IMG-LOGO
ਹੋਮ ਰਾਸ਼ਟਰੀ: ਓਮਾਨ ਵੱਲੋਂ PM ਮੋਦੀ ਨੂੰ ਮਿਲਿਆ ਸਰਬਉੱਚ ‘ਆਰਡਰ ਆਫ਼ ਓਮਾਨ’...

ਓਮਾਨ ਵੱਲੋਂ PM ਮੋਦੀ ਨੂੰ ਮਿਲਿਆ ਸਰਬਉੱਚ ‘ਆਰਡਰ ਆਫ਼ ਓਮਾਨ’ ਸਨਮਾਨ

Admin User - Dec 18, 2025 06:43 PM
IMG

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦੇਸ਼ਾਂ ਦੇ ਵਿਦੇਸ਼ੀ ਦੌਰੇ ਦੇ ਆਖਰੀ ਪੜਾਅ ‘ਚ ਓਮਾਨ ਦੀ ਰਾਜਧਾਨੀ ਮਸਕਟ ਪਹੁੰਚੇ, ਜਿੱਥੇ ਉਨ੍ਹਾਂ ਨੂੰ ਓਮਾਨ ਦਾ ਸਭ ਤੋਂ ਉੱਚਾ ਨਾਗਰਿਕ ਸਨਮਾਨ ‘ਆਰਡਰ ਆਫ਼ ਓਮਾਨ’ ਨਾਲ ਨਿਵਾਜਿਆ ਗਿਆ। ਜਾਰਡਨ ਅਤੇ ਇਥੋਪੀਆ ਦੀਆਂ ਯਾਤਰਾਵਾਂ ਤੋਂ ਬਾਅਦ ਮਸਕਟ ਪਹੁੰਚੇ PM ਮੋਦੀ ਦਾ ਅਲ ਬਰਾਕਾ ਪੈਲੇਸ ‘ਚ ਰਾਜਕੀ ਸਵਾਗਤ ਕੀਤਾ ਗਿਆ। ਓਮਾਨ ਦੇ ਸੁਲਤਾਨ ਹੈਥਮ ਬਿਨ ਤਾਰਿਕ ਨੇ ਇਹ ਵੱਕਾਰੀ ਸਨਮਾਨ ਭਾਰਤ ਅਤੇ ਓਮਾਨ ਦਰਮਿਆਨ ਕੂਟਨੀਤਕ, ਆਰਥਿਕ ਅਤੇ ਰਣਨੀਤਕ ਸਬੰਧਾਂ ਨੂੰ ਮਜ਼ਬੂਤ ਕਰਨ ਵਿੱਚ PM ਮੋਦੀ ਦੇ ਮਹੱਤਵਪੂਰਨ ਯੋਗਦਾਨ ਲਈ ਪ੍ਰਦਾਨ ਕੀਤਾ।

ਇਹ ਸਨਮਾਨ PM ਮੋਦੀ ਨੂੰ ਮਿਲਣ ਵਾਲਾ 29ਵਾਂ ਅੰਤਰਰਾਸ਼ਟਰੀ ਸਰਬਉੱਚ ਨਾਗਰਿਕ ਸਨਮਾਨ ਹੈ, ਜੋ ਉਨ੍ਹਾਂ ਦੀ ਗਲੋਬਲ ਲੀਡਰਸ਼ਿਪ ਅਤੇ ਭਾਰਤ ਦੀ ਵਧਦੀ ਅੰਤਰਰਾਸ਼ਟਰੀ ਪਹੁੰਚ ਨੂੰ ਦਰਸਾਉਂਦਾ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੂੰ ਇਥੋਪੀਆ ਅਤੇ ਕੁਵੈਤ ਸਮੇਤ ਕਈ ਦੇਸ਼ਾਂ ਵੱਲੋਂ ਉੱਚ ਸਨਮਾਨ ਮਿਲ ਚੁੱਕੇ ਹਨ। ਸਨਮਾਨ ਸਮਾਰੋਹ ਤੋਂ ਬਾਅਦ ਦੋਵਾਂ ਨੇਤਾਵਾਂ ਵਿਚਕਾਰ ਦੁਵੱਲੀ ਗੱਲਬਾਤ ਹੋਈ, ਜਿਸ ‘ਚ ਸਿੱਖਿਆ, ਪੁਲਾੜ, ਡਿਜੀਟਲ ਤਕਨਾਲੋਜੀ, ਏਆਈ, ਨਵੀਨਤਾ ਅਤੇ ਸਟਾਰਟਅੱਪ ਸਹਿਯੋਗ ਵਰਗੇ ਖੇਤਰਾਂ ‘ਤੇ ਚਰਚਾ ਕੀਤੀ ਗਈ।

PM ਮੋਦੀ ਨੇ ਕਿਹਾ ਕਿ ਓਮਾਨ ਵਿੱਚ ਭਾਰਤੀ ਸਿੱਖਿਆ ਦੇ 50 ਸਾਲ ਪੂਰੇ ਹੋਣਾ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਲਈ ਇੱਕ ਇਤਿਹਾਸਕ ਮੀਲ ਪੱਥਰ ਹੈ। ਮਸਕਟ ‘ਚ ਭਾਰਤੀ ਭਾਈਚਾਰੇ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ, ਨਵੀਂ ਸੋਚ ਅਪਣਾਉਣ ਅਤੇ ਮਨੁੱਖਤਾ ਦੀ ਭਲਾਈ ਲਈ ਨਵੀਨ ਵਿਚਾਰਾਂ ‘ਤੇ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਇਸ ਸਮਾਗਮ ‘ਚ 700 ਤੋਂ ਵੱਧ ਭਾਰਤੀ ਸਕੂਲਾਂ ਦੇ ਵਿਦਿਆਰਥੀਆਂ ਦੀ ਹਾਜ਼ਰੀ ਨੇ ਇਸ ਮੌਕੇ ਨੂੰ ਹੋਰ ਵੀ ਯਾਦਗਾਰ ਬਣਾ ਦਿੱਤਾ।

Share:

ਸੰਪਾਦਕ ਦਾ ਡੈਸਕ

Parminder Singh Jatpuri

Editor in Chief

ਕੱਪੜ ਛਾਣ

Watch LIVE TV
Khabarwaale TV
Subscribe

Get all latest content delivered to your email a few times a month.