ਤਾਜਾ ਖਬਰਾਂ
ਮਨੀਪੁਰ ਦੇ ਸੈਨਾਪਤੀ ਜ਼ਿਲ੍ਹੇ ਦੌਰੇ ਦੌਰਾਨ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਰਾਜ ਦੇ ਇੱਕੋ ਇਕ ਪ੍ਰਿਮਿਟਿਵ ਵਲਨਰੇਬਲ ਟ੍ਰਾਈਬਲ ਗਰੁੱਪ (PVTG) ਮਾਰਮ ਕਬੀਲੇ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਅਤੇ ਉਨ੍ਹਾਂ ਦੀ ਤਰੱਕੀ ਸਬੰਧੀ ਜਾਣਕਾਰੀ ਲਈ। ਮਾਰਮ ਕਬੀਲੇ ਦੇ ਲੋਕਾਂ ਨੇ ਦੱਸਿਆ ਕਿ ਪੀਐਮ-ਜਨਮਨ, ਰਾਸ਼ਟਰੀ ਸਿਹਤ ਮਿਸ਼ਨ ਅਤੇ ਹੋਰ ਵੱਖ-ਵੱਖ ਸਰਕਾਰੀ ਯੋਜਨਾਵਾਂ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਸੰਵਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਰਾਸ਼ਟਰਪਤੀ ਨੇ ਮਾਰਮ ਸਮੁਦਾਇ ਵੱਲੋਂ ਆਪਣੀ ਵਿਲੱਖਣ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ, ਰਵਾਇਤੀ ਖੇਤੀਬਾੜੀ ਤਰੀਕਿਆਂ ਨੂੰ ਨਵੀਂ ਤਕਨੀਕ ਨਾਲ ਜੋੜਨ ਅਤੇ ਸਿੱਖਿਆ ਦੇ ਖੇਤਰ ਵਿੱਚ ਤਰੱਕੀ ਲਈ ਕੀਤਿਆਂ ਜਾ ਰਹੇ ਯਤਨਾਂ ਦੀ ਖੂਬ ਪ੍ਰਸ਼ੰਸਾ ਕੀਤੀ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਪ੍ਰਕਾਰ ਦੀ ਸਰਗਰਮ ਭਾਗੀਦਾਰੀ ਨਾ ਸਿਰਫ਼ ਮਨੀਪੁਰ ਦੀ ਵਿਕਾਸ ਯਾਤਰਾ ਲਈ ਮਹੱਤਵਪੂਰਨ ਹੈ, ਸਗੋਂ ਭਾਰਤ ਦੇ ਸਮਾਵੇਸ਼ੀ ਵਿਕਾਸ ਦਰਸ਼ਨ ਲਈ ਵੀ ਬਹੁਤ ਅਹਿਮ ਹੈ।
Get all latest content delivered to your email a few times a month.