ਤਾਜਾ ਖਬਰਾਂ
ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਹਾਲ ਹੀ ਵਿੱਚ ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਸਾਂਝੀ ਕਰਦਿਆਂ ਇਸਨੂੰ ਆਪਣੇ ਜੀਵਨ ਦੇ ਯਾਦਗਾਰ ਪਲਾਂ 'ਚੋਂ ਇੱਕ ਕਰਾਰ ਦਿੱਤਾ।
ਮੁੱਖ ਮੰਤਰੀ ਨੇ ਲਿਖਿਆ ਕਿਅੱਜ ਰਾਧਾ ਸੁਆਮੀ ਸਤਸੰਗ ਬਿਆਸ ਦੇ ਮੁਖੀ ਪੂਜਨੀਯ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਦਾ ਸਾਥ ਮਿਲਿਆ। ਉਨ੍ਹਾਂ ਦੇ ਪਵਿੱਤਰ ਆਗਮਨ ਨਾਲ ਮੁੱਖ ਮੰਤਰੀ ਜਨ ਸੇਵਾ ਸਦਨ ਵਾਕਈ ਧੰਨ ਹੋ ਗਿਆ।
ਅਗੇ ਉਨ੍ਹਾਂ ਨੇ ਲਿਖਿਆ ਕਿ ਡੇਰਾ ਬਿਆਸ ਸੇਵਾ, ਦਇਆ ਅਤੇ ਮਾਨਵਤਾ ਦੇ ਉਹ ਸਦੀਵੀ ਮੁੱਲ ਹਨ, ਜੋ ਜੀਵਨ ਨੂੰ ਸਹੀ ਦਿਸ਼ਾ ਦਿੰਦੇ ਹਨ ਅਤੇ ਸਮਾਜ ਨੂੰ ਏਕਤਾ ਦਾ ਸੰਦੇਸ਼ ਦਿੰਦੇ ਹਨ। ਪੂਜਨੀਯ ਗੁਰੂਦੇਵ ਦੀ ਬਾਣੀ ਵਿੱਚ ਬੇਅੰਤ ਪਿਆਰ, ਉਨ੍ਹਾਂ ਦੀ ਨਜ਼ਰ ਵਿੱਚ ਅਸੀਸ, ਅਤੇ ਉਨ੍ਹਾਂ ਦੇ ਹਰ ਸੰਦੇਸ਼ ਵਿੱਚ ਸਮਾਜ ਨੂੰ ਜੋੜਨ ਅਤੇ ਚੰਗੇ ਰਾਹ ਵੱਲ ਲਿਜਾਣ ਦੀ ਪ੍ਰੇਰਣਾ ਮੌਜੂਦ ਹੈ।
ਅੱਜ ਦਾ ਇਹ ਸਾਥ ਨਾ ਸਿਰਫ਼ ਸਦਨ ਨੂੰ ਪਵਿੱਤਰਤਾ ਨਾਲ ਭਰ ਗਿਆ, ਸਗੋਂ ਮੇਰੇ ਮਨ ਵਿੱਚ ਇਹ ਨਿਸ਼ਚੈ ਹੋਰ ਮਜ਼ਬੂਤ ਹੋਇਆ ਕਿ ਜਨਸੇਵਾ ਅਤੇ ਆਧਿਆਤਮਿਕ ਸੇਵਾ ਇੱਕ-ਦੂਜੇ ਦੀ ਪੂਰਕ ਹਨ। ਇਹੀ ਉਹ ਰਸਤਾ ਹੈ ਜੋ ਸਾਡੇ ਰਾਸ਼ਟਰ ਅਤੇ ਸਮਾਜ ਨੂੰ ਅਸਲ ਖੁਸ਼ਹਾਲੀ ਅਤੇ ਭਲਾਈ ਵੱਲ ਲੈ ਜਾਂਦਾ ਹੈ।
Get all latest content delivered to your email a few times a month.