ਤਾਜਾ ਖਬਰਾਂ
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਨਸ਼ਿਆਂ ਤੇ ਕ੍ਰਾਈਮ ਖ਼ਿਲਾਫ਼ ਚਲਾਈ ਮੁਹਿੰਮ ਨੂੰ ਵੱਡੀ ਕਾਮਯਾਬੀ ਮਿਲੀ ਹੈ। ਪੁਲਿਸ ਨੇ ਕ੍ਰਾਸ–ਬੋਰਡਰ ਨਾਰਕੋ–ਆਮ ਸਪਲਾਈ ਨੈਟਵਰਕ ਦਾ ਪਰਦਾਫ਼ਾਸ ਕਰਦੇ ਹੋਏ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗਰੁੱਪ ਡਰੋਨ ਰਾਹੀਂ ਪਾਕਿਸਤਾਨ ਤੋਂ ਭੇਜੇ ਜਾਣ ਵਾਲੇ ਹਥਿਆਰ ਤੇ ਨਸ਼ੇ ਦੀਆਂ ਕੁਨਸਾਈਨਮੈਂਟਸ ਪ੍ਰਾਪਤ ਕਰਦਾ ਸੀ ਅਤੇ ਅੱਗੇ ਵੱਖ–ਵੱਖ ਗੈਂਗਸਟਰਾਂ ਤੇ ਅੰਟੀ–ਨੇਸ਼ਨਲ ਤੱਤਾਂ ਨੂੰ ਸਪਲਾਈ ਕਰਦਾ ਸੀ। ਕਾਰਵਾਈ ਦੌਰਾਨ ਕੁੱਲ 1 ਕਿਲੋ 10 ਗ੍ਰਾਮ ਹੀਰੋਇਨ, ਕਈ ਪਿਸਤੌਲ (ਗਲੋਕ ਸਮੇਤ) ਅਤੇ ਹੋਰ ਹਥਿਆਰ ਬਰਾਮਦ ਕੀਤੇ ਗਏ ਹਨ। ਪੁਲਿਸ ਦੇ ਮੁਤਾਬਕ ਇਹ ਪੰਜੇ ਦੋਸ਼ੀ ਇੰਟਰਨੈਸ਼ਨਲ ਬਾਰਡਰ ਨਾਲ ਸਬੰਧਤ ਪਿੰਡਾਂ ਦੇ ਰਹਿਣ ਵਾਲੇ ਹਨ ਅਤੇ 18 ਤੋਂ 31 ਸਾਲ ਦੀ ਉਮਰ ਦੇ ਹਨ। ਇਹ ਲੋਕ ਵੱਖ–ਵੱਖ ਛੋਟੇ ਕੰਮ ਕਰਦੇ ਸਨ—ਜਿਵੇਂ ਹੇਅਰ ਕਟਿੰਗ, ਲੇਬਰ ਤੇ ਕਾਰਪੈਂਟਰੀ—ਪਰ ਪੈਸੇ ਦੇ ਲਾਲਚ ਵਿੱਚ ਨਸ਼ਾ ਤੇ ਹਥਿਆਰ ਤਸਕਰੀ ਨਾਲ ਜੁੜ ਗਏ। ਸੀਆਈਏ ਸਟਾਫ਼ ਨੇ ਨਾਕਾਬੰਦੀ ਦੌਰਾਨ ਪਹਿਲਾਂ ਆਕਾਸ਼ ਮਸੀਹ ਅਤੇ ਪ੍ਰਿੰਸ ਨੂੰ ਛੇਹਰਟਾ ਖੇਤਰ ਤੋਂ ਗ੍ਰਿਫਤਾਰ ਕੀਤਾ, ਜਿਨ੍ਹਾਂ ਤੋਂ ਦੋ ਪਿਸਤੌਲ ਕਾਬੂ ਕੀਤੇ ਗਏ। ਪੁੱਛਗਿੱਛ ਅੱਗੇ ਵਧੀ ਤਾਂ ਕਰਮਵੀਰ ਅਤੇ ਸੁਖਵਿੰਦਰ ਤੋਂ ਤਿੰਨ ਹੋਰ ਪਿਸਤੌਲ ਅਤੇ 1 ਕਿਲੋ 10 ਗ੍ਰਾਮ ਹੀਰੋਇਨ ਮਿਲੀ। ਆਖ਼ਰ ਵਿੱਚ ਗੁਰਭੇਜ ਭੇਜਾ ਨੂੰ ਵੀ ਗ੍ਰਿਫਤਾਰ ਕਰਕੇ ਇੱਕ ਹੋਰ ਪਿਸਤੌਲ ਬਰਾਮਦ ਕੀਤੀ ਗਈ।
