ਤਾਜਾ ਖਬਰਾਂ
ਚੰਡੀਗੜ੍ਹ 14 ਦਸੰਬਰ- ਕਮਿਸ਼ਨ ਵੱਲੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ ਸੂਬੇ ਭਰ ਦੀਆਂ 22 ਜ਼ਿਲ੍ਹਾ ਪ੍ਰੀਸ਼ਦਾਂ ਦੀਆਂ 347 ਜ਼ੋਨਾਂ ਅਤੇ 153 ਪੰਚਾਇਤ ਸੰਮਤੀਆਂ ਦੀਆਂ 2838 ਜ਼ੋਨਾਂ ਤੋਂ ਮੈਂਬਰਾਂ ਦੀ ਚੋਣ ਲਈ ਆਮ ਚੋਣਾਂ ਤਸੱਲੀਬਖਸ਼ ਅਤੇ ਸ਼ਾਂਤੀਪੂਰਨ ਢੰਗ ਨਾਲ ਮੁਕੰਮਲ ਹੋਈਆਂ ਹਨ। ਚੌਣਾਂ ਦੌਰਾਨ ਕਿਸੇ ਜਾਨੀ ਨੁਕਸਾਨ ਜਾਂ ਝੜਪ ਦੀ ਖ਼ਬਰ ਨਹੀਂ ਆਈ ਹੈ।
*ਕਮਿਸ਼ਨ ਵੱਲੋਂ ਹੇਠ ਲਿਖੀਆਂ ਥਾਵਾਂ 'ਤੇ ਦੁਬਾਰਾ ਚੌਣਾਂ ਕਰਵਾਉਣ ਦਾ ਹੁਕਮ ਦਿੱਤਾ ਗਿਆ ਹੈ:-
1. ਬਲਾਕ ਸੰਮਤੀ ਅਟਾਰੀ, ਜ਼ੋਨ ਨੰ. 08 (ਖਾਸਾ) (ਬੂਥ ਨੰ. 52,53,54,55) ਅਤੇ ਜ਼ੋਨ ਨੰ. 17 (ਵਰਪਾਲ ਕਲਾਂ) (ਬੂਥ ਨੰ. 90,91,93,94,95)-ਜ਼ਿਲ੍ਹਾ ਅੰਮ੍ਰਿਤਸਰ।
2. ਬਲਾਕ ਸੰਮਤੀ ਚੰਨਣਵਾਲ (ਜ਼ੋਨ ਨੰ. 04), ਪਿੰਡ ਰਾਏਸਰ ਪਟਿਆਲਾ (ਬੂਥ ਨੰ. 20)- ਜ਼ਿਲ੍ਹਾ ਬਰਨਾਲਾ
3. ਬਲਾਕ ਕੋਟ ਭਾਈ, ਗਿੱਦੜਬਾਹਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਪਿੰਡ ਬਬਾਨੀਆ (ਬੂਥ ਨੰ. 63 ਅਤੇ 64) ਅਤੇ ਪਿੰਡ ਮਧੀਰ (ਬੂਥ ਨੰ. 21 ਅਤੇ 22)
4. ਪਿੰਡ ਚੰਨ੍ਹੀਆਂ (ਪੋਲਿੰਗ ਸਟੇਸ਼ਨ 124)- ਜ਼ਿਲ੍ਹਾ ਗੁਰਦਾਸਪੁਰ
5. ਪੋਲਿੰਗ ਬੂਥ 72, ਪੰਚਾਇਤ ਸੰਮਤੀ ਭੋਗਪੁਰ (ਜ਼ੋਨ ਚੀਨ. 4) – ਜ਼ਿਲ੍ਹਾ ਜਲੰਧਰ
ਦੁਬਾਰਾ ਚੋਣਾਂ 16.12.2025 ਨੂੰ ਸਵੇਰੇ 08:00 ਵਜੇ ਤੋਂ ਸ਼ਾਮ 04:00 ਵਜੇ ਤੱਕ ਕਰਵਾਈਆਂ ਜਾਣਗੀਆਂ ਅਤੇ ਇਹਨਾਂ ਵੋਟਾਂ ਦੀ ਗਿਣਤੀ 17.12.2025 ਨੂੰ ਆਮ ਗਿਣਤੀ ਦੇ ਨਾਲ ਹੀ ਕੀਤੀ ਜਾਵੇਗੀ।
Get all latest content delivered to your email a few times a month.