ਤਾਜਾ ਖਬਰਾਂ
UMB Mrs. India 2025 ਦੀ ਵਿਨਰ ਸੇਹਰ ਓਮ ਪ੍ਰਕਾਸ਼, ਫਸਟ ਰਨਰਅਪ ਗੀਤਾਂਜਲੀ ਓਮ ਪ੍ਰਕਾਸ਼ ਅਤੇ ਡਾਇਰੈਕਟਰਜ਼ ਚੋਇਸ ਅਵਾਰਡ ਦੀ ਜੇਤੂ ਮੋਨਿਕਾ ਉੱਪਲ ਅਵਾਰਡ ਹਾਸਲ ਕਰਨ ਤੋਂ ਬਾਅਦ ਅੰਮ੍ਰਿਤਸਰ ਪਹੁੰਚੇ, ਜਿੱਥੇ ਉਨ੍ਹਾਂ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਮੀਡੀਆ ਨਾਲ ਮੁਕਾਬਲੇ ਦੌਰਾਨ ਮਿਲੇ ਅਨੁਭਵਾਂ, ਸਿੱਖਿਆ ਅਤੇ ਆਪਣੇ ਜੀਵਨ ਦੀ ਯਾਤਰਾ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ।
ਪ੍ਰੈਸ ਕਾਨਫਰੰਸ ਦੌਰਾਨ UMB Mrs. India 2025 ਦੀ ਵਿਨਰ ਸੇਹਰ ਓਮ ਪ੍ਰਕਾਸ਼ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਵੱਖ-ਵੱਖ ਪੜਾਅਾਂ ’ਚ ਕਠਿਨ ਚੁਣੌਤੀਆਂ, ਰੈਂਪ ਵਾਕ, ਟੈਲੈਂਟ ਰਾਊਂਡ ਅਤੇ ਪ੍ਰਸ਼ਨ-ਉੱਤਰ ਸੈਸ਼ਨ ਸ਼ਾਮਲ ਸਨ, ਜਿਨ੍ਹਾਂ ਨੇ ਉਨ੍ਹਾਂ ਦੀ ਸ਼ਖਸੀਅਤ ਨੂੰ ਨਿਖਾਰਿਆ। ਉਨ੍ਹਾਂ ਨੇ ਖਾਸ ਤੌਰ ’ਤੇ ਦੱਸਿਆ ਕਿ ਉਨ੍ਹਾਂ ਦੀ ਮਾਤਾ ਜੀ ਅਤੇ ਸੱਸ ਜੀ ਦਾ ਇਸ ਯਾਤਰਾ ਦਾ ਹਿੱਸਾ ਬਣਨਾ ਉਨ੍ਹਾਂ ਲਈ ਸਭ ਤੋਂ ਵੱਡਾ ਮਾਣ ਹੈ। ਸੇਹਰ ਨੇ ਕਿਹਾ ਕਿ UMB ਪਲੇਟਫਾਰਮ ਨੇ ਉਨ੍ਹਾਂ ਨੂੰ ਨਾ ਸਿਰਫ਼ ਪਛਾਣ ਦਿੱਤੀ, ਸਗੋਂ ਆਪਣੇ ਆਪ ’ਤੇ ਵਿਸ਼ਵਾਸ ਵੀ ਬਖ਼ਸ਼ਿਆ।
ਫਸਟ ਰਨਰਅਪ ਗੀਤਾਂਜਲੀ ਓਮ ਪ੍ਰਕਾਸ਼ ਨੇ ਕਿਹਾ ਕਿ ਇਸ ਮੁਕਾਬਲੇ ਵਿੱਚ ਉਨ੍ਹਾਂ ਦੀ ਨੂੰਹ ਅਤੇ ਉਸਦੀ ਮਾਂ ਦੀ ਭਾਗੀਦਾਰੀ ਨੂੰ UMB ਟੀਮ ਵੱਲੋਂ ਬਹੁਤ ਸਲਾਹਿਆ ਗਿਆ। ਉਨ੍ਹਾਂ ਦੱਸਿਆ ਕਿ ਸਮਾਜ ਵਿੱਚ ਅਕਸਰ ਉਮਰ ਵਧਣ ਨਾਲ ਔਰਤਾਂ ਆਪਣੇ ਆਪ ਨੂੰ ਘੱਟ ਆਕਰਸ਼ਕ ਮਹਿਸੂਸ ਕਰਨ ਲੱਗਦੀਆਂ ਹਨ, ਪਰ UMB ਦੀ ਟ੍ਰੇਨਿੰਗ ਅਤੇ ਮਾਰਗਦਰਸ਼ਨ ਨੇ ਉਨ੍ਹਾਂ ਦੇ ਅੰਦਰ ਨਵਾਂ ਜੋਸ਼ ਤੇ ਆਤਮ-ਵਿਸ਼ਵਾਸ ਭਰ ਦਿੱਤਾ ਹੈ।
ਉੱਥੇ ਹੀ ਡਾਇਰੈਕਟਰਜ਼ ਚੋਇਸ Mrs. India 2025 ਮੋਨਿਕਾ ਉੱਪਲ ਨੇ ਕਿਹਾ ਕਿ ਇਸ ਸਫਲਤਾ ਦੇ ਪਿੱਛੇ ਲਗਾਤਾਰ ਮਿਹਨਤ, ਅਨੁਸ਼ਾਸਨ ਅਤੇ ਪਰਿਵਾਰ ਦਾ ਸਹਿਯੋਗ ਹੈ। ਉਨ੍ਹਾਂ ਨੇ ਕਿਹਾ ਕਿ ਜ਼ਿੰਦਗੀ ਵਿੱਚ ਸਫਲਤਾ ਉਹਨਾਂ ਨੂੰ ਹੀ ਮਿਲਦੀ ਹੈ ਜੋ ਡਟ ਕੇ ਮਿਹਨਤ ਕਰਦੇ ਹਨ। ਨਾਲ ਹੀ ਉਨ੍ਹਾਂ ਨੇ ਧੀਆਂ ਅਤੇ ਸੱਸ-ਨੂੰਹ ਦੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਆਪਸੀ ਸਮਝ ਅਤੇ ਪਿਆਰ ਨਾਲ ਪਰਿਵਾਰ ਇੱਕ ਮਜ਼ਬੂਤ ਇਕਾਈ ਬਣ ਸਕਦਾ ਹੈ।
ਇਸ ਪ੍ਰੈਸ ਕਾਨਫਰੰਸ ਰਾਹੀਂ ਤਿੰਨਾਂ ਜੇਤੂਆਂ ਨੇ ਔਰਤਾਂ ਨੂੰ ਆਪਣੇ ਸੁਪਨਿਆਂ ਨੂੰ ਪੂਰਾ ਕਰਨ, ਆਤਮ-ਵਿਸ਼ਵਾਸ ਨਾਲ ਅੱਗੇ ਵਧਣ ਅਤੇ ਪਰਿਵਾਰਕ ਮੁੱਲਾਂ ਨੂੰ ਸੰਜੋ ਕੇ ਰੱਖਣ ਦਾ ਪ੍ਰੇਰਕ ਸੰਦੇਸ਼ ਦਿੱਤਾ।
Get all latest content delivered to your email a few times a month.