ਪੁਲਿਸ ਦੇ ਮੁਤਾਬਕ ਦੋਸ਼ੀ ਸੋਸ਼ਲ ਮੀਡੀਆ ਐਪਾਂ ਰਾਹੀਂ ਪਾਕਿਸਤਾਨੀ ਹੈਂਡਲਰਾਂ ਨਾਲ ਸੰਪਰਕ ਵਿੱਚ ਰਹਿੰਦੇ ਸਨ। ਪਹਿਲਾਂ ਉਨ੍ਹਾਂ ਨੂੰ ਪ੍ਰੀ–ਡੈਸਟਿਨੇਟਿਡ ਲੋਕੇਸ਼ਨ ਭੇਜੇ ਜਾਂਦੇ ਸਨ, ਜਿੱਥੇ ਡਰੋਨ ਡਰਾਪ ਹੁੰਦਾ ਸੀ। ਫਿਰ ਇਹ ਨੈਟਵਰਕ ਦੇ ਅਗਲੇ ਲਿੰਕ ਤੱਕ ਸਪਲਾਈ ਪਹੁੰਚਾਉਂਦੇ ਸਨ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਨੂੰ ਉਹਨਾਂ ਦਾ ਟਾਰਗੇਟ ਅਤੇ ਅਗਲੀ ਲੋਕੇਸ਼ਨ ਅਜੇ ਮਿਲਣੀ ਸੀ, ਪਰ ਪੁਲਿਸ ਨੇ ਹੈਂਡਓਵਰ ਤੋਂ ਪਹਿਲਾਂ ਹੀ ਕਾਰਵਾਈ ਕਰਕੇ ਇਹ ਵੱਡਾ ਮਾਮਲਾ ਬੇਨਕਾਬ ਕਰ ਦਿੱਤਾ ਪੁਲਸ ਕਮਿਸ਼ਨਰ ਨੇ ਦੱਸਿਆ ਕਿ ਇਹ ਗਰੁੱਪ ਪਿਛਲੇ ਦੋ–ਤਿੰਨ ਮਹੀਨਿਆਂ ਤੋਂ ਐਕਟਿਵ ਸੀ ਤੇ ਪਹਿਲਾਂ ਵੀ ਛੋਟੀਆਂ ਕੁਨਸਾਈਨਮੈਂਟਸ ਪ੍ਰਾਪਤ ਕਰ ਚੁੱਕੇ ਸਨ। ਪੁਲਿਸ ਹੁਣ ਬੈਕਵਰਡ ਅਤੇ ਫਾਰਵਰਡ ਲਿੰਕਸ ਦੀ ਜਾਂਚ ਕਰ ਰਹੀ ਹੈ, ਜਿਸ ਨਾਲ ਹੋਰ ਗ੍ਰਿਫਤਾਰੀਆਂ ਤੇ ਵੱਡੀਆਂ ਰਿਕਵਰੀਆਂ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਆਪਣੀ ਟੀਮ—ਡੀਸੀਪੀ, ਏਡੀਸੀਪੀ, ਏਸੀਪੀਜ਼ ਅਤੇ ਸੀਆਈਏ ਸਟਾਫ਼-ਦੀ ਤੇਜ਼ ਤੇ ਪ੍ਰੋਫੈਸ਼ਨਲ ਕਾਰਗੁਜ਼ਾਰੀ ਦੀ ਵੀ ਸ਼ਲਾਘਾ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਤੇ ਹਥਿਆਰ ਤਸਕਰੀ ਦੇ ਇਸ ਨੈਟਵਰਕ ਦੇ ਖ਼ਾਤਮੇ ਲਈ ਓਪਰੇਸ਼ਨ ਜਾਰੀ ਹਨ, ਅਤੇ ਜਲਦੀ ਹੋਰ ਵੱਡੇ ਖੁਲਾਸੇ ਹੋ ਸਕਦੇ ਹਨ।
Get all latest content delivered to your email a few times a month.