ਤਾਜਾ ਖਬਰਾਂ
ਚੰਡੀਗੜ੍ਹ: ਪੰਜਾਬ ਦੀ ਐਂਟੀ-ਗੈਂਗਸਟਰ ਟਾਸਕ ਫੋਰਸ ਨੂੰ ਸੰਗਠਿਤ ਅਪਰਾਧ ਖ਼ਿਲਾਫ਼ ਵੱਡੀ ਕਾਮਯਾਬੀ ਮਿਲੀ ਹੈ। ਵਿਦੇਸ਼ ‘ਚ ਬੈਠੇ ਗੈਂਗਸਟਰ ਗੋਲਡੀ ਬਰਾੜ ਦਾ ਨਜ਼ਦੀਕੀ ਸਾਥੀ ਬਲਜਿੰਦਰ ਸਿੰਘ ਉਰਫ਼ ਰੈਂਚ ਪੁਲਿਸ ਦੇ ਹੱਥ ਚੜ੍ਹ ਗਿਆ ਹੈ।
ਕਾਰਵਾਈ ਦੌਰਾਨ ਪੁਲਿਸ ਨੇ ਉਸਦੇ ਕਬਜ਼ੇ ਤੋਂ 5 ਪਿਸਤੌਲ (.32 ਬੋਰ) ਅਤੇ 10 ਜ਼ਿੰਦੇ ਰੌਂਦ ਬਰਾਮਦ ਕੀਤੇ ਹਨ। ਜਾਂਚ ਮੁਤਾਬਕ, ਇਹ ਹਥਿਆਰ ਪੰਜਾਬ ਵਿੱਚ ਸ਼ਾਂਤੀ ਭੰਗ ਕਰਨ ਅਤੇ ਗੋਲਡੀ ਬਰਾੜ ਗਿਰੋਹ ਦੀ ਸਰਗਰਮੀ ਵਧਾਉਣ ਲਈ ਭੇਜੇ ਗਏ ਸਨ।
ਮੁੱਢਲੇ ਪੁੱਛਗਿੱਛ ਵਿੱਚ ਖੁਲਾਸਾ ਹੋਇਆ ਹੈ ਕਿ ਹਥਿਆਰ ਬਰਾੜ ਦੇ ਹੁਕਮਾਂ 'ਤੇ ਉਸਦੇ ਕਰੀਬੀ ਸਾਥੀ ਮਲਕੀਤ ਸਿੰਘ ਉਰਫ਼ ਕਿੱਟਾ ਭਾਨੀ ਰਾਹੀਂ ਮੁਹੱਈਆ ਕਰਵਾਏ ਗਏ ਸਨ। ਦੋਸ਼ੀ ਬਲਜਿੰਦਰ ਸਿੰਘ ਦਾ ਪਿਛਲਾ ਅਪਰਾਧਿਕ ਰਿਕਾਰਡ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਐਨ.ਡੀ.ਪੀ.ਐੱਸ. ਐਕਟ ਅਧੀਨ ਮਾਮਲੇ ਦਰਜ ਹਨ।
ਪੁਲਿਸ ਵੱਲੋਂ ਕਿਹਾ ਗਿਆ ਹੈ ਕਿ ਇਸ ਪੂਰੇ ਨੈੱਟਵਰਕ ਦਾ ਪਤਾ ਲਗਾਉਣ ਲਈ ਅਗਲੀ ਜਾਂਚ ਜਾਰੀ ਹੈ। ਪੰਜਾਬ ਪੁਲਿਸ ਦਾ ਸਾਫ਼ ਕਹਿਣਾ ਹੈ ਕਿ ਰਾਜ ਵਿੱਚ ਅਪਰਾਧਕ ਗਿਰੋਹਾਂ ਨੂੰ ਪੂਰੀ ਤਰ੍ਹਾਂ ਨਸ਼ਟ ਕਰਨਾ ਅਤੇ ਲੋਕਾਂ ਵਿੱਚ ਅਮਨ-ਚੈਨ ਬਰਕਰਾਰ ਰੱਖਣਾ ਉਸਦੀ ਪਹਿਲ ਹੈ।
Get all latest content delivered to your email a few times a month.