦੀ ਰਿਹਾਇਸ਼ 'ਤੇ ਪੋਂਗਲ ਦੇ ਜਸ਼ਨਾਂ ਵਿੱਚ ਸ਼ਾਮਲ ਹੋਏ। ਇਸ ਦੇ ਨਾਲ ਹੀ ਉਹ ਗਊ ਸੇਵਾ ਕਰਦੇ ਹੋਏ ਵੀ ਨਜ਼ਰ ਆਏ। ਉਨ੍ਹਾਂ ਨੇ ਪੋਂਗਲ ਦੀਆਂ ਰਸਮਾਂ ਨਿਭਾਈਆਂ ਅਤੇ ਇਸ ਤੋਂ ਬਾਅਦ ਗਾਂ ਨੂੰ ਸ਼ਾਲ ਉਢਾਈ ਅਤੇ ਆਪਣੇ ਹੱਥਾਂ ਨਾਲ ਚਾਰਾ ਖੁਆਉਂਦੇ ਹੋਏ ਨਜ਼ਰ ਆਏ। ਤੁਸੀਂ ਵੀਡੀਓ ਵਿੱਚ ਪੀਐਮ ਮੋਦੀ ਨੂੰ ਪੋਂਗਲ ਦਾ ਤਿਉਹਾਰ ਮਨਾਉਂਦੇ ਅਤੇ ਗਊ ਸੇਵਾ ਕਰਦੇ ਦੇਖ ਸਕਦੇ ਹੋ।
ਪੀਐਮ ਮੋਦੀ ਨੇ ਪੋਂਗਲ ਦੇ ਮੌਕੇ 'ਤੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ, ‘ਅੱਜ ਪੋਂਗਲ ਇੱਕ ਵਿਸ਼ਵਵਿਆਪੀ ਤਿਉਹਾਰ ਬਣ ਗਿਆ ਹੈ। ਤਮਿਲ ਸੱਭਿਆਚਾਰ ਨੂੰ ਪਿਆਰ ਕਰਨ ਵਾਲੇ ਲੋਕ ਪੂਰੀ ਦੁਨੀਆ ਵਿੱਚ ਪੋਂਗਲ ਨੂੰ ਉਤਸ਼ਾਹ ਨਾਲ ਮਨਾਉਂਦੇ ਹਨ। ਉਨ੍ਹਾਂ ਵਿੱਚੋਂ ਇੱਕ ਮੈਂ ਵੀ ਹਾਂ। ਪੋਂਗਲ ਦੇ ਵਿਸ਼ੇਸ਼ ਤਿਉਹਾਰ ਨੂੰ ਤੁਹਾਡੇ ਸਾਰਿਆਂ ਨਾਲ ਮਨਾਉਣਾ ਮੇਰੇ ਲਈ ਖੁਸ਼ਕਿਸਮਤੀ ਦੀ ਗੱਲ ਹੈ। ਸਾਡੇ ਤਮਿਲ ਜੀਵਨ ਵਿੱਚ ਪੋਂਗਲ ਇੱਕ ਸੁਖਦ ਅਹਿਸਾਸ ਵਾਂਗ ਹੈ। ਇਸ ਤਿਉਹਾਰ ਵਿੱਚ ਅੰਨਦਾਤਾ ਦੀ ਮਿਹਨਤ, ਧਰਤੀ ਅਤੇ ਸੂਰਜ ਪ੍ਰਤੀ ਸ਼ੁਕਰਾਨਾ ਪ੍ਰਗਟ ਕਰਨ ਦੀ ਭਾਵਨਾ ਹੈ। ਪੋਂਗਲ ਦਾ ਤਿਉਹਾਰ ਸਾਨੂੰ ਕੁਦਰਤ, ਪਰਿਵਾਰ ਅਤੇ ਸਮਾਜ ਵਿੱਚ ਸੰਤੁਲਨ ਬਣਾਉਣ ਦਾ ਰਾਹ ਦਿਖਾਉਂਦਾ ਹੈ।’
Get all latest content delivered to your email a few times a month.