ਤਾਜਾ ਖਬਰਾਂ
ਅਮਰੀਕਾ ਵਿੱਚ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਖ਼ਿਲਾਫ਼ ਚਲ ਰਹੀ ਕਾਰਵਾਈ ਦੌਰਾਨ ਯੂਐਸ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (CBP) ਨੇ ਵੱਡੀ ਕਾਰਵਾਈ ਕੀਤੀ ਹੈ। ਕੈਲੀਫੋਰਨੀਆ ਦੇ ਐਲ ਸੈਂਟਰੋ ਸੈਕਟਰ ਵਿੱਚ ਸਰਹੱਦੀ ਗਸ਼ਤ ਅਧਿਕਾਰੀਆਂ ਵੱਲੋਂ ਵਾਹਨਾਂ ਦੀ ਜਾਂਚ ਅਤੇ ਅੰਤਰ-ਏਜੰਸੀ ਆਪਰੇਸ਼ਨਾਂ ਦੌਰਾਨ 30 ਭਾਰਤੀ ਨਾਗਰਿਕਾਂ ਸਮੇਤ ਕੁੱਲ 42 ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸੀਬੀਪੀ ਅਨੁਸਾਰ ਇਹ ਕਾਰਵਾਈ 23 ਨਵੰਬਰ ਤੋਂ 12 ਦਸੰਬਰ ਦੇ ਦਰਮਿਆਨ ਕੀਤੀ ਗਈ, ਜਿਸ ਦੌਰਾਨ ਇਹ ਸਾਹਮਣੇ ਆਇਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਅੰਤਰਰਾਜੀ ਰੂਟਾਂ ’ਤੇ ਵਪਾਰਕ ਡਰਾਈਵਿੰਗ ਲਾਇਸੈਂਸਾਂ ਦੀ ਵਰਤੋਂ ਕਰਦੇ ਹੋਏ ਸੈਮੀ-ਟਰੱਕ ਚਲਾ ਰਹੇ ਸਨ। ਗ੍ਰਿਫ਼ਤਾਰ ਹੋਏ ਲੋਕਾਂ ਵਿੱਚ 30 ਭਾਰਤ, 2 ਐਲ ਸੈਲਵਾਡੋਰ ਤੋਂ ਹਨ, ਜਦਕਿ ਹੋਰ ਪ੍ਰਵਾਸੀ ਚੀਨ, ਏਰੀਟਰੀਆ, ਹੈਤੀ, ਹੋਂਡੁਰਾਸ, ਮੈਕਸੀਕੋ, ਰੂਸ, ਸੋਮਾਲੀਆ, ਤੁਰਕੀ ਅਤੇ ਯੂਕਰੇਨ ਨਾਲ ਸੰਬੰਧਤ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਕੈਲੀਫੋਰਨੀਆ ਰਾਜ ਵੱਲੋਂ ਕੁੱਲ 31 ਵਪਾਰਕ ਡਰਾਈਵਿੰਗ ਲਾਇਸੈਂਸ ਜਾਰੀ ਕੀਤੇ ਗਏ ਸਨ। ਸੀਬੀਪੀ ਨੇ ਇਸ ਮਾਮਲੇ ਨੂੰ ਸੜਕ ਸੁਰੱਖਿਆ ਅਤੇ ਇਮੀਗ੍ਰੇਸ਼ਨ ਕਾਨੂੰਨਾਂ ਨਾਲ ਜੁੜਿਆ ਗੰਭੀਰ ਮੁੱਦਾ ਦੱਸਦਿਆਂ ਅੱਗੇ ਵੀ ਕੜੀ ਨਿਗਰਾਨੀ ਜਾਰੀ ਰੱਖਣ ਦੀ ਗੱਲ ਕਹੀ ਹੈ।
Get all latest content delivered to your email a few times a month.