ਤਾਜਾ ਖਬਰਾਂ
ਕ੍ਰਿਕਟ ਪ੍ਰੇਮੀਆਂ ਦਾ ਲੰਬਾ ਇੰਤਜ਼ਾਰ ਖਤਮ ਹੋ ਗਿਆ ਹੈ। ਏਸ਼ੀਆ ਕੱਪ 2025 ਦੇ ਫਾਈਨਲ ਵਿੱਚ ਇੱਕ ਵਾਰ ਫਿਰ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਸ ਇਤਿਹਾਸਕ ਮੁਕਾਬਲੇ ਨਾਲ ਏਸ਼ੀਆ ਕੱਪ ਦਾ ਲਗਭਗ 40 ਸਾਲ ਪੁਰਾਣਾ ਰਿਕਾਰਡ ਬਦਲ ਜਾਵੇਗਾ, ਕਿਉਂਕਿ ਟੂਰਨਾਮੈਂਟ ਦੇ 17ਵੇਂ ਐਡੀਸ਼ਨ ਵਿੱਚ ਇਹ ਪਹਿਲੀ ਵਾਰ ਹੋਵੇਗਾ, ਜਦੋਂ ਦੋਵੇਂ ਧਿਰਾਂ ਖ਼ਿਤਾਬ ਲਈ ਭਿੜਨਗੀਆਂ।
ਗਰੁੱਪ ਪੜਾਅ ਅਤੇ ਸੁਪਰ-4 ਵਿੱਚ ਦੋ ਵਾਰ ਟਕਰਾਉਣ ਤੋਂ ਬਾਅਦ, ਹੁਣ ਫਾਈਨਲ ਦੀ ਵਾਰੀ ਹੈ, ਜਿਸ ਨਾਲ ਇਸ ਐਡੀਸ਼ਨ ਵਿੱਚ ਇਹ ਦੋਵਾਂ ਟੀਮਾਂ ਦਾ ਤੀਜਾ ਮੁਕਾਬਲਾ ਹੋਵੇਗਾ।
28 ਸਤੰਬਰ ਨੂੰ ਖੇਡਿਆ ਜਾਵੇਗਾ ਇਤਿਹਾਸਕ ਮੈਚ
ਟੂਰਨਾਮੈਂਟ ਦੀ ਸ਼ੁਰੂਆਤ 1984 ਵਿੱਚ ਹੋਈ ਸੀ, ਪਰ 16 ਐਡੀਸ਼ਨਾਂ ਦੌਰਾਨ ਭਾਰਤ ਅਤੇ ਪਾਕਿਸਤਾਨ ਕਦੇ ਵੀ ਫਾਈਨਲ ਵਿੱਚ ਇੱਕ ਦੂਜੇ ਦਾ ਸਾਹਮਣਾ ਨਹੀਂ ਕਰ ਸਕੇ ਸਨ। ਇਹ ਇਤਿਹਾਸਕ ਫਾਈਨਲ ਮੈਚ 28 ਸਤੰਬਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ।
ਨੌਵੇਂ ਖਿਤਾਬ 'ਤੇ ਭਾਰਤ ਦੀ ਨਜ਼ਰ
ਇਸ ਫਾਈਨਲ ਵਿੱਚ ਟੀਮ ਇੰਡੀਆ ਆਪਣੇ ਨੌਵੇਂ ਏਸ਼ੀਆ ਕੱਪ ਖ਼ਿਤਾਬ 'ਤੇ ਨਜ਼ਰ ਰੱਖੇਗੀ। ਭਾਰਤ ਨੇ ਇਸ ਤੋਂ ਪਹਿਲਾਂ 8 ਵਾਰ (1984, 1988, 1990-91, 1995, 2010, 2016, 2018 ਅਤੇ 2023) ਇਹ ਖ਼ਿਤਾਬ ਜਿੱਤਿਆ ਹੈ। ਦੂਜੇ ਪਾਸੇ, ਪਾਕਿਸਤਾਨ ਨੇ ਹੁਣ ਤੱਕ ਦੋ ਵਾਰ (2000 ਅਤੇ 2012) ਟੂਰਨਾਮੈਂਟ ਜਿੱਤਿਆ ਹੈ।
ਇਸ ਟੂਰਨਾਮੈਂਟ ਵਿੱਚ ਭਾਰਤ ਹੁਣ ਤੱਕ ਅਜੇਤੂ ਰਿਹਾ ਹੈ। ਗਰੁੱਪ ਪੜਾਅ ਵਿੱਚ ਉਸ ਨੇ ਯੂਏਈ, ਪਾਕਿਸਤਾਨ ਅਤੇ ਓਮਾਨ ਨੂੰ ਹਰਾਇਆ, ਜਦੋਂਕਿ ਸੁਪਰ-4 ਵਿੱਚ ਵੀ ਜਿੱਤ ਦੀ ਲੈਅ ਬਰਕਰਾਰ ਰੱਖੀ।
Get all latest content delivered to your email a few times a month.