ਤਾਜਾ ਖਬਰਾਂ
ਜਲੰਧਰ – ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ ਅਰੋੜਾ ਨੇ ਪੁਲਿਸ ਰਿਮਾਂਡ ਦੌਰਾਨ ਆਪਣੀ ਤਬੀਅਤ ਖ਼ਰਾਬ ਹੋਣ ਦੀ ਸ਼ਿਕਾਇਤ ਕੀਤੀ। ਅਦਾਲਤ ਵਿਚ ਪੇਸ਼ੀ ਤੋਂ ਬਾਅਦ ਜਦੋਂ ਉਸਨੂੰ ਵਾਪਸ ਜਲੰਧਰ ਕੈਂਟ ਥਾਣੇ ਲਿਆਂਦਾ ਗਿਆ, ਤਾਂ ਸ਼ਾਮ ਕਰੀਬ 5 ਵਜੇ ਉਸ ਨੇ ਛਾਤੀ ਵਿੱਚ ਦਰਦ ਦੀ ਗੱਲ ਦੱਸੀ।
ਤੁਰੰਤ ਹੀ ਉਸਨੂੰ ਚੈੱਕਅਪ ਲਈ ਸਿਵਲ ਹਸਪਤਾਲ ਜਲੰਧਰ ਲਿਆਂਦਾ ਗਿਆ, ਪਰ ਉੱਥੇ ਹਾਰਟ ਸਪੈਸ਼ਲਿਸਟ ਡਾਕਟਰ ਮੌਜੂਦ ਨਾ ਹੋਣ ਕਰਕੇ ਡਾਕਟਰਾਂ ਨੇ ਉਸਨੂੰ ਹੋਰ ਇਲਾਜ ਲਈ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਰੈਫਰ ਕਰ ਦਿੱਤਾ। ਰਾਤ ਦੇ ਸਮੇਂ ਹੀ ਪੁਲਿਸ ਉਸਨੂੰ ਅੰਮ੍ਰਿਤਸਰ ਲੈ ਗਈ।
Get all latest content delivered to your email a few times a month.